Patiala Police arrested 6 accused in robbery case in Tripuri

March 14, 2024 - PatialaPolitics

Patiala Police arrested 6 accused in robbery case in Tripuri

ਪਟਿਆਲਾ ਪੁਲਿਸ ਵੱਲੋ ਤ੍ਰਿਪੜੀ ਵਿਖੇ ਡਕੈਤੀ ਦੀ ਵਾਰਦਾਤ ਵਿੱਚ 6 ਦੋਸੀ ਕਾਬੂ

20 ਲੱਖ ਰੂਪੈ (ਭਾਰਤੀ ਤੇ ਵਿਦੇਸ਼ੀ ਕਰੰਸੀ) ਬਰਾਮਦ ਖੋਹੀ ਐਕਟਿਵਾ ਅਤੇ ਵਾਰਦਾਤ ਵਿੱਚ ਵਰਤੇ ਵਹੀਕਲ ਵੀ ਬਰਾਮਦ

ਸ੍ਰੀ ਵਰੁਣ ਸ਼ਰਮਾਂ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਦੱਸਿਆਂ ਕਿ ਮੁਦਈ ਜਸਦੀਪ ਸਿੰਘ ਜੋ ਕਿ ਮਨੀ ਟਰਾਸ਼ਫਰ ਦਾ ਕੰਮ ਕਰਦਾ ਹੈ ਮਿਤੀ 29-02-2024 ਨੂੰ ਸਾਮ ਵਕਤ ਦੁਕਾਨ ਬੰਦ ਕਰਕੇ ਘਰ ਨੂੰ ਜਾ ਰਿਹਾ ਸੀ ਜਦੋ ਉਹ ਡਾਇਮੰਡ ਪ੍ਰਾਪਰਟੀ ਡੀਲਰ ਵਾਲੀ ਗਲੀ ਹਰਿੰਦਰ ਨਗਰ ਪਾਸ ਪੁੱਜਾ ਤਾ ਨਾ-ਮਾਲੂਮ ਵਿਅਕਤੀਆਂ ਨੇ ਮਾਰੂ ਹਥਿਆਰਾਂ ਨਾਲ ਸੱਟਾਂ ਮਾਰਕੇ ਜਸਦੀਪ ਸਿੰਘ ਨੂੰ ਜਖਮੀ ਕਰਕੇ ਕੈਸ ਸਮੇਤ ਐਕਟਿਵਾ ਖੋਹਕੇ ਮੋਕਾ ਤੋ ਫਰਾਰ ਹੋ ਗਏ ਸੀ. ਇਸ ਕੇਸ ਨੂੰ ਟਰੇਸ ਕਰਨ ਲਈ ਮੁਹੰਮਦ ਸਰਫਰਾਜ ਆਲਮ IPS. SP City पटिभाला, मी जुगेम सवभां PPS, SP/INV, मी भरडार मिथ PPS, DSP (D) पटिम्भाला, मी संगतीड मिथ PPS,DSP City-2, ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਟੈਕਨੀਕਲ ਸਪੋਟ ਯੂਨਿਟ ਅਤੇ ਸੀ.ਆਈ.ਏ.ਪਟਿਆਲਾ, ਗੁਰਪ੍ਰੀਤ ਸਿੰਘ SHO ਤ੍ਰਿਪੜੀ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਸੀ, ਇੰਨ੍ਹਾ ਟੀਮਾਂ ਵੱਲੋਂ ਵਾਰਦਾਤ ਵਿੱਚ ਸਾਮਲ ਵਿਅਕਤੀਆਂ ਦੀ ਸਨਾਖਤ ਕਰਕੇ ਇਸ ਲੁੱਟ ਦੇ ਕੇਸ ਨੂੰ ਟਰੇਸ ਕਰਕੇ ਮਿਤੀ 13.03.2024 ਨੂੰ ਦੋਸੀਆਨ 1) ਸੁਪਿੰਦਰ ਸਿੰਘ ਉਰਫ ਸਿਪੀ 2) ਅਕਿੰਤ ਉਰਫ ਗੁਗਲੀ 3) ਸਮਸ਼ਾਦ ਉਰਫ ਅਤੂਲ,4) ਅਮਿਤ ਕੁਮਾਰ ਉਰਫ ਸੁਧਾਂਸੂ ,5) ਤਰੁਨ ਚੌਹਾਨ, 6) ਚਮਕੋਰ ਸਿੰਘ ਉਰਫ ਨਨੂੰ ਨੂੰ ਨੇੜੇ ਪੁੱਡਾ ਗਰਾਉਡ ਤ੍ਰਿਪੜੀ ਰੋਡ ਤੋ ਗ੍ਰਿਫਤਾਰ ਕੀਤਾ ਗਿਆ ਹੈ, ਜਿੰਨ੍ਹਾ ਪਾਸੋ 6 ਲੱਖ 60 ਹਜਾਰ ਭਾਰਤੀ ਕਰੰਸੀ, 9010 ਅਮਰੀਕਨ ਡਾਲਰ, 4720 ਕਨੇਡੀਅਨ ਡਾਲਰ, 13,650 ਸਾਉਥ ਅਫਰੀਕਨ ਡਾਲਰ (ਕੁਲ ਰਕਮ ਕਰੀਬ 20 ਲੱਖ ਰੂਪੈ) ਖੋਹ ਕੀਤੀ ਐਕਟਿਵਾ ਅਤੇ ਲੁੱਟੀ ਰਕਮ ਵਿੱਚੋ ਖਰੀਦ ਕੀਤੀ ਵਰਨਾ ਕਾਰ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਹੈ।

