ਪਟਿਆਲਾ ਪੁਲਿਸ ਵੱਲੋ 07 ਕਿੱਲੋਗ੍ਰਾਮ ਚਰਸ ਬ੍ਰਾਮਦ, 03 ਔਰਤਾਂ ਗ੍ਰਿਫਤਾਰ

June 24, 2024 - PatialaPolitics

ਪਟਿਆਲਾ ਪੁਲਿਸ ਵੱਲੋ 07 ਕਿੱਲੋਗ੍ਰਾਮ ਚਰਸ ਬ੍ਰਾਮਦ, 03 ਔਰਤਾਂ ਗ੍ਰਿਫਤਾਰ

ਮੁਹੰਮਦ ਸਰਫਰਾਜ ਆਲਮ ਆਈ.ਪੀ.ਐਸ ਕਪਤਾਨ ਪੁਲਿਸ ਸਿਟੀ ਪਟਿਆਲਾ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਸ੍ਰੀ ਗੌਰਵ ਯਾਦਵ ਆਈ.ਪੀ.ਐਸ ਡੀ.ਜੀ.ਪੀ ਪੰਜਾਬ ਜੀ ਵੱਲੋ ਸਮਾਜ ਵਿਰੋਧੀ ਅਨਸਰਾ ਵਿਰੁੱਧ ਚਲਾਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋ ਸ਼੍ਰੀ ਹਰਚਰਨ ਸਿੰਘ ਭੁੱਲਰ ਆਈ.ਪੀ.ਐਸ, ਡੀ.ਆਈ.ਜੀ ਪਟਿਆਲਾ ਹੇਜ ਪਟਿਆਲਾ ਅਤੇ ਸ੍ਰੀ ਵਹੁਣ ਸ਼ਹਮਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ੍ਰੀ ਅਵਤਾਰ ਸਿੰਘ ਉਪ ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਅਤੇ ਸ੍ਰੀ ਬਿਕਰਮਜੀਤ ਸਿੰਘ ਬਰਾੜ ਉਪ ਕਪਤਾਨ ਪੁਲਿਸ ਸਰਕਾਲ ਰਾਜਪੁਰਾ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਕਿਰਪਾਲ ਸਿੰਘ ਐਸ.ਐਚ.ਓ.ਥਾਣਾ ਸਦਰ ਰਾਜਪੁਰਾ ਨੇ ਸਮੇਤ ਪੁਲਿਸ ਪਾਰਟੀ ਮਿਤੀ 23-06-2024 ਨੂੰ ਮੇਨ ਜੀ.ਟੀ ਰੋਡ (ਰਾਜਪੁਰਾ ਤੋਂ ਸਰਹਿੰਦ ਰੋਡ) ਸਾਹਮਣੇ AGM RESORT ਬਾ-ਹੱਦ ਪਿੰਡ ਬੰਸਤਪੁਰਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਚੈਕਿੰਗ ਦੌਰਾਨ ਇਕ ਬੱਸ ਰਾਜਪੁਰਾ ਸਾਇਡ ਤੋਂ ਆਈ ਤਾ ਬੱਸ ਵਿਚੋਂ ਇਕ ਔਰਤ ਉਤਰ ਕੇ ਮੇਨ ਸੜਕ ਦੇ ਨਾਲ ਬਣੇ ਸਰਵਿਸ ਰੋਡ ਰਾਹੀਂ ਤੇਜ਼ ਕੱਦਮੀ ਤੁਰ ਕੇ ਪਿੱਛੇ ਨੂੰ ਟੱਲਣ ਲੱਗੀ ਤਾਂ ਪੁਲਿਸ ਪਾਰਟੀ ਵੱਲੋ ਉਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਬਿਜਾਤੀ ਦੇਵੀ ਪਤਨੀ ਪਿਸਕਾਰ ਸਾਹਨੀ ਪਿੰਡ ਤਾਲਵਾ ਪੱਖਰ ਥਾਣਾ ਕੋਟਵਾ ਜਿਲਾ ਮੋਤੀਹਾਰੀ (ਬਿਹਾਰ) ਦੱਸਿਆ ਜਿਸ ਪਾਸੋਂ 2 ਕਿਲੋ ਚਰਸ ਬ੍ਰਾਮਦ ਕਰਕੇ ਮੁਕੱਦਮਾ ਨੰਬਰ 58 ਮਿਤੀ:23-06-2024 ਅ/ਧ 20/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਰਾਜਪੁਰਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ।

