‘Send RSS Cadre to Battleground if Govt Wants Lathi-fight with Chinese’: Captain Amarinder

June 18, 2020 - PatialaPolitics


ਗਲਵਾਨ ਘਾਟੀ ਵਿੱਚ ਚੀਨੀਆਂ ਵੱਲੋਂ ਜਿਸ ਕਰੂਰਤਾ ਨਾਲ 20 ਭਾਰਤੀ ਫੌਜੀਆਂ ਨੂੰ ਕਤਲ ਕੀਤਾ ਗਿਆ ਉਸਨੂੰ ਦਰਦਨਾਕ ਅਤੇ ਵਹਿਸ਼ੀ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਿੰਸਕ ਝੜਪ ਵਿੱਚ ਕੀਮਤੀ ਜਾਨਾਂ ਜਾਣ ਲਈ ਜ਼ਿੰਮੇਵਾਰੀ ਤੈਅ ਹੋਣ ਦੀ ਮੰਗ ਕੀਤੀ ਅਤੇ ਕਿਹਾ ਕਿ ਸਾਰੀ ਕੌਮ ਆਪਣੇ ਨਾਗਰਿਕਾਂ ਉੱਪਰ ਹੋਏ ਇਸ ਘਿਨਾਉਣੇ ਹਮਲੇ ਲਈ ਕੇਂਦਰ ਸਰਕਾਰ ਪਾਸੋਂ ਢੁੱਕਵਾਂ ਜਵਾਬ ਦਿੱਤੇ ਜਾਣ ਦੀ ਉਮੀਦ ਕਰ ਰਹੀ ਹੈ।

ਜੇ ਚੀਨ ਨਾਲ ਲਾਠੀ-ਡੰਡਿਆਂ ਦੀ ਲੜਾਈ ਲੜਨੀ ਤਾਂ RSS ਕਾਡਰ ਨੂੰ ਬਾਰਡਰ ਭੇਜੋ : ਕੈਪਟਨ ਅਮਰਿੰਦਰ ਸਿੰਘ

ਗੁੱਸੇ ਭਰੇ ਲਹਿਜ਼ੇ ‘ਚ ਪੁੱਛਿਆ, ਗਲਵਾਨ ਘਾਟੀ ਵਿੱਚ ਵਾਪਰੇ ਲਈ ਕੌਣ ਜ਼ਿੰਮੇਵਾਰ ਹੈ, ਸਾਡੇ ਜਵਾਨਾਂ ਨੇ ਗੋਲੀ ਕਿਉ ਨਹੀਂ ਚਲਾਈ? ਕਿਹਾ, ਸਰਹੱਦ ’ਤੇ ਲੜਨ ਵਾਲਿਆਂ ਨੂੰ ਹਥਿਆਰ ਦਿੱਤੇ ਜਾਣ ਝੜਪਾਂ ਤੋਂ ਬਚਾਅ ਲਈ ਲਿਬਾਸ ਨਹੀਂ