Shooter movie banned in Punjab

February 9, 2020 - PatialaPolitics

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ਅਤੇ ਅਪਰਾਧਾਂ ‘ਤੇ ਆਧਾਰਿਤ ਫਿਲਮ’ ‘ਸ਼ੂਟਰ’ ‘ਤੇ ਰੋਕ ਲਗਾਉਣ ਦੇ ਆਦੇਸ਼ ਦਿੱਤੇ ਹਨ।

ਕੈਪਟਨ ਅਮਰਿੰਦਰ ਸਿੰਘ ਵਲੋਂ ਫਿਲਮ ‘ਸ਼ੂਟਰ’ ‘ਤੇ ਬੈਨ ਲਗਾਉਣ ਤੋਂ ਕੁੱਝ ਘੰਟਿਆਂ ਬਾਅਦ ਹੀ ਪੰਜਾਬ ਪੁਲਿਸ ਨੇ ਫਿਲਮ ਦੇ ਨਿਰਮਾਤਾ ਕੇਵੀ ਸਿੰਘ ਢਿਲੋਂ ਤੇ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ ਇਹ ਫਿਲਮ ਨੌਜਵਾਨਾਂ ਨੂੰ ਹੱਥਿਆਰ ਚੁੱਕਣ ਲਈ ਉਕਸਾਉਂਦੀ ਹੈ ਤੇ ਇਸ ਨਾਲ ਸ਼ਾਂਤੀ ਭੰਗ ਹੋਣ ਦੀ ਸੰਭਾਵਨਾ ਹੈ।