FIR against Patiala man for Fake News

April 1, 2020 - PatialaPolitics


ਨੋਵਲ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਆਪਣੇ ਘਰਾਂ ‘ਚ ਹੀ ਰੱਖਣ ਲਈ 23 ਮਾਰਚ ਨੂੰ ਲਗਾਏ ਗਏ ਕਰਫਿਊ ਦੌਰਾਨ ਪਟਿਆਲਾ ਪੁਲਿਸ ਨੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਕੀਤੇ ਗਏ ਸਾਰੇ ਕਰਫਿਊ ਪਾਸ ਰੱਦ ਹੋਣ ਅਤੇ ਲੋਕਾਂ ਨੂੰ ਖੁਰਾਕੀ ਵਸਤਾਂ ਅਤੇ ਦਵਾਈਆਂ ਦੀ ਸਪਲਾਈ ਬੰਦ ਹੋਣ ਬਾਰੇ ਗ਼ਲਤ ਵਟਸਐਪ ਸੁਨੇਹੇ ਭੇਜਣ ਵਾਲੀ ਮਹਿਲਾ ਸਮੇਤ ਇੱਕ ਹੋਰ ਜਣੇ ਨੂੰ ਨਾਮਜਦ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਲਾਹੌਰੀ ਗੇਟ ਵਿਖੇ ਮੁਕੱਦਮਾ ਨੰਬਰ 44 ਮਿਤੀ 1 ਅਪ੍ਰੈਲ 2020 ਨੂੰ ਆਈ.ਪੀ.ਸੀ. ਦੀ ਧਾਰਾ 188 ਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀਆ ਧਾਰਾਵਾਂ 52-54 ਤਹਿਤ ਦਰਜ ਕਰਕੇ ਤੇਜਵਿੰਦਰ ਸਿੰਘ ਅਤੇ ਬਲਵੀਰ ਕੌਰ ਵਾਸੀਅਨ ਗੁਰਬਖ਼ਸ਼ ਕਲੋਨੀ ਨੂੰ ਨਾਮਜਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਦੇ ਮੋਬਾਇਲ ਫੋਨ ਵੀ ਜ਼ਬਤ ਕਰ ਲਏ ਗਏ ਹਨ।
ਐਸ.ਐਸ.ਪੀ. ਨੇ ਦੱਸਿਆ ਕਿ ਕਰਫਿਊ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਕੁਝ ਜਰੂਰੀ ਵਸਤਾਂ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਕਰਫਿਊ ਪਾਸ ਜਾਰੀ ਕੀਤੇ ਗਏ ਸਨ ਪਰੰਤੂ ਸੋਸ਼ਲ ਮੀਡੀਆ ‘ਤੇ ਇਹ ਗ਼ਲਤ ਸੁਨੇਹੇ ਫੈਲ ਰਹੇ ਸਨ ਕਿ ਪ੍ਰਸ਼ਾਸਨ ਵੱਲੋਂ ਜਾਰੀ ਸਾਰੇ ਪਾਸ ਰੱਦ ਕਰ ਦਿੱਤੇ ਗਏ ਹਨ ਅਤੇ ਹੁਣ ਖੁਰਾਕੀ ਵਸਤਾਂ ਅਤੇ ਦਵਾਈਆਂ ਦੀ ਸਪਲਾਈ ਵੀ ਬੰਦ ਹੋ ਗਈ ਹੈ। ਉਨ੍ਹਾਂ ਦੱਸਿਆ ਜਿਸ ਲਈ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਅਜਿਹੇ ਸੁਨੇਹੇ ਵਾਇਰਲ ਕਰਨ ਵਾਲਿਆਂ ਦੀ ਪਛਾਣ ਕਰਕੇ ਇਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਹੈ।
ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹਾ ਮੈਜਿਸਟੇਰਟ ਵੱਲੋਂ ਲਗਾਈ ਗਈ ਧਾਰਾ 144 ਦੀ ਪਾਲਣਾਂ ਕਰਨ ਸਬੰਧੀਂ ਆਮ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਸੀ ਅਤੇ ਨਾਲ ਹੀ ਕੋਰੋਨਾ ਵਾਇਰਸ ਸਬੰਧੀ ਕੋਈ ਵੀ ਗ਼ਲਤ ਜਾਣਕਾਰੀ ਅਤੇ ਅਫ਼ਵਾਹਾਂ ਨਾ ਫੈਲਾਉਣ ਬਾਰੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਵਾਰ-ਵਾਰ ਅਪੀਲਾਂ ਵੀ ਕੀਤੀਆਂ ਜਾ ਰਹੀਆਂ ਹਨ। ਪਰੰਤੂ ਇਨ੍ਹਾਂ ਦੋਵਾਂ, ਜੋ ਕਿ ਆਪਸ ਵਿੱਚ ਗੁਆਂਢੀ ਵੀ ਹਨ ਨੇ ਕਰਫਿਊ ਦੌਰਾਨ ਗ਼ਲਤ ਵਟਸਐਪ ਸੁਨੇਹੇ ਵਾਇਰਲ ਕੀਤੇ।
ਐਸ.ਐਸ.ਪੀ. ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਸਬੰਧੀ ਗ਼ਲਤ ਮੈਸੇਜ਼ ਵਾਇਰਲ ਕਰਨ ਅਤੇ ਇਸ ਸਬੰਧੀ ਅਫ਼ਵਾਹ ਫੈਲਾਉਣਾ ਕਾਨੂੰਨਨ ਜੁਰਮ ਹੈ, ਜਿਹੜਾ ਵੀ ਇਸ ਦੀ ਉਲੰਘਣਾ ਕਰਦਾ ਪਾਇਆ ਗਿਆ ਉਸ ਦੇ ਵਿਰੁੱਧਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

SSP Patiala Mr Mandeep Singh Sidhu informed that a wrong whatsapp message was viral regarding curfew that administration cancelled all passes / relaxations and there will be no supply of Food and medicine etc.
A man and lady were identified regarding viral of this message namely Tejvinder Singh s/o Kuldeep Singh, Gurbax Colony, Patiala and lady namely Balvir Kaur w/o Jasvir Singh r/o Gurbax Colony, Patiala. Both are neighbours living in gurbax colony, Patiala.
They viral wrong message regarding curfew and cancellation of relaxations and further No Food Supply, No Langer Sewa Supply and No Medical supply in City. In this regard *FIR No 44 dated 1/04/2020 U/s 188 IPC, 52-54 The disaster management act 2005 PS Lahori Gate, Patiala* is registered against both of them. Both are arrested and the mobile phones of both accuseds are seized. Further investigation is going on.