4 coronavirus case in Patiala 21 June 2020

June 21, 2020 - PatialaPolitics

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 211

ਕੋਵਿਡ ਕੇਅਰ ਸੈਂਟਰ ਵਿੱਚ ਮਰੀਜਾਂ ਦੀ ਦੇਖਭਾਲ ਲਈ ਲੋੜੀਂਦਾ ਸਟਾਫ ਕੀਤਾ ਗਿਆ ਹੈ ਤੈਨਾਤ : ਡਾ. ਮਲਹੋਤਰਾ

ਪਟਿਆਲਾ 21 ਜੂਨ ( ) ਜਿਲੇ ਵਿਚ ਤਿੰਨ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਬੀਤੇ ਦਿੱਨੀ ਕੋਵਿਡ ਜਾਂਚ ਲਈ ਪੈਡਿੰਗ 1444 ਸੈਂਪਲਾ ਵਿਚੋ 649 ਸੈਂਪਲਾ ਦੀ ਪ੍ਰਾਪਤ ਹੋਈ ਰਿਪੋਰਟਾਂ ਵਿਚੋ 645 ਨੈਗੇਟਿਵ ਅਤੇ 04 ਕੋਵਿਡ ਪੋਜਟਿਵ ਪਾਏ ਗਏ ਹਨ। ਜਿਹਨਾਂ ਵਿਚੋ ਇੱਕ ਜਿਲਾ ਸੰਗਰੂਰ ਨਾਲ ਸਬੰਧਤ ਹੈ।ਡਾ.ਮਲਹੋਤਰਾ ਨੇਂ ਦੱਸਿਆਂ ਰਾਜਿੰਦਰਾ ਹਸਪਤਾਲ ਦੇ ਪੋਜਟਿਵ ਆਈ ਸਟਾਫ ਨਰਸ ਦੇ ਨੇੜੇ ਦੇ ਸੰਪਰਕ ਵਿਚ ਆਈ ਇੱਕ ਹੋਰ ਸਟਾਫ ਨਰਸ ਉਮਰ 34 ਸਾਲ ਜੋ ਕਿ ਸਰਜਰੀ ਐਮਰਜੈਂਸੀ ਵਾਰਡ ਵਿਚ ਤੈਨਾਤ ਹੈ, ਦੀ ਵੀ ਕੋਵਿਡ ਜਾਂਚ ਪੋਜਟਿਵ ਪਾਈ ਗਈ ਹੈ।ਇਸੇ ਤਰਾਂ ਰਾਜਿੰਦਰਾ ਹਸਪਤਾਲ ਦਾ ਪ੍ਰੋਫੈਸਰ ਕਲੋਨੀ ਵਿਚ ਰਹਿਣ ਵਾਲਾ ਇੱਕ ਹੋਰ ਮੁਲਾਜਮ ਉਮਰ 52 ਸਾਲ ਅਤੇ ਪਟਿਆਲਾ ਦੀ ਦਰਸ਼ਨ ਕਲੋਨੀ ਦਾ ਦਿੱਲੀ ਤੋਂ ਵਾਪਸ ਆਇਆ 34 ਸਾਲਾ ਵਿਅਕਤੀ ਦੀ ਵੀ ਕੋਵਿਡ ਜਾਂਚ ਪੋਜਟਿਵ ਪਾਈ ਗਈ ਹੈ।ਉਹਨਾਂ ਦਸਿਆਂ ਕਿ ਤਹਿਸੀਲ ਮਲੇਰਕੋਟਲਾ ਜਿਲਾ ਸੰਗਰੂਰ ਦਾ ਰਹਿਣ ਵਾਲਾ 74 ਸਾਲਾ ਬਜੁਰਗ ਜੋ ਕਿ ਰਾਜਿੰਦਰਾ ਹਸਪਤਾਲ ਦੇ ਸਰਜਰੀ ਵਾਰਡ ਵਿਚ ਦਾਖਲ ਹੈ ਦੀ ਵੀ ਕੋਵਿਡ ਜਾਂਚ ਪੋਜਟਿਵ ਪਾਈ ਗਈ ਹੈ। ਜਿਸ ਦੀ ਸੂਚਨਾ ਸਿਵਲ ਸਰਜਨ ਸੰਗਰੂਰ ਨੂੰ ਦੇ ਦਿੱਤੀ ਗਈ ਹੈ।ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਇਹਨਾਂ ਪੋਜਟਿਵ ਕੇਸਾਂ ਵਿਚੋ ਰਾਜਿੰਦਰਾ ਹਸਪਤਲਾ ਦੇ ਦੋਨੋ ਮੁਲਾਜਮਾਂ ਅਤੇ ਮਲੇਰਕੋਟਲਾ ਦੇ ਪੋਜਟਿਵ ਮਰੀਜ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰਵਾ ਦਿਤਾ ਗਿਆ ਹੈ ਅਤੇ ਨਵੀ ਗਾਈਡਲਾਈਨ ਅਨੁਸਾਰ ਦਰਸ਼ਨ ਕਲੋਨੀ ਦੇੇ ਪੋਜਟਿਵ ਕੇਸ ਨੂੰ ਕੋਵਿਡ ਕੇਅਰ ਸੈਂਟਰ ਵਿਚ ਸ਼ਿਫਟ ਕਰਵਾ ਦਿੱਤਾ ਗਿਆ ਹੈ।ਉਹਨਾਂ ਇਹ ਵੀ ਕਿਹਾ ਕਿ ਇਹਨਾਂ ਪੋਜਟਿਵ ਕੇਸਾਂ ਦੀ ਕੰਟੈਕਟ ਟਰੇਸਿੰਗ ਕਰਕੇ ਨੇੜੇ ਦੇ ਸੰਪਰਕ ਵਿਚ ਆਉਣ ਵਾਲਿਆਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲ਼ੈਣ ਦੀ ਪ੍ਰੀਕਿਰਿਆਂ ਜਾਰੀ ਰਹੇਗੀ।