 

ਘਟਨਾ ਦਾ ਵੇਰਵਾ ਅਤੇ ਗ੍ਰਿਫਤਾਰੀ/ਬ੍ਰਾਮਦਗੀ :- ਜਿੰਨ੍ਹਾ ਨੇ ਸੰਖੇਪ ਵਿੱਚ ਦੱਸਿਆ ਕਿ ਜਸਦੀਪ ਸਿੰਘ ਵਾਸੀ 730 ਹਰਿੰਦਰ ਨਗਰ ਸਰਹੰਦ ਰੋਡ ਪਟਿਆਲਾ ਜੋ ਕਿ ਲੀਲਾ ਭਵਨ ਮਾਰਕੀਟ ਵਿੱਚ ਦੁਕਾਨ ਨੰਬਰ 20 ਵਿਖੇ ਮਨੀ ਟਰਾਸ਼ਫਰ ਅਤੇ ਏਅਰ ਟਿਕਟਾਂ ਕੰਮ ਕਰਦਾ ਹੈ, ਮਿਤੀ 29.03.2024 ਨੂੰ ਵਕਤ ਕਰੀਬ 7-30 ਪੀਐਮ ਪਰ ਦੁਕਾਨ ਬੰਦ ਕਰਕੇ ਕੈਸ ਸਮੇਤ ਐਕਟਿਵਾ ਪਰ ਸਵਾਰ ਹੋਕੇ ਘਰ ਨੂੰ ਜਾ ਰਿਹਾ ਸੀ ਜਦੋ ਉਹ ਡਾਇਮੰਡ ਪ੍ਰਾਪਰਟੀ ਡੀਲਰ ਵਾਲੀ ਗਲੀ ਸਰਹੰਦ ਰੋਡ ਤੋਂ ਹਰਿੰਦਰ ਨਗਰ ਨੂੰ ਜਾ ਰਿਹਾ ਸੀ ਤਾਂ ਕੁਝ ਨਾ-ਮਾਲੂਮ ਨੋਜਵਾਨ ਵੱਲੋਂ ਹਮਲਾ। ਕਰਕੇ ਮਾਰੂ ਹਥਿਆਰਾਂ ਨਾਲ ਸੱਟਾ ਮਾਰਕੇ ਜਖਮੀ ਕਰਕੇ ਕੈਸ/ਵਿਦੇਸੀ ਕਰੰਸੀ (22 ਲੱਖ ਰੂਪੈ) ਸਮੇਤ ਐਕਟਿਵਾ ਖੋਹਕੇ ਮੋਕਾ ਤੋਂ ਫਰਾਰ ਹੋ ਗਏ ਸੀ। ਇਸ ਸਬੰਧੀ ਮੁਕੱਦਮਾ ਨੰਬਰ 43 ਮਿਤੀ 01.03.2024 ਅ/ਧ 392/120 ਬੀ, ਹਿੰ:ਦਿੰ:ਥਾਣਾ ਤ੍ਰਿਪੜੀ ਦਰਜ ਕੀਤਾ ਗਿਆ ਸੀ।

