Patiala police arrested two accomplices of Lawrence Gang

January 1, 2024 - PatialaPolitics

Patiala police arrested two accomplices of Lawrence Gang

ਸ੍ਰੀ ਵਰੁਣ ਸਰਮਾ ਆਈ.ਪੀ.ਐਸ. ਮਾਨਯੋਗ ਸੀਨੀਅਰ ਕਪਤਾਨ ਪੁਲਿਸ, ਜਿਲਾ ਪਟਿਆਲਾ ਜੀ ਪ੍ਰੈਸ ਨੂੰ ਬਰੀਫ ਕਰਦੇ ਹੋਏ ਦੱਸਿਆ ਕਿ ਪਟਿਆਲਾ ਪੁਲਿਸ ਵੱਲੋ ਸਮਾਜ ਵਿਰੋਧੀ ਅਨਸਰਾਂ ਅਤੇ ਗੈਗਸਟਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਸ੍ਰੀ ਮੁਹੰਮਦ ਸਰਫਰਾਜ ਆਲਮ, ਆਈ.ਪੀ.ਐਸ. ਐਸ.ਪੀ ਸਿਟੀ ਪਟਿਆਲਾ ਅਤੇ ਸ੍ਰੀ ਸੁਖਅੰਮ੍ਰਿਤ ਸਿੰਘ ਰੰਧਾਵਾ, ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਿਟੀ-1 ਪਟਿਆਲਾ ਦੀ ਰਹਿਨੁਮਾਈ ਹੇਠ ਕਾਰਵਾਈ ਕਰਦੇ ਹੋਏ ਇੰਸ: ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਅਤੇ ਇੰਸ: ਹਰਜਿੰਦਰ ਸਿੰਘ ਢਿੱਲੋਂ, ਮੁੱਖ ਅਫਸਰ ਥਾਣਾ ਸਿਵਲ ਲਾਈਨ ਪਟਿਆਲਾ ਦੀ ਨਿਗਰਾਨੀ ਹੇਠ ਸ:ਥ: ਰਣਜੀਤ ਸਿੰਘ ਇੰਚਾਰਜ ਪੁਲਿਸ ਚੌਂਕੀ ਮਾਡਲ ਟਾਊਨ, ਪਟਿਆਲਾ ਨੇ 2 ਦੋਸ਼ੀਆਨ ਨੂੰ 02 ਦੇਸੀ ਪਿਸਟਲ .32 ਬੋਰ ਸਮੇਤ 10 ਰੌਂਦ ਜ਼ਿੰਦਾ, ਇੱਕ ਪਿਸਤੋਲ ਕੱਟਾ ਦੇਸੀ 315 ਬੋਰ ਸਮੇਤ ਕਾਬੂ ਕੀਤਾ ਗਿਆ ਹੈ। ਇਹਨਾਂ ਦੋਸ਼ੀਆਨ ਦੇ ਨਾਮ ਸੰਦੀਪ ਸਿੰਘ ਉਰਫ ਸਿੱਪਾ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਸਿਊਨਾ, ਥਾਣਾ ਤ੍ਰਿਪੜੀ, ਜਿਲਾ ਪਟਿਆਲਾ ਆਪਣੇ ਸਾਥੀ ਬੇਅੰਤ ਸਿੰਘ ਉਰਫ ਨੂਰ ਉਰਫ ਨੂਰੀ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਰਣਸੀਂਹ ਖੁਰਦ, ਥਾਣਾ ਨਿਹਾਲ ਸਿੰਘ ਵਾਲਾ, ਜਿਲਾ ਮੋਗਾ ਹਨ। ਸੰਦੀਪ ਸਿੰਘ ਉਰਫ ਸਿੱਪਾ ਮੋਗਾ ਵਿਖੇ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਉਰਫ ਬਿੰਦਰੂ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਧੂਰਕੋਟ ਰਣਸੀਂਹ, ਥਾਣਾ ਨਿਹਾਲ ਸਿੰਘ ਵਾਲਾ, ਜਿਲਾ ਮੋਗਾ ਤੇ ਹੋਏ ਜਾਨਲੇਵਾ ਹਮਲੇ ਵਿੱਚ ਮੇਨ ਸ਼ੂਟਰ ਸੀ। ਇਸਦੇ ਗ੍ਰਿਫਤਾਰ ਹੋਣ ਨਾਲ ਇਸ ਸਨਸਨੀਖੇਜ ਵਾਰਦਾਤ ਦਾ ਵੀ ਖੁਲਾਸਾ ਹੋਇਆ ਹੈ।

 

ਗ੍ਰਿਫਤਾਰੀ ਅਤੇ ਬ੍ਰਾਮਦਗੀ: ਸ੍ਰੀ ਵਰੁਣ ਸ਼ਰਮਾ,ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਜੀ ਨੇ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਸ: ਹਰਜਿੰਦਰ ਸਿੰਘ ਢਿੱਲੋਂ ਮੁੱਖ ਅਫਸਰ ਥਾਣਾ ਸਿਵਲ ਲਾਈਨ ਪਟਿਆਲਾ ਦੀ ਟੀਮ ਵੱਲੋ ਕਾਰਵਾਈ ਕਰਦੇ ਹੋਏ ਸ:ਥ: ਰਣਜੀਤ ਸਿੰਘ ਇੰਚਾਰਜ ਪੁਲਿਸ ਚੌਂਕੀ, ਮਾਡਲ ਟਾਊਨ ਪਟਿਆਲਾ ਸਮੇਤ ਸਾਥੀ ਕਰਮਚਾਰੀਆਂ ਦੇ ਮਿਤੀ 28-12-2023 ਨੂੰ ਲੀਲਾ ਭਵਨ ਚੌਕ, ਪਟਿਆਲਾ ਮੋਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੰਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਸਿਊਨਾ, ਥਾਣਾ ਤ੍ਰਿਪੜੀ, ਜਿਲਾ ਪਟਿਆਲਾ ਜਿਸਦੇ ਖਿਲਾਫ ਲੜਾਈ ਝਗੜੇ ਦੇ ਕਈ ਮੁੱਕਦਮੇ ਦਰਜ ਹਨ ਅਤੇ ਹੋਰ ਵੀ ਕਈ ਕਰੀਮੀਨਲ ਵਿਅਕਤੀਆਂ ਨਾਲ ਸਬੰਧ ਹਨ ਜਿਨ੍ਹਾਂ ਪਾਸ ਕਿ ਅਸਲਾ ਵੀ ਹੋ ਸਕਦਾ ਹੈ ਜਿਸਤੇ ਆਧਾਰ ਤੇ ਕਿ ਮੁੱਕਦਮਾ ਨੰਬਰ 217 ਮਿਤੀ 28-12-2023 ਅ/ਧ 25/54/59 ਅਸਲਾ ਐਕਟ ਥਾਣਾ ਸਿਵਲ ਲਾਈਨ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਸੀ ਜਿਸਦੇ ਆਧਾਰ ਤੇ ਹੀ ਮਿਤੀ 31-12-2023 ਨੂੰ ਸ:ਥ: ਰਣਜੀਤ ਸਿੰਘ ਇੰਚਾਰਜ਼ ਚੌਕੀ ਮਾਡਲ ਟਾਊਨ ਨੇ ਦੋਸ਼ੀਆਨ ਸੰਦੀਪ ਸਿੰਘ ਉਰਫ ਸਿੱਪਾ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਸਿਊਣਾ, ਜਿਲ੍ਹਾ ਪਟਿਆਲਾ ਨੂੰ ਉਸਦੇ ਸਾਥੀ ਬੇਅੰਤ ਸਿੰਘ ਉਰਫ ਨੂਰ ਉਰਫ ਨੂਰੀ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਰਣਸੀਂਹ ਖੁਰਦ, ਥਾਣਾ ਨਿਹਾਲ ਸਿੰਘ ਵਾਲਾ, ਜਿਲ੍ਹਾ ਮੋਗਾ ਨੂੰ ਨਜ਼ੂਰ ਕਲੋਨੀ ਨੇੜੇ ਸੈਚਰੀ ਇਨਕਲੇਵ ਪਟਿਆਲਾ ਤੋ ਗ੍ਰਿਫਤਾਰ ਕਰਕੇ ਇਹਨਾਂ ਪਾਸੋ 02 ਦੇਸੀ ਪਿਸਟਲ .32 ਬੋਰ ਸਮੇਤ 10 ਰੌਂਦ ਜ਼ਿੰਦਾ, ਇੱਕ ਪਿਸਤੋਲ ਕੱਟਾ ਦੇਸੀ 315 ਬੋਰ ਬ੍ਰਾਮਦ ਕੀਤੇ ਗਏ।