8 Coronavirus case in Patiala 19 June 2020
June 19, 2020 - PatialaPolitics
ਜਿਲੇ ਵਿੱਚ 8 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ
ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 208
ਕੋਵਿਡ ਕੇਅਰ ਸੈਂਟਰ ਤੋਂ ਤਿੰਨ ਵਿਅਕਤੀਆਂ ਨੂੰ ਹੋਈ ਛੁੱਟੀ : ਡਾ. ਮਲਹੋਤਰਾ
ਪਟਿਆਲਾ 19 ਜੂਨ ( ) ਜਿਲੇ ਵਿਚ ਅੱਠ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿੱਨੀ ਕੋਵਿਡ ਜਾਂਚ ਲਈ ਪੈਡਿੰਗ 1565 ਸੈਂਪਲਾ ਵਿਚੋ 958 ਸੈਂਪਲਾ ਦੀ ਪ੍ਰਾਪਤ ਹੋਈ ਰਿਪੋਰਟਾਂ ਵਿਚੋ 950 ਨੈਗੇਟਿਵ ਅਤੇ 08 ਕੋਵਿਡ ਪੋਜਟਿਵ ਪਾਏ ਗਏ ਹਨ। ਜਿਹਨਾਂ ਵਿਚੋ ਪੰਜ ਪਟਿਆਲਾ ਸ਼ਹਿਰ, ਇੱਕ ਪਾੜੜਾਂ, ਇੱਕ ਨਾਭਾ ਅਤੇ ਇੱਕ ਰਾਜਪੂਰਾ ਦੇ ਰਹਿਣ ਵਾਲੇ ਹਨ।ਇੱਕ ਪੋਜਟਿਵ ਵਿਅਕਤੀ ਦੀ ਮੋਤ ਹੋ ਗਈ ਹੈ।ਬਾਕੀ ਸੈਂਂਪਲਾ ਦੀ ਰਿਪੋਰਟ ਆਉਣੀ ਬਾਕੀ ਹੈ।ਪੋਜਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਡਾ.ਮਲਹੋਤਰਾ ਨੇਂ ਦੱਸਿਆਂ ਕਿ ਪਟਿਆਲਾ ਦੇ ਯਾਦਵਿੰਦਰਾ ਕਲੋਨੀ ਵਿਚ ਰਹਿਣ ਵਾਲਾ 60 ਸਾਲਾ ਬਜੁਰਗ ਜੋ ਕਿ ਥਾਈਰੈਡ ਅਤੇ ਸ਼ੁਗਰ ਦਾ ਮਰੀਜ ਸੀ, ਜਿਆਦਾ ਬਿਮਾਰ ਹੋਣ ਕਾਰਣ ਪਟਿਆਲਾ ਦੇ ਵਰਧਮਾਨ ਹਸਪਤਾਲ ਵਿਚ ਦਾਖਲ ਹੋਇਆ ਸੀ ਅਤੇ ਹਾਲਤ ਜਿਆਦਾ ਖਰਾਬ ਹੋਣ ਤੇਂ ਪਰਿਵਾਰਕ ਮੈਂਬਰਾਂ ਵੱਲੋ ਉਸ ਨੂੰ ਕੱਲ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜਿਥੇ ਕਿ ਉਸ ਦਾ ਕਰੋਨਾ ਜਾਂਚ ਸਬੰਧੀ ਲਿਆ ਸੈਂਪਲ ਕੋਵਿਡ ਪੋਜਟਿਵ ਆਇਆ ਹੈ ਅਤੇ ਅੱਜ ਦੁਪਿਹਰ ਸਮੇਂ ਰਾਜਿੰਦਰਾ ਹਸਪਤਾਲ ਵਿਖੇ ਉਸ ਦੀ ਮੋਤ ਹੋਣ ਤੇਂ ਕੋਵਿਡ ਗਾਈਡਲਾਈਨਜ ਅਨੁਸਾਰ ਉਸ ਦਾ ਸੰਸਕਾਰ ਕਰਵਾ ਦਿੱਤਾ ਗਿਆ ਹੈ।ਪੋਜਟਿਵ ਵਿਅਕਤੀ ਕਿਸੇ ਬਾਹਰੀ ਰਾਜ ਤੋਂ ਆਉਣ ਜਾਂ ਫੱਲੁ ਲੱਛਣਾ ਤੋਂ ਪੀੜਤ ਨਹੀ ਸੀ।