Powercut in Patiala on 23 October 2024
October 22, 2024 - PatialaPolitics
Powercut in Patiala on 23 October 2024
*ਬਿਜਲੀ ਬੰਦ ਸਬੰਧੀ ਜਾਣਕਾਰੀ*
ਪਟਿਆਲਾ 22-10-2024
ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਪਟਿਆਲਾ ਗਰਿੱਡ ਤੋਂ ਚਲਦੇ 11 ਕੇ.ਵੀ ਗੁਰਬਖਸ਼ ਕਲੋਨੀ ਫੀਡਰ , 11 ਕੇ.ਵੀ ਗੁਰੂ ਨਾਨਕ ਨਗਰ, 11 ਕੇ.ਵੀ ਵਿਰਕ ਕਲੋਨੀ ਫੀਡਰ ਉੱਤੇ ਜ਼ਰੂਰੀ ਕੰਮ ਕਰਨ ਲਈ ਪੱਛਮ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕਿਆਂ ਜਿਵੇਂ ਕਿ ਗੁਰਬਖਸ਼ ਕਲੋਨੀ, ਗੁਰੂ ਨਾਨਕ ਨਗਰ, ਬਾਜਵਾ ਕਲੋਨੀ, ਵਿਰਕ ਕਲੋਨੀ, ਪਟਿਆਲਾ ਹਾਈਟਸ, ਜਗਤਾਰ ਨਗਰ, ਤਫ਼ਜ਼ਲਪੁਰਾ, ਸਨੀ ਏਨਕਲੈਵ, ਜੁਝਾਰ ਨਗਰ ਆਦਿ ਦੀ ਬਿਜਲੀ ਸਪਲਾਈ ਮਿਤੀ 23-10-2024 ਨੂੰ ਸਵੇਰੇ 11:00 ਵਜੇ ਤੋਂ ਲੈ ਕੇ 17:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ।
ਜਾਰੀ ਕਰਤਾ:
ਇੰਜ: ਪ੍ਰੀਤਇੰਦਰ ਸਿੰਘ
ਉਪ ਮੰਡਲ ਅਫ਼ਸਰ ਪੱਛਮ ਸ/ਡ (ਟੈੱਕ) ਪਟਿਆਲਾ।
ਮੋਬਾਈਲ ਨੰਬਰ:- 96461-24414
ਬਿਜਲੀ ਬੰਦ ਸੰਬੰਧੀ ਜਾਣਕਾਰੀ-
ਪਟਿਆਲਾ 22.10.2024
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਓੁਪ ਮੰਡਲ ਅਫਸਰ ਪੂਰਬ ਤਕਨੀਕੀ ਪਟਿਆਲਾ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ NIS ਗਰਿੱਡ ਸ/ਸ ਤੋਂ ਚੱਲਦੇ 11ਕੇ.ਵੀ ਜੀਵਨ ਕੰਪਲੈਕਸ ਫੀਡਰ ਦੀ ਜਰੂਰੀ ਮੁਰੰਮਤ ਅਤੇ ਦਰਖ਼ਤਾਂ ਦੀ ਛੰਗਾਈ ਲਈ ਇਸ ਫੀਡਰ ਅਧੀਨ ਪੈਂਦੇ ਇਲਾਕੇ ਜਿਵੇਂ , ਪਿੰਡ ਖੇੜੀ ਗੁਜ਼ਰਾ, ਅਫਸਰ ਐਨਕਲੇਵ ਫੇਸ 1 ਤੇ 2 , ਸੰਤ ਐਨਕਲੇਵ , ਮਹਿੰਦਰਾ ਕੰਪਲੈਕਸ, ਏਅਰ ਐਵੇਨਿਊ, ਸਾਈ ਵਿਹਾਰ, ਜੀਵਨ ਕੰਪਲੈਕਸ, ਖੋਖਰ ਕੰਪਲੈਕਸ, ਨਿਊ ਅਫਸਰ ਕਲੋਨੀ,ਆਦਿ ਦੀ ਬਿਜਲੀ ਸਪਲਾਈ ਮਿਤੀ 23.10.2024 ਨੂੰ ਦੁਪਹਿਰ 11.00 AM ਤੋਂ 02.00 PM ਤੱਕ ਬੰਦ ਰਹੇਗੀ ਜੀ
ਜਾਰੀ ਕਰਤਾ- ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।
ਮੋਬਾਇਲ ਨੰ- 9646124408
*ਬਿਜਲੀ ਬੰਦ ਸਬੰਧੀ ਜਾਣਕਾਰੀ*
ਪਟਿਆਲਾ 23-10-2024
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ ਪਟਿਆਲਾ ਗ੍ਰਿਡ ਤੋ ਚਲਦੇ 11 ਕੇ.ਵੀ. ਪੁੱਡਾ ਇਨਕਲੇਵ ਫੀਡਰ ਤੋ ਚਲਦੇ ਏਰੀਆ ਜਿਵੇਂ ਪੁੱਡਾ ਇੰਨਕਲੇਵ -1, ਭਾਖੜਾ ਕਲੋਨੀ, ਐਕਸਾਇਜ ਦਫ਼ਤਰ, ਪੁੱਡਾ ਦੇ ਨਾਲ ਲੱਗਦੇ ਸ਼ੋ ਰੂਮ (regal decor etc), ਰੈੱਡ ਕਰਾਸ ਦਫ਼ਤਰ, ਸਕੂਟਰ ਮਾਰਕੀਟ, ਅਤੇ ਨਾਲ ਲਗਦਾ hospital ਆਦਿ ਬਿਜਲੀ ਸਪਲਾਈ ਮਿਤੀ 23-10-2024 ਨੂੰ ਸਵੇਰੇ 09.30 ਵਜੇ ਤੋਂ ਲੈ ਕੇ ਸ਼ਾਮ 02:30 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ।
ਜਾਰੀ ਕਰਤਾ: ਉਪ ਮੰਡਲ ਅਫ਼ਸਰ ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ।