Patiala Journalist Avinash Kamboj dies after an electric pole falls on him
June 6, 2024 - PatialaPolitics
Patiala Journalist Avinash Kamboj dies after an electric pole falls on him
ਪਟਿਆਲਾ ਤੋ ANI ਦੇ ਪੱਤਰਕਾਰ ਅਵਿਨਾਸ਼ ਕੰਬੋਜ ਦੀ ਹਨੇਰੀ ਝੱਖੜ ਦੌਰਾਨ ਕਵਰੇਜ ਮੌਕੇ ਬਿਜਲੀ ਦਾ ਪੋਲ ਡਿੱਗਣ ਕਾਰਨ ਹੋਈ ਮੌਤ ਮਿਲੀ ਜਾਣਕਾਰੀ ਦੇ ਮੁਤਾਬਿਕ 5 ਜੂਨ ਨੂੰ ਰਾਤ 8 ਵਜੇ ਤੋਂ 9 ਵਜੇ ਦੇ ਤਕਰੀਬਨ ਅਵਿਨਾਸ਼ ਕੰਬੋਜ ਹਨੇਰੀ ਝੱਖੜ ਦੀ ਕਵਰੇਜ ਕਰਨ ਲਈ ਆਪਣੇ ਘਰ ਤੋਂ ਆਰਿਆ ਸਮਾਜ ਪਾਰਕ ਦੇ ਵਿੱਚ ਆਏ ਸੀ ਜਿੱਥੇ ਉਹ ਜਦੋਂ ਕਵਰੇਜ ਕਰ ਰਹੇ ਸਨ ਤਾਂ ਹਨੇਰੇ ਝੱਖੜ ਦੇ ਕਾਰਨ ਪਾਰਕ ਚ ਲੱਗਿਆ ਇੱਕ ਬਿਜਲੀ ਦਾ ਪੋਲ ਉਨਾਂ ਦੇ ਪਿਛਲੇ ਪਾਸੇ ਤੋਂ ਸਿਰ ਦੇ ਉੱਪਰ ਆ ਡਿੱਗਿਆ ਜਿਸ ਨੀਚੇ ਅਵਿਨਾਸ਼ ਕੰਬੋਜ ਦੱਬ ਗਏ ਮੌਕੇ ਤੇ ਮੌਜੂਦ ਉਨਾਂ ਦੇ ਸਾਥੀਆਂ ਵੱਲੋਂ ਬੜੀ ਮੁਸ਼ੱਕਤ ਅਤੇ ਕਾਫੀ ਦੇਰ ਬਾਅਦ ਅਵਿਨਾਸ਼ ਕੰਬੋਜ ਨੂੰ ਉਸ ਬਿਜਲੀ ਦੇ ਪੋਲ ਹੇਠਾਂ ਤੋਂ ਬਾਹਰ ਕੱਢਿਆ ਗਿਆ ਅਤੇ ਤੁਰੰਤ ਹੀ ਪਟਿਆਲਾ ਦੇ ਸਰਕਾਰੀ ਰਜਿੰਦਰ ਹਸਪਤਾਲ ਇਲਾਜ ਦੇ ਲਈ ਮੋਟਰਸਾਈਕਲ ਦੇ ਉੱਪਰ ਲਜਾਇਆ ਗਿਆ ਲੇਕਿਨ ਜਦੋਂ ਹਸਪਤਾਲ ਉਨਾਂ ਦੇ ਸਾਥੀ ਅਵਿਨਾਸ਼ ਨੂੰ ਲੈ ਕੇ ਪਹੁੰਚੇ ਤਾਂ ਉੱਥੇ ਮੌਜੂਦ ਸਰਕਾਰੀ ਡਾਕਟਰਾਂ ਦੇ ਵੱਲੋਂ ਅਵਿਨਾਸ਼ ਕੰਬੋਜ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਮ੍ਰਿਤਕ ਪੱਤਰਕਾਰ ਅਵਿਨਾਸ਼ ਕੰਬੋਜ ਤੇ ਪਰਿਵਾਰ ਵਿੱਚ ਉਨਾਂ ਦੀ ਪਤਨੀ ਅਤੇ ਉਨਾਂ ਦੇ 3 ਬੇਟੇ ਹਨ ਜਿਨਾਂ ਦੀ ਉਮਰਾਂ ਹਜੇ ਬਹੁਤ ਨਿੱਕੀਆਂ ਨੇ ਪਰਿਵਾਰ ਚ ਇਕਲੌਤੇ ਕਮਾਉਣ ਵਾਲੇ ਅਵਿਨਾਸ਼ ਸਨ ਜਿਸ ਤਰ੍ਹਾਂ ਹੀ ਇਹ ਖਬਰ ਪੂਰੇ ਪਟਿਆਲਾ ਸ਼ਹਿਰ ਚ ਫੈਲੀ ਤਾਂ ਸਮੂਹ ਪੱਤਰਕਾਰ ਭਾਈਚਾਰਾ ਰਜਿੰਦਰਾ ਹਸਪਤਾਲ ਪਹੁੰਚਿਆ ਅਤੇ ਪਰਿਵਾਰ ਦੇ ਨਾਲ ਮਿਲ ਕੇ 6 ਜੂਨ ਨੂੰ ਅਵਿਨਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਮੌਕੇ ਤੇ ਪਹੁੰਚ ਕੇ ਪੰਜਾਬ ਸਰਕਾਰ ਦੀ ਤਰਫ ਤੋਂ ਵਿਧਾਇਕ ਅਜੀਤ ਪਾਲ ਸਿੰਘ ਕੋਲੀ ਕੈਬਿਨਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਕੈਬਨਟ ਮੰਤਰੀ ਡਾਕਟਰ ਬਲਬੀਰ ਸਿੰਘ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨੂੰ ਆਰਥਿਕ ਸਹਾਇਤਾ ਵਜੋਂ 16 ਲੱਖ ਰੁਪਏ ਅਤੇ ਇੱਕ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ ਗਿਆ
View this post on Instagram