ਡਾ. ਮਲਹੋਤਰਾ ਨੇਂ ਦੱਸਿਆਂ ਕਿ ਪਟਿਆਲਾ ਦੀ ਸਿੱਧੁ ਕਲੋਨੀ ਵਿਚ ਰਹਿਣ ਵਾਲੇ ਪੋਜਟਿਵ ਆਈ ਸਟਾਫ ਨਰਸ ਦੇ ਤਿੰਨ ਪਰਿਵਾਰਕ ਮੈਬਰ 83 ਸਾਲਾ ਅੋਰਤ, 53 ਸਾਲਾ ਵਿਅਕਤੀ ਅਤੇ 17 ਸਾਲਾ ਲੜਕਾ ਜੋ ਕਿ ਪੋਜਟਿਵ ਕੇਸ ਦੇ ਸੰਪਰਕ ਵਿਚ ਆਉਣ ਕਾਰਨ ਕੋਵਿਡ ਜਾਂਚ ਵਿਚ ਲਏ ਸੈਂਪਲ ਪੋਜਟਿਵ ਪਾਏ ਗਏ ਹਨ।ਇਸੇ ਤਰਾਂ ਨਾਭਾ ਦੇ ਡਾਕਟਰ ਰਾਵਲੇ ਸਟਰੀਟ ਵਿਚ ਪੋਜਟਿਵ ਆਏ ਵਿਅਕਤੀ ਦੇ ਸੰਪਰਕ ਵਿਚ ਆਈ ਉਸ ਦੀ 30 ਸਾਲਾ ਪੱਤਨੀ ਵੀ ਕੋਵਿਡ ਪੋਜਟਿਵ ਪਾਈ ਗਈ ਹੈ।ਪਾਤੜਾਂ ਦਾ ਰਹਿਣ ਵਾਲਾ 39 ਸਾਲਾ ਵਿਅਕਤੀ,ਪਟਿਆਲਾ ਦੀ ਪ੍ਰਤਾਪ ਕਲੋਨੀ ਵਿਚ ਰਹਿਣ ਵਾਲਾ 8 ਸਾਲਾ ਲੜਕਾ ਅਤੇ ਰਾਜਪੂਰਾ ਦੇ ਡਾਲੀਮਾ ਵਿਹਾਰ ਵਿਚ ਰਹਿਣ ਵਾਲਾ 35 ਸਾਲਾ ਯੁਵਕ ਜੋ ਕਿ ਬਾਹਰੀ ਰਾਜ ਤੋਂ ਆਉਣ ਕਾਰਣ ਕਰੋਨਾ ਜਾਂਚ ਸਬੰਧੀ ਲਏ ਸੈਂਪਲ ਕੋਵਿਡ ਪੋਜਟਿਵ ਪਾਏ ਗਏ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਇਹਨਾਂ ਪੋਜਟਿਵ ਕੇਸਾਂ ਨੂੰ ਨਵੀ ਪੋਲਿਸੀ ਅਨੁਸਾਰ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ।ਉਹਨਾਂ ਇਹ ਵੀ ਕਿਹਾ ਕਿ ਇਹਨਾਂ ਪੋਜਟਿਵ ਕੇਸਾਂ ਦੀ ਕੰਟੈਕਟ ਟਰੇਸਿੰਗ ਕਰਕੇ ਨੇੜੇ ਦੇ ਸੰਪਰਕ ਵਿਚ ਆਉਣ ਵਾਲਿਆਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲ਼ੈਣ ਦੀ ਪ੍ਰੀਕਿਰਿਆਂ ਜਾਰੀ ਰਹੇਗੀ।ਉਹਨਾ ਦੱਸਿਆਂ ਕਿ ਪਟਿਆਲਾ ਦੀ ਅਸ਼ੋਕਾ ਲੈਬ ਜਿਥੇ ਕਿ ਕੋਵਿਡ ਪੋਜਟਿਵ ਔਰਤ ਦੇ ਬੱਲਡ ਸੈਂਪਲ ਲਏ ਗਏ ਸਨ ਅਤੇ ਜਾਂਚ ਦੋਰਾਨ ਦੇਖਣ ਵਿਚ ਆਇਆ ਸੀ ਕਿ ਇਸ ਲੈਬ ਦੇ ਸਟਾਫ ਵੱਲੋ ਬੱਲਡ ਸੈਂਪਲ ਲੈਣ ਸਮੇਂ ਕੋਵਿਡ ਦੀਆਂ ਗਾਈਡਲਾਈਨਜ ਨੂੰ ਅਪਨਾਇਆ ਨਹੀ ਜਾ ਰਿਹਾ। ਇਸ ਤਰਾਂ ਕੋਵਿਡ 19 ਦੇ ਨਿਯਮਾ ਦੀ ਉਲੰਘਣਾ ਕਰਨ ਤੇਂ ਇਸ ਲੈਬ ਨੂੰ ਕੁੱਝ ਸਮੇਂ ਲਈ ਬੰਦ ਕਰਵਾ ਦਿਤਾ ਗਿਆ ਹੈ।
ਉਹਨਾਂ ਦੱਸਿਆਂ ਕਿ ਅੱਜ ਪਟਿਆਲਾ ਦੇ ਬਿਸ਼ਨ ਨਗਰ ਵਿਚ ਰਹਿਣ ਵਾਲੇ ਕੋਵਿਡ ਕੇਅਰ ਸੈਂਟਰ ਵਿਚ ਦਾਖਲ ਦੋ ਅਤੇ ਕਾਲੋਮਾਜਰਾ ਦਾ ਰਹਿਣ ਵਾਲੇ ਇੱਕਵਿਅਕਤੀ ਨੂੰ ਵੀ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ ਤੋਂ ਛੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।
