One more coronavirus death reported in Patiala Nabha

June 7, 2020 - PatialaPolitics

ਜਿਲੇ ਵਿਚ ਪੰਜ ਹੋਰ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ
ਇੱਕ ਕੋਵਿਡ ਪੋਜਟਿਵ ਆਏ ਵਿਅਕਤੀ ਦੀ ਹੋਈ ਮੋਤ
ਜਿਲੇ ਵਿਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 142
ਬਾਹਰੀ ਰਾਜਾਂ ਤੋਂ ਆਉਣ ਵਾਲੇ ਵਿਅਕਤੀ ਆਪਣੀ ਸੁਚਨਾ ਸਿਹਤ ਵਿਭਾਗ ਨੂੰ ਜਰੂਰ ਦੇਣ
ਕਰੋਨਾ ਤੋਂ ਠੀਕ ਹੋਣ ਤੇਂ ਇੱਕ ਹੋਰ ਵਿਅਕਤੀ ਨੂੰ ਆਈਸੋਲੇਸ਼ਨ ਵਾਰਡ ਤੋਂ ਹੋਈ ਛੁੱਟੀ: ਡਾ.ਮਲਹੋਤਰਾ
ਪਟਿਆਲਾ 7 ਜੂਨ ( ) ਜਿਲੇ ਵਿਚ ਪੰਜ ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਹਨਾਂ ਵਿਚੋ ਇੱਕ ਕੋਵਿਡ ਪੋਜਟਿਵ ਕੇਸ ਦੀ ਮੋਤ ਹੋ ਗਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿੱਨੀ ਕੋਵਿਡ ਜਾਂਚ ਲਈ 868 ਪੈਡਿੰਗ ਸੈਂਪਲਾ ਦੀ ਰਿਪੋਰਟਾਂ ਵਿਚੋ 807 ਸੈਂਪਲਾ ਦੀ ਪ੍ਰਾਪਤ ਹੋਈ ਰਿਪੋਰਟ ਵਿਚੋ 802 ਸੈਂਪਲਾ ਦੀ ਰਿਪੋਰਟ ਕੋਵਿਡ ਨੈਗੇਟਿਵ ਅਤੇ 5 ਕੋਵਿਡ ਪੋਜਟਿਵ ਆਏ ਹਨ।ਪੋਜਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਹਨਾਂ ਦੱਸਿਆਂ ਕਿ ਪਟਿਆਲਾ ਦੇ ਡੀ.ਐਮ.ਡਬਲਿਉ ਏਰੀਏ ਵਿਚ ਇਕੋ ਪਰਿਵਾਰ ਦੇ ਰਹਿਣ ਵਾਲੇ ਦੋ ਜੀਅ 28 ਸਾਲਾ ਅੋਰਤ ਅਤੇ 10 ਸਾਲਾ ਲੜਕਾ ਜੋ ਕਿ ਕੁਝ ਦਿਨ ਪਹਿਲਾ ਗੁਰੂਗ੍ਰਾਮ ਤੋਂ ਵਾਪਸ ਆਏ ਸਨ, ਬਾਹਰੀ ਰਾਜਾਂ ਤੋਂ ਆਉਣ ਕਾਰਣ ਉਹਨਾਂ ਦੇ ਕਰੋਨਾ ਜਾਂਚ ਸਬੰਧੀ ਸੈਂਪਲ ਲਏ ਗਏ ਸਨ, ਜੋ ਕਿ ਕੋਵਿਡ ਪੋਜਟਿਵ ਪਾਏ ਗਏ ਹਨ।ਨਾਭਾ ਦੇ ਗੱਲੀ ਗਿਲਜੀਆਂ ਨੇੜੇ ਮੈਹਸ ਗੇਟ ਵਿਚ ਰਹਿਣ ਵਾਲਾ 65 ਸਾਲ ਵਿਅਕਤੀ ਜੋ ਕਿ ਬਾਹਰੀ ਰਾਜ ਤੋਂ ਮੁੜਿਆ ਸੀ ਦੀ ਕਰੋਨਾ ਜਾਂਚ ਪੋਜਟਿਵ ਆਈ ਹੈ ਇਸ ਤੋਂ ਇਲਾਵਾ ਨਾਭਾ ਦਾ ਹੀ ਆਦਰਸ਼ ਕਲੋਨੀ ਦਾ ਰਹਿਣ ਵਾਲਾ 46 ਸਾਲਾ ਵਿਅਕਤੀ ਜੋ ਕਿ ਖਾਂਸੀ, ਬੁਖਾਰ, ਸ਼ੁਗਰ ਅਤੇ ਹੋਰ ਬਿਮਾਰੀਆਂ ਨਾਲ ਪੀੜਤ ਹੋਣ ਕਾਰਣ ਨਾਭਾ ਸਿਵਲ ਹਸਪਤਾਲ ਵਿਚ ਦਾਖਲ ਹੋਇਆ ਸੀ, ਜਿਥੇ ਕਿ ਉਸ ਦਾ ਕਰੋਨਾ ਜਾਂਚ ਲਈ ਸੈਂਪਲ ਵੀ ਲਿਆ ਗਿਆ ਸੀ,ਜੋ ਕਿ ਲੈਬ ਜਾਂਚ ਵਿਚ ਕੋਵਿਡ ਪੋਜਟਿਵ ਆਇਆ ਹੈ।ਇਸ ਵਿਅਕਤੀ ਦੀ ਹਾਲਤ ਜਿਆਦਾ ਖਰਾਬ ਹੋਣ ਕਾਰਣ ਇਸ ਨੂੰ ਬਾਦ ਵਿਚ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ ਸੀ ਪਰ ਅੱਜ ਬਾਦ ਦੁਪਿਹਰ ਇਸ ਦੀ ਵਿਅਕਤੀ ਦੀ ਹਸਪਤਾਲ ਵਿਚ ਮੋਤ ਹੋ ਗਈ ਹੈ।ਕੋਵਿਡ ਪੋਜਟਿਵ ਆਉਣ ਕਾਰਣ ਇਸ ਮ੍ਰਿਤਕ ਵਿਅਕਤੀ ਦਾ ਗਾਈਡਲਾਈਨ ਅਨੁਸਾਰ ਅੰਤਿਮ ਸੰਸਕਾਰ ਕਰਵਾਇਆ ਜਾ ਰਿਹਾ ਹੈ।ਇਸ ਵਿਅਕਤੀ ਦੀ ਕੋਈ ਵੀ ਟਰੈਵਲ ਹਿਸਟਰੀ ਨਹੀ ਹੈ ਅਤੇ ਇਹ ਇੱਕ ਪ੍ਰਾਇਵੇਟ ਕੰਪਨੀ ਵਿਚ ਕੰਮ ਕਰਦਾ ਸੀ ਪ੍ਰੰਤੁ ਬਿਮਾਰ ਹੋਣ ਕਾਰਣ ਪਿਛਲੇ ਕਾਫੀ ਸਮੇਂ ਤੋਂ ਕੰਮ ਤੇਂ ਨਹੀ ਜਾ ਰਿਹਾ ਸੀ।ਪਟਿਆਲਾ ਦੇ ਨਿਉੁ ਅਫਸਰ ਕਲੋਨੀ ਦਾ ਰਹਿਣ ਵਾਲਾ ਇੱਕ 18 ਸਾਲਾ ਨੋਜਵਾਨ ਜੋ ਕਿ ਗੁਰੂਗ੍ਰਾਮ ਤੋਂ ਆਇਆ ਸੀ,ਦਾ ਵੀ ਕੋਵਿਡ ਜਾਂਚ ਸਬੰਧੀ ਲਿਆ ਸੈਂਪਲ ਕੋਵਿਡ ਪੋਜਟਿਵ ਪਾਇਆ ਗਿਆ ਹੈ।ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱੱਸਿਆਂ ਕਿ ਪੋਜਟਿਵ ਆਏ ਇਹਨਾਂ ਸਾਰੇ ਵਿਅਕਤੀਆਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੇ ਕੰਟੈਕਟ ਟਰੇਸਿੰਗ ਕਰਕੇ ਉਹਨਾਂ ਦੇ ਵੀ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾਣਗੇ।ਉਹਨਾਂ ਦੱਸਿਆਂ ਕਿ ਪੋਜਟਿਵ ਆਏ ਜਿਆਦਾਤਰ ਵਿਅਕਤੀ ਬਾਹਰੀ ਰਾਜਾਂ ਤੋਂ ਜਾਂ ਵਿਦੇਸ਼ਾ ਤੋਂ ਆਉਣ ਦੀ ਹਿਸਟਰੀ ਨਾਲ ਸਬੰਧਤ ਹਨ, ਇਸ ਲਈ ਉਹਨਾਂ ਬਾਹਰੀ ਰਾਜਾਂ ਤੋਂ ਜਿਲੇ ਵਿਚ ਆ ਰਹੇ ਯਾਤਰੂਆਂ ਨੂੰ ਅਪੀਲ ਕੀਤੀ ਕਿ ਉਹ ਚਾਹੇ ਕਿਸੇ ਵੀ ਸਾਧਨ ਰਾਹੀ ਆਪਣੇ ਘਰ ਆ ਰਹੇ ਹਨ ਤਾਂ ਉਹ ਆਪਣੀ ਸੁਚਨਾ ਜਿਲਾ ਸਿਹਤ ਵਿਭਾਗ ਦੇ ਕੰਟਰੋਲ ਰੂਮ ਨੰਬਰ 0175-5128793 ਜਾਂ 0175-5127793 ਤੇਂ ਜਰੂਰ ਦੇਣ ਤਾ ਜੋ ਸਿਹਤ ਵਿਭਾਗ ਦੀਆਂ ਟੀਮਾਂ ਵੱਲ ਉਹਨਾਂ ਨੂੰ ਕੁਆਰਨਟੀਨ ਕਰਕੇ ਸਕਰੀਨਿੰਗ ਕੀਤੀ ਜਾ ਸਕੇ ਅਤੇ ਗਾਈਡਲਾਈਨਜ ਅਨੁਸਾਰ ਉਹਨਾਂ ਦੀ ਕੋਵਿਡ ਸਬੰਧੀ ਸੈਂਪਲਿੰਗ ਕੀਤੀ ਜਾ ਸਕੇ।
ਉਹਨਾਂ ਦੱਸਿਆਂ ਕਿ ਅੱਜ ਦੁਧਨਸਾਧਾ ਬਾਲਕ ਦਾ ਰਹਿਣ ਵਾਲਾ ਇੱਕ ਵਿਅਕਤੀ ਨੂੰ ਕਰੋਨਾ ਤੋਂ ਠੀਕ ਹੋਣ ਤੇਂ ਗਾਈਡਲਾਈਨ ਅਨੁਸਾਰ ਆਈਸੋਲੇਸ਼ਨ ਵਾਰਡ ਵਿਚੋ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।ਇਸ ਤਰਾਂ ਹੁਣ ਤੱਕ ਕਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 114 ਹੋ ਗਈ ਹੈ।ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਵੀ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 345 ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਪੁਲਿਸ ਮੁਲਾਜਮ ਆਦਿ ਦੇ ਲਏ ਗਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।
ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 8121 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ 142 ਕੋਵਿਡ ਪੋਜਟਿਵ, 7618 ਨੈਗਟਿਵ ਅਤੇ 351 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਤਿੰਨ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ, 114 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 25 ਹੈ ।

Patiala Coronavirus Alert ‼️? #PatialaPolitics

?ਕਰੋਨਾ ਕਾਰਨ ਇਕ ਦੀ ਮੌਤ

?ਨਾਭੇ ਦਾ ਵਸਨੀਕ ਸੀ ਉਮਰ 46 ਸਾਲ

?ਅੱਜ ਕੋਵਿਡ ਪੋਜ਼ਿਟਿਵ ਆਉਣ ਤੋਂ ਕੁਝ ਦੇਰ ਬਾਅਦ ਤੋੜਿਆ ਦਮ

Join #PatialaHelpline & #PatialaPolitics for latest updates