 

ਸੀ.ਆਈ.ਏ.ਪਟਿਆਲਾ ਦੀਆਂ ਟੀਮਾਂ ਵਾਰਦਾਤ ਵਾਲੇ ਦਿਨ ਤੋਂ ਇਸ ਕੇਸ ਨੂੰ ਟਰੇਸ ਕਰਨ ਵਿੱਚ ਲੱਗੀਆਂ ਹੋਈਆ ਸਨ, ਜਿੰਨ੍ਹਾ ਵੱਲੋਂ ਮੁਦਈ ਜਸਦੀਪ ਸਿੰਘ ਦੇ ਸਪੰਰਕ ਵਾਲੇ ਕਈ ਵਿਅਕਤੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਅਤੇ ਟੈਕਨੀਕਲ ਪਹਿਲੂਆ ਤੇ ਵੀ ਜਾਂਚ ਕੀਤੀ ਗਈ ਜੋ ਇਸੇ ਤਹਿਤ ਹੀ ਪਟਿਆਲਾ ਪੁਲਿਸ ਨੂੰ ਇਸ ਕੇਸ ਨੂੰ ਕੁਝ ਦਿਨਾ ਵਿੱਚ ਹੀ ਇਸ ਵਾਰਦਾਤ ਵਿੱਚ ਸਾਮਲ ਵਿਅਕਤੀਆਂ ਬਾਰੇ ਮੁਖਬਰੀ ਅਤੇ ਟੈਕਨੀਕਲ ਸਾਧਨਾ ਰਾਹੀਂ ਪਤਾ ਲੱਗਿਆ ਜਿਸ ਦੇ ਤਹਿਤ ਹੀ ਇਸ ਵਾਰਦਾਤ ਵਿੱਚ ਸਾਮਲ 6 ਵਿਅਕਤੀਆਂ ਨੂੰ ਮਿਤੀ 13.03.2024 ਨੂੰ ਪੁੱਡਾ ਗਰਾਉਡ ਦੀ ਬੈਕ ਸਾਇਡ ਤ੍ਰਿਪੜੀ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਹਨਾ ਦੇ ਨਾਮ 1) ਸੁਪਿੰਦਰ ਸਿੰਘ ਉਰਫ ਸਿਪੀ .2) ਅਕਿੰਤ ਉਰਫ ਗੁਗਲੀ 3) ਸਮਸ਼ਾਦ ਉਰਫ ਅਤੁਲ,4) ਅਮ੍ਰਿਤ ਕੁਮਾਰ ਉਰਫ ਸੁਧਾਸੁੰ 5) ਤਰੁਨ ਚੌਹਾਨ 6) ਚਮਕੌਰ ਸਿੰਘ ਉਰਫ ਨਨੂੰ ਹਨ ਜੋ ਇਸ ਵਾਰਦਾਤ ਵਿੱਚ ਤਰੁਨ ਚੌਹਾਨ ਅਤੇ ਇਸਦੇ ਰਿਸਤੇਦਾਰ ਅਮਿਤ ਨੇ ਮੁਦਈ ਦੀ ਪੂਰੀ ਰੈਕੀ ਕੀਤੀ ਜਿੰਨਾ ਨੇ ਅੱਗੇ ਚਮਕੌਰ ਸਿੰਘ, ਅਕਿੰਤ ਗੁਗਲੀ, ਸਮਸ਼ਾਦ ਉਰਫ ਅਤੁਲ ਅਤੇ ਸਪਿੰਦਰ ਸਿੰਘ ਸਿਪੀ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਸ ਕੇਸ ਵਿੱਚ ਹੁਣ ਤੱਕ ਨਿਮਨ-ਲਿਖਤ ਬਰਾਮਦਗੀ ਹੋਈ ਹੈ।

