Patiala: IAF Agniveer 2024 Notification Issued, Registration Begins On July 8

July 2, 2024 - PatialaPolitics

Patiala: IAF Agniveer 2024 Notification Issued, Registration Begins On July 8

ਜ਼ਿਲ੍ਹਾ ਪਟਿਆਲਾ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਇੰਡੀਅਨ ਏਅਰ ਫੋਰਸ ਵਿਚ ਆਪਣਾ ਭਵਿੱਖ ਸੁਨਹਿਰਾ ਬਣਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਵੱਲੋਂ ਪ੍ਰਾਰਥੀਆਂ (ਲੜਕੇ ਅਤੇ ਲੜਕੀਆਂ) ਨੂੰ ਸੂਚਿਤ ਕੀਤਾ ਜਾਂਦਾ ਹੈ, ਕਿ ਏਅਰਮੈਨ ਸਿਲੈੱਕਸ਼ਨ ਸੈਂਟਰ ਅੰਬਾਲਾ ਵੱਲੋਂ ਅਗਨੀਵੀਰ ਵਾਯੂ ਦੀ ਅਸਾਮੀ ਦੀ  ਭਰਤੀ (ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਜੰਮੂ ਅਤੇ ਕਸ਼ਮੀਰ ਅਤੇ ਲਦਾਖ਼) ਲਈ ਅਪਲਾਈ ਕਰਨ ਦੀ ਮਿਤੀ 8 ਜੁਲਾਈ 2024 ਤੋਂ 28 ਜੁਲਾਈ 2024 ਤੱਕ ਹੈ। ਵਾਯੂ ਸੈਨਾ ਵਿੱਚ ਅਗਨੀਵੀਰ ਵਾਯੂ ਦੀ ਅਸਾਮੀ ਦੀ ਭਰਤੀ ਲਈ ਯੋਗ ਅਤੇ ਚਾਹਵਾਨ ਪ੍ਰਾਰਥੀ https://agnipathvayu.cdac.in ਲਿੰਕ ਤੇ ਆਨਲਾਈਨ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਦੇ ਅਧਿਕਾਰੀ ਨੇ ਦੱਸਿਆ ਕਿ ਅਪਲਾਈ ਕਰਨ ਸਮੇਂ ਪ੍ਰਾਰਥੀ ਦੀ ਉਮਰ ਸੀਮਾ 21 ਸਾਲ ਹੋਣੀ ਚਾਹੀਦੀ ਹੈ। ਇਨ੍ਹਾਂ ਅਸਾਮੀਆਂ ਲਈ ਪ੍ਰਾਰਥੀ ਦੀ ਵਿੱਦਿਅਕ ਯੋਗਤਾ ਬਾਰ੍ਹਵੀਂ ਮੈਥ, ਫਿਜ਼ਿਕਸ ਅਤੇ ਅੰਗਰੇਜ਼ੀ ਵਿੱਚ ਕੁੱਲ 50 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ ਅਤੇ ਅੰਗਰੇਜ਼ੀ ਵਿਚ 50 ਫ਼ੀਸਦੀ ਨਾਲ ਪਾਸ ਹੋਣਾ ਜ਼ਰੂਰੀ ਹੈ ਜਾਂ 3 ਸਾਲ ਦਾ ਇੰਜੀਨੀਅਰਿੰਗ (ਮਕੈਨੀਕਲ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ, ਆਟੋ ਮੋਬਾਇਲ, ਕੰਪਿਊਟਰ ਸਾਇੰਸ, ਇੰਸਟਰੂਮੈਂਟੇਸ਼ਨ ਟੈਕਨੌਲੋਜੀ ਅਤੇ ਇਨਫਰਮੇਸ਼ਨ ਟੈਕਨੌਲੋਜੀ) ਵਿੱਚ ਡਿਪਲੋਮਾ ਜਾਂ ਫਿਰ ਦੋ ਸਾਲ ਦਾ ਵੋਕੇਸ਼ਨਲ ਕੋਰਸ – ਨਾਨ ਵੋਕੇਸ਼ਨਲ ਵਿਸ਼ੇ- ਫਿਜ਼ਿਕਸ, ਮੈਥ ਕੁੱਲ 50 ਫ਼ੀਸਦੀ ਅਤੇ ਅੰਗਰੇਜ਼ੀ ਵਿਸ਼ੇ ਵੋਕੇਸ਼ਨਲ ਕੋਰਸ ਵਿਚ 50 ਫ਼ੀਸਦੀ ਨਾਲ ਪਾਸ ਕੀਤੀ ਹੋਵੇ।
ਇਸਦੀ ਰਜਿਸਟ੍ਰੇਸ਼ਨ ਅਤੇ ਇਮਤਿਹਾਨ ਦੀ ਫ਼ੀਸ 550/- ਪਲਸ ਜੀ.ਐਸ.ਟੀ ਹੈ। ਅਗਨੀਵੀਰ ਵਾਯੂ ਦੀਆਂ ਅਸਾਮੀਆਂ ਲਈ ਭਰਤੀ ਦੇ ਟੈਸਟ 18 ਅਕਤੂਬਰ 2024 ਤੋਂ ਸ਼ੁਰੂ ਹੋਣਗੇ।
ਪ੍ਰਾਰਥੀ ਮੈਡੀਕਲ ਮਾਪਦੰਡ, ਯੋਗਤਾ, ਨੌਕਰੀ ਸਬੰਧੀ ਡਿਟੇਲ ਅਤੇ ਆਨਲਾਈਨ ਫਾਰਮ ਅਪਲਾਈ ਕਰਨ ਲਈ http://agnipathvayu.cdac.in ਤੇ ਜਾਂ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ 0171-2641125 ਤੇ ਸੰਪਰਕ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।