ਸਿਵਲ ਸਰਜਨ ਡਾ. ਮਲਹੋਤਰਾਂ ਨੇਂ ਦੱਸਿਆਂ ਕਿ ਬਿਨਾਂ ਲੱਛਣਾ ਵਾਲੇ ਕੋਵਿਡ ਪੋਜਟਿਵ ਕੇਸਾਂ ਜਿਹਨਾਂ ਕੋਲ ਹੋਮ ਆਈਸੋਲੇਸ਼ਨ ਫੈਸੀਲਿਟੀ ਨਹੀ ਹੈ, ਉਹਨਾਂ ਨੂੰ ਪਟਿਆਲਾ ਦੇ ਮੈਰੀਟੋਰੀਅਸ ਸਕੂਲ ਵਿਚ ਬਣਾਏ ਕੋਵਿਡ ਕੇਅਰ ਸੈਂਟਰ ਵਿਚ ਦਾਖਲ ਕਰਵਾਇਆ ਜਾ ਰਿਹਾ ਹੈ ਅਤੇੇ ਇਸ ਸਮੇਂ ਇਸ ਸੈਂਟਰ ਵਿਚ 34 ਮਰੀਜ ਦਾਖਲ ਹਨ। ਮਰੀਜਾਂ ਦੀ ਦੇਖਭਾਲ ਕਰਨ ਲਈ ਸਟਾਫ ਜਿਹਨਾਂ ਵਿਚ ਡਾਕਟਰ, ਸਟਾਫ ਨਰਸ, ਫਰਮਾਮਸਿਸਟ, ਲੈਬ ਟੈਕਨੀਸ਼ੀਅਨ, ਵਾਰਡ ਅਟੈਂਡੈਂਟ, ਸਫਾਈ ਸੇਵਕਾਂ ਆਦਿ ਦੀ ਦਿਨ ਰਾਤ ਰੋਟੇਸ਼ਨ ਵਾਈਜ ਡਿਉਟੀ ਲਗਾਈ ਗਈ ਹੈੈ। ਮਰੀਜਾਂ ਲਈ ਮੈਡੀਕਲ ਸਹੁਲਤਾਂ ਅਤੇ ਖਾਣੇ ਆਦਿ ਦੀ ਪੁਰੀ ਵਿਵਸਥਾ ਕੀਤੀ ਗਈ ਹੈ। ਡਾਕਟਰਾਂ ਵੱਲੋ ਸਮੇਂ ਸਮੇਂ ਤੇਂ ਵਾਰਡਾਂ ਵਿਚ ਜਾ ਕੇ ਮਰੀਜਾਂ ਦੀ ਸਿਹਤ ਜਾਂਚ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕੋਵਿਡ ਕੇਅਰ ਸੈਂਟਰ ਵਿਚ ਮਰੀਜਾਂ ਦੀ ਗਿਣਤੀ ਜੇਕਰ ਵੱਧਦੀ ਹੈ ਤਾਂ ਉਹਨਾਂ ਦੀ ਦੇਖ ਰੇਖ ਕਰਨ ਵਾਲੇ ਸਟਾਫ ਨੂੰ ਵੀ ਵਧਾਇਆ ਜਾਵੇਗਾ ਅਤੇ ਮਰੀਜ ਦਾ ਆਈਸੋਲੇਸ਼ਨ ਦਾ ਸਮਾਂ ਪੂਰਾ ਹੋਣ ਤੇਂ ਮਰੀਜ ਨੂੰ ਕੋਵਿਡ ਕੇਅਰ ਸੈਂਟਰ ਤੋਂ ਛੁੱਟੀ ਦੇਕੇ ਘਰ ਭੇਜ ਦਿਤਾ ਜਾਵੇਗਾ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 342 ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਪੁਲਿਸ ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।

ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 16886 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ 211 ਕੋਵਿਡ ਪੋਜਟਿਵ,15576 ਨੈਗਟਿਵ ਅਤੇ 1075 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਚਾਰ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ, 133 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 74 ਹੈ।