1) 6 ਲੱਖ 60 ਹਜਾਰ ਰੂਪੈ (ਭਾਰਤੀ ਕਰੰਸੀ),

2) 9010 ਅਮਰੀਕਨ ਡਾਲਰ

3) 4720 ਕਨੇਡੀਅਨ ਡਾਲਰ

4) 13,650 ਸਾਉਥ ਅਫਰੀਕਨ ਡਾਲਰ

5) ਵਰਨਾ ਕਾਰ (ਲੁੱਟੀ ਰਕਮ ਨਾਲ ਖਰੀਦੀ ਹੋਈ)

6) ਐਕਟਿਵਾ (ਮੁਦਈ ਜਸਦੀਪ ਸਿੰਘ ਪਾਸੋਂ ਖੋਹੀ ਹੋਈ)

ਕੁਲ ਬ੍ਰਾਮਦਗੀ : 20 ਲੱਖ ਰੂਪੈ ਕਰੀਬ (ਵਾਰਦਾਤ ਵਿੱਚ ਵਰਤੇ 2 ਮੋਟਰਸਾਇਕਲ ਅਤੇ ਐਕਟਿਵਾ ਬਰਾਮਦ)

 

ਅਹਿਮ ਖੁਲਾਸੇ : ਜਿਹੜੇ ਕਿ ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਇਸ ਡਕੈਤੀ ਦੀ ਵਾਰਦਾਤ ਦਾ ਮਾਸਟਰ ਮਾਇਡ ਤਰੁਨ ਚੌਹਾਨ ਹੈ ਮੁਦਈ ਜਸਦੀਪ ਸਿੰਘ ਸਿੰਘ ਨਾਲ ਕਾਫੀ ਸਮੇਂ ਤੋਂ ਮਨੀ ਟਰਾਸਫਰ ਦੇ ਕੰਮ ਵਿੱਚ ਜੁੜਿਆ ਹੋਇਆ ਸੀ, ਦੋਸੀ ਤੁਰਨ ਚੌਹਾਨ ਨੂੰ ਪਤਾ ਸੀ ਕਿ ਜਸਦੀਪ ਸਿੰਘ ਹਰ ਰੋਜ ਹੀ ਕਾਫੀ ਮਾਤਰਾਂ ਵਿੱਚ ਕੈਸ ਲੈਕੇ ਐਕਟਿਵਾ ਪਰ ਲੀਲਾ ਭਵਨ ਤੋ ਹਰਿੰਦਰ ਨਗਰ ਸਰਹੰਦ ਰੋਡ ਘਰ

 

ਨੂੰ ਜਾਂਦਾ ਹੈ। ਦੋਸੀ ਤਰੁਨ ਚੋਹਾਨ ਨੇ ਗਿਣੀਮਿਥੀ ਸਾਜਿਸ ਤਹਿਤ ਆਪਣੇ ਹੋਰ ਸਾਥੀਆਂ ਨਾਲ ਸੰਪਰਕ ਕੀਤਾ ਕਿ ਇਸ ਨੂੰ ਲੁੱਟਕੇ ਵੱਡੀ ਮਾਤਰਾਂ ਵਿੱਚ ਰਕਮ ਹੱਥ ਲੱਗ ਸਕਦੀ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਇਹਨਾ ਦੀ 2 ਮਹੀਨੇ ਤੋ ਪਲਾਨਿੰਗ ਚਲ ਰਹੀ ਸੀ। ਇਸੇ ਸਾਜਿਸ ਤਹਿਤ ਤਰੁਨ ਚੌਹਾਨ ਨੇ ਸੁਪਿੰਦਰ ਸਿੰਘ ਅਤੇ ਅਮਿਤ ਨਾਲ ਸੰਪਰਕ ਕੀਤਾ ਜਿੰਨ੍ਹਾ ਨੇ ਅੱਗੇ ਆਪਣੇ ਹੋਰ ਸਾਥੀਆਨ ਅਕਿੰਤ ਉਰਫ ਗੁਗਲੀ ਸਮਸ਼ਾਦ ਉਰਫ ਅਤੁਲ ਅਤੇ ਚਮਕੌਰ ਸਿੰਘ ਉਰਫ ਨਨੂੰ ਨਾਲ ਗੱਲਬਾਤ ਕਰਕੇ ਇਸ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰ ਕਰ ਲਿਆ ਸੀ।

 

