ASI Harjeet Singh back to Patiala Home

April 30, 2020 - PatialaPolitics

handigarh, April 30: SI Harjeet Singh, whose hand was dismembered earlier this month, was discharged from PGIMER in Chandigarh on Thursday morning.

SI Harjeet Singh’s son, Arshpreet Singh, has been appointed as a constable in Punjab Police. DGP Dinkar Gupta personally handed over the appointment letter to the SI in the hospital. Gupta said that he was sure that the son would serve the people of Punjab as “bravely and sincerely as his father”.
ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਪਟਿਆਲਾ ਵਾਸੀਆਂ ਦੀ ਰੱਖਿਆ ਕਰਦਿਆ 12 ਅਪ੍ਰੈਲ ਨੂੰ ਸਬਜ਼ੀ ਮੰਡੀ ਸਨੌਰ ਵਿਖੇ ਤਨਦੇਹੀ ਨਾਲ ਡਿਊਟੀ ਕਰ ਰਹੇ ਏ.ਐਸ.ਆਈ ਹਰਜੀਤ ਸਿੰਘ ਜਿਸਦਾ ਸ਼ਰਾਰਤੀ ਅਨਸਰਾਂ ਵੱਲੋਂ ਕਿਰਪਾਨ ਨਾਲ ਵਾਰ ਕਰਕੇ ਹੱਥ ਕੱਟ ਦਿੱਤਾ ਗਿਆ ਸੀ ਅੱਜ ਪੀ.ਜੀ.ਆਈ. ਚੰਡੀਗੜ੍ਹ ਵਿਖੇ ਇਲਾਜ ਕਰਵਾਉਣ ਉਪਰੰਤ ਆਪਣੇ ਘਰ ਵਾਪਸ ਪੁੱਜ ਗਿਆ।
ਪਟਿਆਲਾ ਪੁਲਿਸ ਵੱਲੋਂ ਹਰਜੀਤ ਸਿੰਘ ਦੀ ਘਰ ਵਾਪਸੀ ‘ਤੇ ਰੈਡ ਕਾਰਪੈਟ ਵਿਛਾ ਕੇ, ਪੁਲਿਸ ਬੈਂਡ ਦੀਆਂ ਧੁੰਨਾਂ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ, ਇਸੇ ਹੀ ਦੌਰਾਨ ਮੁਹੱਲਾ ਵਾਸੀਆਂ ਵੱਲੋਂ ਆਪਣੀਆਂ ਛੱਤਾਂ ਉਪਰ ਖੜਕੇ ਹਰਜੀਤ ਸਿੰਘ ਅਤੇ ਪਟਿਆਲਾ ਪੁਲਿਸ ਦੇ ਕਾਫ਼ਲੇ ‘ਤੇ ਫੁੱਲਾਂ ਦੀ ਵਰਖਾ ਕਰਦਿਆਂ ਹੋਇਆ ਤਾੜੀਆਂ ਮਾਰਕੇ ਸਵਾਗਤ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਸਾਡੇ ਬਹਾਦਰ ਸਾਥੀ ਵੱਲੋਂ ਡਿਊਟੀ ਪ੍ਰਤੀ ਦਿਖਾਇਆ ਗਿਆ ਸਮਰਪਣ ਇਕ ਮਿਸਾਲ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਪੁਲਿਸ ਦੀ ਸਿਫ਼ਾਰਸ਼ ‘ਤੇ ਡੀ.ਜੀ.ਪੀ ਪੰਜਾਬ ਵੱਲੋਂ ਹਰਜੀਤ ਸਿੰਘ ਦੇ ਲੜਕੇ ਅਰਸ਼ਪ੍ਰੀਤ ਸਿੰਘ ਨੂੰ ਅੱਜ ਪੰਜਾਬ ਪੁਲਿਸ ਵਿੱਚ ਬਤੌਰ ਸਿਪਾਹੀ ਭਰਤੀ ਕਰ ਲਿਆ ਗਿਆ ਹੈ। ਇਹ ਸਾਰੀ ਪੰਜਾਬ ਪੁਲਿਸ ਲਈ ਬਹੁਤ ਹੀ ਮਾਣ ਅਤੇ ਹੌਸਲਾ ਅਫਜਾਈ ਵਾਲੀ ਗੱਲ ਹੈ।
ਇਸ ਮੌਕੇ ਹਰਜੀਤ ਸਿੰਘ ਦੀ ਪਤਨੀ ਅਤੇ ਪਰਿਵਾਰ ਵੱਲੋਂ ਮੁੱਖ ਮੰਤਰੀ ਪੰਜਾਬ, ਡੀ.ਜੀ.ਪੀ ਪੰਜਾਬ, ਆਈ.ਜੀ.ਪੀ ਰੇਂਜ ਪਟਿਆਲਾ, ਐਸ.ਐਸ.ਪੀ ਪਟਿਆਲਾ ਅਤੇ ਸਮੁੱਚੀ ਪੰਜਾਬ ਪੁਲਿਸ ਦੇ ਨਾਲ-ਨਾਲ ਪਟਿਆਲਾ ਵਾਸੀਆਂ ਅਤੇ ਸਾਰੇ ਪੰਜਾਬ ਵਾਸੀਆਂ ਦਾ ਤਹਿ ਦਿਲੋ ਧੰਨਵਾਦ ਕਰਦਿਆ ਕਿਹਾ ਕਿ ਸਭ ਦੀਆਂ ਦੁਆਵਾਂ ਸਦਕਾ ਹੀ ਅੱਜ ਹਰਜੀਤ ਸਿੰਘ ਦੀ ਸੁੱਖੀ-ਸਾਂਦੀ ਘਰ ਵਾਪਸੀ ਹੋਈ ਹੈ ਅਤੇ ਨਾਲ ਹੀ ਬੀਤੀ 27 ਅਪ੍ਰੈਲ ਨੂੰ ਸਮੁੱਚੀ ਪੰਜਾਬ ਪੁਲਿਸ ਅਤੇ ਪੰਜਾਬ ਵਾਸੀਆਂ ਵੱਲੋਂ #MainBhiHarjeetSingh ਦੀ ਚਲਾਈ ਗਈ ਇਸ ਮੁਹਿੰਮ ਦਾ ਬਹੁਤ ਹੀ ਸਤਿਕਾਰਯੋਗ ਤਰੀਕੇ ਨਾਲ ਧੰਨਵਾਦ ਕੀਤਾ।
ਇਸ ਮੌਕੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਪਟਿਆਲਾ ਪੁਲਿਸ ਆਪਣੀ ਵਚਨ ਬੱਧਤਾ ਫਿਰ ਤੋ ਦੁਹਰਾਉਂਦੀ ਹੈ ਕਿ ਉਹ ਪਟਿਆਲਾ ਵਾਸੀਆਂ ਦੀ ਹਰ ਸੁੱਖ-ਦੁੱਖ ਦੀ ਘੜੀ ਵਿੱਚ 24 ਘੰਟੇ ਸੇਵਾ ਲਈ ਹਾਜ਼ਰ ਹੈ। ਇਸ ਦੇ ਨਾਲ ਹੀ ਅਸੀ ਕੋਰੋਨਾ ਵਾਇਰਸ ਦੀ ਇਸ ਔਖੀ ਘੜੀ ਵਿੱਚ ਤੁਹਾਡੇ ਤੋਂ ਸੰਜਮ, ਸਹਿਯੋਗ, ਸਹਿਣਸ਼ੀਲਤਾ ਅਤੇ ਮਿਲ ਵਰਤਣ ਦੀ ਆਸ ਕਰਦੇ ਹਾਂ ਤਾਂ ਜੋ ਪਟਿਆਲਾ ਪੁਲਿਸ ਹੋਰ ਵੀ ਤਨਦੇਹੀ ਨਾਲ ਆਪਣੀ ਡਿਊਟੀ ਅਤੇ ਨਾਲ ਨਾਲ ਸਮਾਜ-ਸੇਵਾ ਵੀ ਕਰਦੀ ਰਹੇ। ਉਨ੍ਹਾਂ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਕੋਰੋਨਾ ਵਾਇਰਸ ਦੇ ਕਰਫਿਊ ਦੌਰਾਨ ਆਪਣੇ-ਆਪਣੇ ਘਰਾਂ ਵਿੱਚ ਹੀ ਸੁਰੱਖਿਅਤ ਰਹੋ ਕਿਉਂਕਿ ਪਟਿਆਲਾ ਪੁਲਿਸ ਤੁਹਾਡੀ ਸੁਰੱਖਿਆ ਲਈ ਬਾਹਰ ਡਿਊਟੀ ਪਰ ਦਿਨ-ਰਾਤ ਤਾਇਨਾਤ ਹੈ।
ਹਰਜੀਤ ਸਿੰਘ ਨੂੰ ਕਾਫ਼ਲੇ ਦੇ ਰੂਪ ‘ਚ ਘਰ ਲਿਜਾਣ ਸਮੇਂ ਐਸ.ਐਸ.ਪੀ ਸ. ਮਨਦੀਪ ਸਿੰਘ ਸਿੱਧੂ ਦੇ ਨਾਲ ਸ੍ਰੀ ਬਲਵਿੰਦਰ ਸਿੰਘ, ਕਮਾਡੈਂਟ ਚੌਥੀ ਕਮਾਂਡੋ ਬਟਾਲੀਅਨ, ਮੋਹਾਲੀ (ਜਿੰਨ੍ਹਾਂ ਦੀ ਡਿਊਟੀ ਹਰਜੀਤ ਸਿੰਘ ਦੀ ਦੇਖਰੇਖ ਲਈ ਪੀ.ਜੀ.ਆਈ ਵਿਖੇ ਲੱਗੀ ਹੋਈ ਸੀ) ਐਸ.ਪੀ. ਸਿਟੀ ਸ੍ਰੀ ਵਰੂਣ ਸ਼ਰਮਾ, ਡੀ.ਐਸ.ਪੀ. ਸਿਟੀ-2 ਸ੍ਰੀ ਸੌਰਵ ਜਿੰਦਲ, ਡੀ.ਐਸ.ਪੀ. ਦਿਹਾਤੀ ਸ੍ਰੀ ਅਜੇਪਾਲ ਸਿੰਘ, ਡੀ.ਐਸ.ਪੀ. ਸ੍ਰੀ ਪੁਨੀਤ ਸਿੰਘ ਅਤੇ ਡੀ.ਐਸ.ਪੀ. ਸ੍ਰੀ ਮਨਵੀਰ ਸਿੰਘ ਸ਼ਾਮਲ ਸਨ।