Coronavirus:Patiala Sr Dy Mayor Yoginder Yogi tests negative

April 16, 2020 - PatialaPolitics

ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਤੇ ਉਨਾਂ ਦਾ ਸਪੁੱਤਰ ਦੋਵੇਂ ਨੈਗਟਿਵ
ਪਟਿਆਲਾ ਦੇ ਸਿਵਲ ਸਰਜਨ ਡਾਕਟਰ ਹਰੀਸ ਮਲੋਹਤਰਾ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਪਟਿਆਲਾ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਤੇ ਉਨਾਂ ਦਾ ਸਪੁੱਤਰ ਦੋਵੇ ਦੀਆਂ ਰਿਪੋਰਟਾਂ ਪੂਰੀ ਤਰਾਂ ਨੈਗਟਿਵ ਆਈਆਂ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਫਵਾਹਾਂ ਤੋ ਸੁਚੇਤ ਰਹੋ । ਡਾਕਟਰ ਹਰੀਸ ਮਲੋਹਤਰਾ ਨੇ ਕਿਹਾ ਕਿ ਯੋਗੀ ਤੇ ਉਨਾਂ ਦਾ ਸਪੁੱਤਰ ਆਪ ਅੱਜ ਸਵੇਰੇ ਹਸਪਤਾਲ ਵਿਚ ਕੋਰੋਨਾਂ ਟੈਸਟ ਕਰਾਉਣ ਆਏ ਸਨ। ਉਨਾਂ ਕਿਹਾ ਕਿ ਇਸ ਤੋ ਬਿਨਾਂ ਤਿੰਨ ਹੋਰ ਮਰੀਜ ਨੈਗਟਿਵ ਆਏ ਹਨ। ਪਟਿਆਲਵੀਆਂ ਲਈ ਇਹ ਵੱਡੀ ਰਾਹਤ ਭਰੀ ਖਬਰ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਅਫਵਾਹਾਂ ਤੋ ਪੂਰੀ ਤਰਾਂ ਸੁਚੇਤ ਰਹਿਣ ।