Anaj Mandi Agampur Anandpur sahib construction is in full swing

April 22, 2021 - PatialaPolitics

ਦਫਤਰ ਵਧੀਕ ਜਿਲ੍ਹਾ ਲੋਕ ਸੰਪਰਕ ਅਫਸਰ, ਸ੍ਰੀ ਅਨੰਦਪੁਰ ਸਾਹਿਬਰਾਣਾ ਕੇ.ਪੀ ਸਿੰਘ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਨਾਜ ਮੰਡੀ ਅਗੰਮਪੁਰ ਦਾ ਕੰਮ ਤੇਜੀ ਨਾਲ ਜਾਰੀ: ਚੇਅਰਮੈਨ ਮਾਰਕੀਟ ਕਮੇਟੀ
ਸਪੀਕਰ ਨੇ 11 ਏਕੜ ਵਿਚ 10.25 ਕਰੋੜ ਨਾਲ ਉਸਾਰੀ ਜਾਣ ਵਾਲੀ ਅਗੰਮਪੁਰ ਅਨਾਜ ਮੰਡੀ ਨੂੰ ਸਾਉਣੀ ਤੋ ਪਹਿਲਾ ਮੁਕੰਮਲ ਕਰਨ ਦੀ ਕੀਤੀ ਹਦਾਇਤ: ਹਰਬੰਸ ਲਾਲ ਮਹਿਦਲੀ
ਹਫਤੇ ਦੇ ਸਾਰੇ ਸੱਤ ਦਿਨ ਹੋ ਰਹੀ ਹੈ ਕਣਕ ਦੀ ਖਰੀਦ:ਸਕੱਤਰ ਮਾਰਕੀਟ ਕਮੇਟੀ
ਅਨਾਜ ਮੰਡੀਆਂ ਵਿਚ ਕਿਸਾਨਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਮੁਕੰਮਲ: ਸੁਰਿੰਦਰਪਾਲ ਸਿੰਘ
ਸ੍ਰੀ ਅਨੰਦਪੁਰ ਸਾਹਿਬ 22 ਅਪ੍ਰੈਲ ()
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ 9 ਅਪ੍ਰੈਲ ਨੂੰ ਅਗੰਮਪੁਰ ਅਨਾਜ ਮੰਡੀ ਦਾ ਨੀਹ ਪੱਥਰ ਰੱਖਣ ਮੋਕੇ ਇਹ ਹਦਾਇਤ ਕੀਤੀ ਹੈ ਕਿ ਸਾਉਣੀ ਦੀ ਫਸਲ ਦੀ ਆਮਦ ਤੋ ਪਹਿਲਾ ਅਗੰਮਪੁਰ ਅਨਾਜ ਮੰਡੀ ਨੂੰ ਮੁਕੰਮਲ ਕਰਕੇ ਲੋਕ ਅਰਪਣ ਕੀਤਾ ਜਾਵੇਗਾ। ਇਸ ਲਈ ਕੰਮ ਤੇਜੀ ਨਾਲ ਜਾਰੀ ਹੈ। ਸ੍ਰੀ ਅਨੰਦਪੁਰ ਸਾਹਿਬ ਅਧੀਨ ਸਾਰੀਆਂ ਅਨਾਜ ਮੰਡੀਆਂ ਵਿਚ ਨਿਰਵਿਘਨ ਜਿਣਸ ਦੀ ਖਰੀਦ ਦਾ ਕੰਮ ਚੱਲ ਰਿਹਾ ਹੈ। ਅਨਾਜ ਮੰਡੀਆਂ ਵਿਚ ਕੀਤੇ ਪ੍ਰਬੰਧਾਂ ਤੋ ਕਿਸਾਨ ਪੂਰੀ ਤਰਾ ਸੰਤੁਸ਼ਟ ਹਨ।
ਇਹ ਪ੍ਰਗਟਾਵਾ ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੇ ਚੇਅਰਮੈਨ ਹਰਬੰਸ ਲਾਲ ਮਹਿਦਲੀ ਨੇ ਅੱਜ ਅਗੰਮਪੁਰ ਅਨਾਜ ਮੰਡੀ ਵਿਚ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਉਪਰੰਤ ਕੀਤਾ। ਉਨ੍ਹਾਂ ਨੇ ਕਿਹਾ ਕਿ ਕਣਕ ਦੀ ਖਰੀਦ ਲਈ ਅਨਾਜ ਮੰਡੀਆਂ ਵਿਚ ਸਾਰੇ ਪ੍ਰਬੰਧ ਮੁਕੰਮਲ ਹਨ। ਹੁਣ ਤੱਕ ਕੁੱਲ 26254 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ। ਜਿਸ ਵਿਚੋ ਪਨਗਰੇਨ ਵਲੋ 7758, ਮਾਰਕਫੈਡ 10442 ਅਤੇ ਐਫ.ਸੀ.ਆਈ 8054 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਲਿਫਟਿੰਗ ਨਾਲ ਨਾਲ ਜਾਰੀ ਹੈ।
ਚੇਅਰਮੈਨ ਨੇ ਦੱਸਿਆ ਕਿ ਇਸ ਵਾਰ ਅਬਿਆਣਾ ਅਤੇ ਮਹੈਣ ਮੰਡੀਆਂ ਵੀ ਸੁਰੂ ਕੀਤੀਆਂ ਗਈਆਂ ਹਨ। ਅਗੰਮਪੁਰ ਦੀ ਅਨਾਜ ਮੰਡੀ ਦਾ ਨਿਰਮਾਣ ਚੱਲ ਰਿਹਾ ਹੈ। 45 ਆੜ੍ਹਤੀਆਂ ਦੀਆਂ ਦੁਕਾਨਾਂ, ਛਾਂ ਲਈ ਵੱਡਾ ਸੈਂਡ, ਪੱਕੇ ਫੜ੍ਹ, ਪੀਣ ਵਾਲਾ ਪਾਣੀ, ਪਾਖਾਨੇ, ਬਰਸਾਤੀ ਪਾਣੀ ਦੀ ਨਿਕਾਸੀ ਆਦਿ ਦੀ ਢੁਕਵੀ ਵਿਵਸਥਾ ਇਸ ਅਨਾਜ ਮੰਡੀ ਵਿਚ ਕੀਤੀ ਜਾਵੇਗੀ।
ਸਕੱਤਰ ਮਾਰਕੀਟ ਕਮੇਟੀ ਸੁਰਿੰਦਰਪਾਲ ਨੇ ਦੱਸਿਆ ਕਿ ਹਫਤੇ ਦੇ ਸੱਤ ਦਿਨ ਨਿਰਵਿਘਨ ਖਰੀਦ ਚੱਲ ਰਹੀ ਹੈ। ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਹੀ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਪੀਕਰ ਰਾਣਾ ਕੇ.ਪੀ ਸਿੰਘ ਅਤੇ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਨਾਜ ਮੰਡੀ ਵਿਚ ਕੋਵਿਡ ਦੀਆਂ ਸਾਵਧਾਨੀਆਂ ਨੁੰ ਵੀ ਯਕੀਨੀ ਬਣਾਇਆ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਅਨਾਜ ਮੰਡੀਆਂ ਵਿਚ ਕਿਸਾਨਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਮੁਕੰਮਲ ਹਨ।