Solar Eclipse of June 21, 2020: Patiala timing and effects

June 18, 2020 - PatialaPolitics


Solar Eclipse 2020: The first solar eclipse of 2020 will take place on June 21. This will be an annular solar eclipse, during which the Moon will not be able to cover the Sun completely, which will cause a ring of fire to appear in the sky. The solar eclipse according to Time and Date will start at 9:15 AM IST and will end at 3:03 PM IST.

21 ਜੂਨ, 2020 ਸਵੇਰੇ 10:20 ਤੋਂ ਲੈਕੇ ਦੁਪਹਿਰ 1:45 ਤੱਕ ਪੰਜਾਬ ਚ ਸੂਰਜ ਗ੍ਰਹਿਣ ਦਾ ਸਮਾਂ ਰਹੇਗਾ।
ਮਾਨਸਾ▶ ਦੇ ਸਰਦੂਲਗੜ੍ਹ, ਅਹਲੂਪੁਰ, ਝੰਡਾ ਖੁਰਦ, ਝੰਡਾ ਕਲਾਂ, ਖੈਰਾ ਖੁਰਦ, ਮੀਰਪੁਰ ਕਲਾਂ ਤੇ ਸੰਗਰੂਰ▶ ਦੇ ਲਹਿਰਾ, ਮੂਣਕ, ਪਟਿਆਲਾ▶ ਦੇ ਪਾਤੜਾਂ, ਹਰਿਆਣਾ▶ ਦੇ ਸਿਰਸਾ, ਕੈਥਲ, ਕੁਰੂਕਸ਼ੇਤਰ, ਯਮੁਨਾਨਗਰ ਚ ਸਵੇਰੇ 11:56 ਤੋਂ ਲੈਕੇ 11:57 ਦੌਰਾਨ ਲਗਭਗ 95% ਸੂਰਜ ਚੰਦਰਮਾ ਦੇ ਹੇਠਾਂ ਲੁਕਿਆ ਰਹੇਗਾ ਤੇ ਤਸਵੀਰ ਚ ਦਿਖਾਏ ਅਨੁਸਾਰ ਛੱਲੇ ਦੀ ਤਰ੍ਹਾਂ ਨਜ਼ਰ ਆਵੇਗਾ। ਪੰਜਾਬ ਦੇ ਬਾਕੀ ਹਿੱਸਿਆਂ ਚ ਇਹ ਸੂਰਜ ਗ੍ਰਹਿਣ ਇੱਕ ਸਮਾਨ ਦੇਖਿਆ ਜਾਵੇਗਾ। 3 ਘੰਟੇ, 25 ਮਿੰਟ ਤੱਕ ਚੱਲਣ ਵਾਲ਼ਾ ਇਹ ਉਤਸ਼ਾਹਜਨਕ ਕੁਦਰਤੀ ਵਰਤਾਰਾ 11:56 ਤੋਂ 11:57 ਤੱਕ ਸ਼ਬਾਬ ‘ਤੇ ਹੋਵੇਗਾ।
ਇਹ ਸੂਰਜ ਗ੍ਰਹਿਣ ਪੂਰਨ ਨਹੀਂ ਬਲਕਿ “ਚੱਕਰਾਕਾਰ”(Annular) ਕਿਸਮ ਦਾ ਹੋਵੇਗਾ। ਜਿਸ ਚ ਚੰਦਰਮਾ ਸੂਰਜ ਤੋਂ ਛੋਟਾ ਹੋਵੇਗਾ ਤੇ ਸੂਰਜ ਦੀ ਟਿੱਕੀ ਨੂੰ ਪੂਰਾ ਢਕ ਕੇ ਵੀ ਸੂਰਜ ਕਿਨਾਰਿਆਂ ਤੋਂ ਇੱਕ ਛੱਲੇ ਦੀ ਤਰ੍ਹਾਂ ਦਿਸਦਾ ਰਹੇਗਾ। “ਪੂਰਨ ਸੂਰਜ ਗ੍ਰਹਿਣ” ਦੌਰਾਨ ਚੰਦਰਮਾ ਸੂਰਜ ਤੋਂ ਵੱਡਾ ਦਿਸਦਾ ਹੈ।
#Weather_and_Solar_Eclipse
ਇਸ ਦੌਰਾਨ ਸੂਰਜ ਦੇ ਚੰਦਰਮਾ ਓਹਲੇ ਹੋਣ ਕਾਰਨ ਤਾਪਮਾਨ ਚ ਮਾਮੂਲੀ ਗਿਰਾਵਟ ਤੇ ਹਵਾ ਦਾ ਮੱਧਮ ਪੈ ਜਾਣਾ ਜਾਂ ਰੁਕ ਜਾਣਾ ਸੰਭਵ ਹੈ। ਮੌਸਮ ਦੀ ਗੱਲ ਕਰੀਏ ਤਾਂ ਸੂਬੇ ਚ 19-20 ਜੂਨ ਤੋਂ ਧੂੜ-ਹਨੇਰੀ ਨਾਲ਼ ਪੀ੍-ਮਾਨਸੂਨੀ ਕਾਰਵਾਈ ਸੰਭਵ ਹੈ। ਜਿਸ ਚ ਉੱਤਰੀ ਪੰਜਾਬ ਤੇ ਹਿਮਾਚਲ ਹੱਦ ਨਾਲ ਲਗਦੇ ਹਿੱਸੇ ਮੁੱਖ ਰਹਿਣਗੇ। 21 ਜੂਨ ਗ੍ਰਹਿਣ ਵਾਲੇ ਦਿਨ ਵੀ ਮੌਸਮੀ ਹਲਚਲ ਹੋਵੇਗੀ।
?ਗ੍ਰਹਿਣ ਨੂੰ ਨੰਗੀ ਅੱਖ ਨਾਲ਼ ਦੇਖਣਾ ਖ਼ਤਰਨਾਕ ਹੈ, ਇਸ ਦੌਰਾਨ ਸੂਰਜ ਦੀਆਂ ਕਿਰਨਾਂ ਕੁਝ ਸਕਿੰਟਾਂ ਚ ਹੀ ਅੱਖ ਦੇ ਰੈਟਿਨਾ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।