ਬਿੰਦਰੂ ਕਬੱਡੀ ਖਿਡਾਰੀ ਤੇ ਹਮਲੇ ਸਬੰਧੀ: ਮਿਤੀ 23.10.2023 ਨੂੰ ਪਿੰਡ ਧੂਰਕੋਟ ਵਿਖੇ ਥਾਣਾ ਨਿਹਾਲ ਸਿੰਘ ਵਾਲਾ ਜਿਲ੍ਹਾ ਮੋਗਾ ਵਿਖੇ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਉਰਫ ਬਿੰਦਰੂ ਦੇ ਉੱਪਰ ਮੋਟਰਸਾਈਕਲ ਸਵਾਰ 2 ਅਣਪਛਾਤੇ ਨੌਜਵਾਨਾਂ ਨੇ ਮਾਰ ਦੇਣ ਦੀ ਨੀਯਤ ਨਾਲ ਫਾਇਰਿੰਗ ਕੀਤੀ ਸੀ ਜਿਸ ਵਿੱਚ ਕਿ ਕਬੱਡੀ ਖਿਡਾਰੀ ਜਖਮੀ ਹੋ ਗਿਆ ਸੀ। ਇਹ ਜਾਨਲੇਵਾ ਹਮਲਾ ਲਾਰੈਸ ਗੈਂਗ ਦੇ ਗੈਗਸਟਰ ਜਗਦੀਪ ਸਿੰਘ ਉਰਫ ਜੱਗਾ ਪੁੱਤਰ ਜਤਿੰਦਰ ਸਿੰਘ ਵਾਸੀ ਧੂਰਕੋਟ ਰਣਸੀਂਹ, ਥਾਣਾ ਨਿਹਾਲ ਸਿੰਘ ਵਾਲਾ, ਜਿਲਾ ਮੋਗਾ ਦੇ ਜੋ ਕਿ ਭਗੋੜਾ ਹੈ, ਦੇ ਇਸ਼ਾਰੇ ਪਰ ਕੀਤੀ ਗਈ ਸੀ ਜੋਕਿ ਗੈਗਸਟਰ ਜੱਗਾ ਅਤੇ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਉਰਫ ਬਿੰਦਰ ਦੋਵੇ ਇੱਕੋ ਪਿੰਡ ਦੇ ਰਹਿਣ ਵਾਲੇ ਹਨ। ਪਿੰਡ ਦੀ ਸਰਪੰਚੀ ਦੀ ਰੰਜਿਸ਼ ਦੇ ਚੱਲਦੇ ਹੀ ਭਗੋੜੇ ਗੈਗਸਟਰ ਜੱਗੇ ਨੇ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਉਰਫ ਬਿੰਦਰੂ ਦੇ ਉੱਪਰ ਹਮਲਾ ਕਰਵਾਇਆ ਸੀ ਜਿਸ ਸਬੰਧੀ ਮੁ ਨੰ: 138 ਮਿਤੀ 23-10-2023 ਅ/ਧ 307, 506,148, 149, 120ਬੀ IPC, 25 ਅਸਲਾ ਐਕਟ ਥਾਣਾ ਨਿਹਾਲ ਸਿੰਘ ਵਾਲਾ, ਜਿਲਾ ਮੋਗਾ ਦਰਜ ਰਜਿਸਟਰ ਹੈ। ਇਸ ਹਮਲੇ ਵਿੱਚ ਸੰਦੀਪ ਸਿੰਘ ਉਰਫ ਸਿੱਪਾ ਫਾਇਰਿੰਗ ਕਰਨ ਵਿੱਚ ਮੇਨ ਸ਼ੂਟਰ ਸੀ। ਇਸ ਤੋ ਬਿਨ੍ਹਾਂ ਹੁਣ ਸੰਦੀਪ ਸਿੰਘ ਉਰਫ ਸਿੱਪਾ ਪਟਿਆਲਾ ਵਿੱਚ ਵੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸੀ ਜੋ ਇਸਦੀ ਗ੍ਰਿਫਤਾਰੀ ਨਾਲ ਵਾਰਦਾਤ ਨੂੰ ਵੀ ਟਾਲਿਆ ਗਿਆ ਹੈ ਜੋ ਸੰਦੀਪ ਸਿੰਘ ਉਰਫ ਸਿੱਪਾ ਅਤੇ ਇਸਦਾ ਬੇਅੰਤ ਸਿੰਘ ਉਰਫ ਨੂਰ ਜੱਗਾਧੂਰਕੋਟ ਦੇ ਗੈਗ ਲਈ ਹੀ ਅਸਲਾ ਸਪਲਾਈ ਵਗੈਰਾ ਅਤੇ ਹੋਰ ਕੰਮ ਕਰ ਰਹੇ ਸਨ।