ਇਸੇ ਤਰ੍ਹਾਂ ਏ.ਐਸ.ਆਈ ਹਰਜਿੰਦਰ ਸਿੰਘ ਵੱਲੋ ਸਮੇਤ ਪੁਲਿਸ ਪਾਰਟੀ ਦੇ ਮੇਨ ਰੋਡ (ਰਾਜਪੁਰਾ ਤੋ ਬਨੂੰੜ) ਸਾਹਮਣੇ ਪਿੰਡ ਆਲਮਪੁਰ ਕੱਟ ਬਾ-ਹੋਂਦ ਪਿੰਡ ਆਲਮਪੁਰ ਨਾਕਾਬੰਦੀ ਕੀਤੀ ਹੋਈ ਸੀ। ਦੌਰਾਨੇ ਨਾਕਾਬੰਦੀ ਬਨੂੰੜ ਸਾਇਡ ਵੱਲੋ ਆਈ ਬੱਸ ਵਿੱਚੋਂ ਇੱਕ ਔਰਤ ਨਾਕਾਬੰਦੀ ਪਰ ਘਬਰਾ ਕੇ ਉਤਰੀ ਤੇ ਸਰਵਿਸ ਰੋਡ ਰਾਹੀਂ ਪਿਛੇ ਨੂੰ ਟੱਲਣ ਲੱਗੀ ਜਿਸ ਨੂੰ ਪੁਲਿਸ ਪਾਰਟੀ ਵੱਲੋ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਲਲੀਤਾ ਦੇਵੀ ਪਤਨੀ ਰਾਕੇਸ਼ ਸਾਹਨੀ ਵਾਸੀ ਪਿੰਡ ਕੋਟਲਾ ਪੋਖਰ ਥਾਣਾ ਕੋਟਵਾ ਜਿਲਾ ਚੰਪਾਰਨ ਬਿਹਾਰ ਦੱਸਿਆ ਜਿਸ ਪਾਸੋਂ 2 ਕਿਲੋ ਚਰਸ ਬ੍ਰਾਮਦ ਕਰਕੇ ਮੁਕੱਦਮਾ ਨੰਬਰ 56 ਮਿਤੀ 23-06-2024 /ਧ 20/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਰਾਜਪੁਰਾ ਦਰਜ ਕਰਕੇ ਗ੍ਰਿਫਤਾਰ ਕੀਤਾ।

ਇਸੇ ਤਰ੍ਹਾਂ ਏ.ਐਸ.ਆਈ ਪਰਮਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਮੇਨ ਜੀ.ਟੀ ਰੋਡ (ਰਾਜਪੁਰਾ ਤੋਂ ਸਰਹਿੰਦ ਰੋਡ) ਸਾਹਮਣੇ ਜਸ਼ਨ ਹੋਟਲ ਬਾ-ਹੱਦ ਪਿੰਡ ਉਪਲਹੇੜੀ ਨਾਕਾਬੰਦੀ ਕੀਤੀ ਹੋਈ ਸੀ ਦੋਰਾਨੇ ਨਾਕਾਬੰਦੀ ਇਕ ਬੱਸ ਰਾਜਪੁਰਾ ਸਾਇਡ ਤੋਂ ਆਈ ਤਾ ਬੰਸ ਵਿਚੋਂ ਇਕ ਔਰਤ ਬੱਸ ਦੀ ਪਿੱਛਲੀ ਤਾਕੀ ਰਾਹੀਂ ਉਤਰ ਕੇ ਮੇਨ ਸੜਕ ਦੇ ਨਾਲ ਬਣੇ ਸਰਵਿਸ ਰੋਡ ਰਾਹੀਂ ਤੇਜ਼ ਤੇਜ਼ ਕੱਦਮ ਤੁਰ ਕੇ ਪਿੱਛੇ ਨੂੰ ਟੱਲਣ ਲੱਗੀ ਜਿਸ ਨੂੰ ਪੁਲਿਸ ਪਾਰਟੀ ਵੱਲੋ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਸੁਦੀ ਦੇਵੀ ਪਤਨੀ ਝੀਰੀ ਲਾਲ ਸਾਹਨੀ ਵਾਸੀ ਤਾਲਵਾ ਥਾਣਾ ਕੋਟਵਾ ਜਿਲਾ ਮੋਤੀਹਾਰੀ (ਬਿਹਾਰ) ਦੱਸਿਆ ਜਿਸ ਪਾਸੋਂ 3 ਕਿਲੋ ਚਰਸ ਬ੍ਰਾਮਦ ਕਰਕੇ ਮੁਕੱਦਮਾ ਨੰਬਰ 57 ਮਿਤੀ 23-06-2024 ਅ/ਧ 20/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਰਾਜਪੁਰਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੀਆਂ ਗਈਆਂ ਔਰਤਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ

ਪੁੱਛਗਿੱਛ ਕੀਤੀ ਜਾ ਰਹੀ ਹੈ ਜਿੰਨ੍ਹਾਂ ਨੇ ਮੁਢਲੀ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਇਹ ਚਰਸ ਨੇਪਾਲ ਤੋ ਲੈ ਕੇ ਆਈਆਂ ਸਨ