ਵਾਰਦਾਤ ਵਾਲੇ ਦਿਨ ਮਿਤੀ 29.02.2024 ਨੂੰ ਤਰੁਨ ਚੌਹਾਨ ਅਤੇ ਅਮਿਤ ਕੁਮਾਰ ਉਰਫ ਸੁਧਾਂਸੂ ਦੋਵੇ ਜਣੇ ਅਲੱਗ ਅਲੱਗ ਵਹੀਕਲਾਂ ਪਰ ਵਾਰਦਾਤ ਨੂੰ ਅੰਜਾਮ ਦੇਣ ਲਈ ਰੈਕੀ ਕਰ ਰਹੇ ਸੀ ਜੋ ਮੁਦਈ ਜਸਦੀਪ ਸਿੰਘ ਦਾ ਲੀਲਾ ਭਵਨ ਤੋ ਆਉਣ ਸਮੇਂ ਪਿੱਛਾ

 

ਕਰ ਰਹੇ ਸੀ ਅਤੇ ਆਪਣੇ ਬਾਕੀ ਸਾਥੀਆਂ ਨਾਲ ਜਾਣਕਾਰੀ ਸਾਝੀ ਕਰ ਰਹੇ ਸੀ ਇੰਨ੍ਹਾ ਵੱਲੋਂ ਡਾਇਮੰਡ ਪ੍ਰਾਪਰਟੀ ਡੀਲਰ ਵਾਲੀ ਗਲੀ ਤੋਂ

 

ਹਰਿੰਦਰ ਨਗਰ ਨੂੰ ਜਾਂਦੇ ਸਮੇਂ ਜਿੱਥੇ ਸਪੀਡ ਬ੍ਰੇਕਰ ਪਰ ਜਸਦੀਪ ਸਿੰਘ ਦੇ ਸਿਰ ਪਰ ਮਾਰੂ ਹਥਿਆਰ ਨਾਲ ਸੱਟ ਮਾਰਕੇ ਮੁਦਈ ਜਸਦੀਪ ਸਿੰਘ ਨੂੰ ਐਕਟਿਵਾ ਤੋ ਥੱਲੇ ਸੁੱਟ ਲਿਆ ਅਤੇ ਇਹ ਉਸ ਦੀ ਐਕਟਿਵਾ ਜਿਸ ਭਾਰੀ ਮਾਤਰਾਂ ਵਿੱਚ ਕੈਸ/ਵਿਦੇਸੀ ਕਰੰਸੀ ਸੀ ਲੈਕੇ ਮੋਕਾ ਤੇ ਫਰਾਰ ਹੋ ਗਏ। ਵਾਰਦਾਤ ਸਮੇਂ

 

ਦੋਸੀਆਨ ਨੇ ਆਪਣੇ ਮੁੰਹ ਪਰ ਰੂਮਾਲ ਬੰਨੇ ਹੋਏ ਸੀ ਜਿਸ ਕਰਕੇ ਇੰਨ੍ਹਾ ਦੀ ਸਨਾਖਤ ਵਿੱਚ ਦਿੱਕਤ ਆ ਰਹੀ ਸੀ ਅਤੇ ਇੰਨਾ ਵਿੱਚ ਦੋਸੀ ਚਮਕੋਰ ਸਿੰਘ ਉਰਫ ਨਨੂੰ ਅਤੇ ਅਕਿੰਤ ਦਾ ਕਰੀਮੀਨਲ ਪਿਛੋਕੜ ਹੈ ਚਮਕੌਰ ਸਿੰਘ ਉਰਫ ਨਨੂੰ ਖਿਲਾਫ ਲੁੱਟਖੋਹ ਅਤੇ ਨਸੇ ਦੇ ਕਈ ਮੁਕੱਦਮੇ ਦਰਜ ਹਨ ਜਿੰਨ੍ਹਾ ਵਿੱਚ ਪਟਿਆਲਾ ਤੇ ਨਾਭਾ ਜੇਲ ਵਿੱਚ ਰਿਹਾ ਹੈ ਅਕਿੰਤ ਖਿਲਾਫ ਵੀ ਆਬਕਾਰੀ ਐਕਟ ਅਧੀਨ ਮੁਕੱਦਮੇ ਦਰਜ ਹਨ।