ਸਿਵਲ ਸਰਜਨ ਡਾ. ਮਲਹੋਤਰਾਂ ਨੇਂ ਦੱਸਿਆਂ ਕਿ ਬਿਨਾਂ ਲੱਛਣਾ ਵਾਲੇ ਕੋਵਿਡ ਪੋਜਟਿਵ ਕੇਸਾਂ ਜਿਹਨਾਂ ਕੋਲ ਹੋਮ ਆਈਸੋਲੇਸ਼ਨ ਫੈਸੀਲਿਟੀ ਨਹੀ ਹੈ ਉਹਨਾਂ ਨੂੰ ਪਟਿਆਲਾ ਦੇ ਮੈਰੀਟੋਰੀਅਸ ਸਕੂਲ ਵਿਚ ਬਣਾਏ ਕੋਵਿਡ ਕੇਅਰ ਸੈਂਟਰ ਵਿਚ ਦਾਖਲ ਕਰਵਾਇਆ ਜਾ ਰਿਹਾ ਹੈ ਅਤੇੇ ਇਸ ਸਮੇਂ ਇਸ ਸੈਂਟਰ ਵਿਚ 34 ਮਰੀਜ ਦਾਖਲ ਹਨ।ਉਹਨਾਂ ਕਿਹਾ ਕਿ ਮਰੀਜਾਂ ਦੀ ਦੇਖਭਾਲ ਕਰਨ ਲਈ ਸਟਾਫ ਜਿਹਨਾਂ ਵਿਚ ਡਾਕਟਰ, ਸਟਾਫ ਨਰਸ, ਫਰਮਾਮਸਿਸਟ, ਲੈਬ ਟੈਕਨੀਸ਼ੀਅਨ, ਵਾਰਡ ਅਟੈਂਡੈਂਟ, ਸਫਾਈ ਸੇਵਕਾ ਆਦਿ ਦੀ ਦਿਨ ਰਾਤ ਰੋਟੇਸ਼ਨ ਵਾਈਜ ਡਿਉਟੀ ਲਗਾਈ ਗਈ ਹੈੈ। ਮਰੀਜਾਂ ਲਈ ਮੈਡੀਕਲ ਸਹੁਲਤਾਂ ਅਤੇ ਖਾਣੇ ਆਦਿ ਦੀ ਪੁਰੀ ਵਿਵਸਥਾ ਕੀਤੀ ਗਈ ਹੈ । ਡਾਕਟਰਾਂ ਵੱਲੋ ਸਮੇਂ ਸਮੇਂ ਤੇਂ ਵਾਰਡਾਂ ਵਿਚ ਜਾ ਕੇ ਮਰੀਜਾਂ ਦੀ ਸਿਹਤ ਜਾਂਚ ਕੀਤੀ ਜਾਂਦੀ ਹੈ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਮਰੀਜਾਂ ਦੀ ਗਿਣਤੀ ਜੇਕਰ ਵੱਧਦੀ ਹੈ ਤਾਂ ਉਹਨਾਂ ਦੀ ਦੇਖ ਰੇਖ ਕਰਨ ਵਾਲੇ ਸਟਾਫ ਨੂੰ ਵੀ ਵਧਾਇਆ ਜਾਵੇਗਾ।ਉਹਨਾ ਕਿਹਾ ਕਿ ਮਰੀਜ ਦਾ ਆਈਸੋਲੇਸ਼ਨ ਦਾ ਸਮਾਂ ਪੂਰਾ ਹੋਣ ਤੇਂ ਮਰੀਜ ਨੂੰ ਕੋਵਿਡ ਕੇਅਰ ਸੈਂਟਰ ਤੋਂ ਛੁੱਟੀ ਦੇਕੇ ਘਰ ਭੇਜ ਦਿਤਾ ਜਾਵੇਗਾ।
ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 635 ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਪੁਲਿਸ ਮੁਲਾਜਮ, ਸੇਨੇਟਰੀ ਵਰਕਰ ਆਦਿ ਦੇ ਲਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।
ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 15753 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ 208 ਕੋਵਿਡ ਪੋਜਟਿਵ,14283 ਨੈਗਟਿਵ ਅਤੇ 1242 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਚਾਰ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ, 131 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 73 ਹੈ।