3 Coronavirus case in Patiala 8 July 2020

July 8, 2020 - PatialaPolitics

ਜਿਲੇ ਵਿੱਚ ਚਾਰ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ
ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 440
ਹੁਣ ਤੱਕ 206 ਮਰੀਜ ਕੋਵਿਡ ਤੋਂ ਹੋਏ ਠੀਕ
ਕੋਵਿਡ ਕੇਅਰ ਸੈਂਟਰ ਤੋਂ ਤਿੰਨ ਮਰੀਜਾਂ ਨੂੰ ਛੁੱਟੀ ਦੇਕੇ ਭੇਜਿਆ ਘਰ : ਡਾ. ਮਲਹੋਤਰਾ
ਪਟਿਆਲਾ 8 ਜੁਲਾਈ ( ) ਜਿਲੇ ਵਿਚ ਚਾਰ ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਕੋਵਿਡ ਸੈਂਪਲਾ ਦੀਆਂ ਬੀਤੀ ਦੇਰ ਰਾਤ ਅਤੇ ਹੁਣ ਤੱਕ ਪ੍ਰਾਪਤ ਹੋਈਆਂ 103 ਰਿਪੋਰਟਾਂ ਵਿਚੋ 100 ਕੋਵਿਡ ਨੈਗੇਟਿਵ ਅਤੇ ਤਿੰਨ ਕੋਵਿਡ ਪੋਜਟਿਵ ਪਾਏ ਗਏ ਹਨ ਅਤੇ ਇੱਕ ਕੋਵਿਡ ਕੇਸ ਦੀ ਸੂਚਨਾ ਪੀ.ਜੀ.ਆਈ.ਚੰਡੀਗੜ ਤੋਂ ਪ੍ਰਾਪਤ ਹੋਈ ਹੈ।ਪੋਜਟਿਵ ਕੇਸਾਂ ਵਿਚੋ ਤਿੰਨ ਪਟਿਆਲਾ ਸ਼ਹਿਰ ਅਤੇ ਇੱਕ ਸਮਾਣਾ ਸਬੰਧਤ ਹਨ।ਪੋਜਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਰਾਜਿੰਦਰਾ ਹਸਪਤਾਲ ਦੀ ਐਮ.ਬੀ.ਬੀ.ਐਸ. ਦੀ ਇੱਕ ਇੰਟਰਨਜ ਉਮਰ 23 ਸਾਲ ਫੱਲੂ ਟਾਈਪ ਲੱਛਣ ਹੋਣ ਅਤੇ ਲਹੋਰੀ ਗੇਟ ਦਾ ਰਹਿਣ ਵਾਲਾ 49 ਸਾਲਾ ਪੁਰਸ਼ ਓ.ਪੀ.ਡੀ.ਵਿਚ ਆਉਣ ਤੇਂ ਕੋਵਿਡ ਸਬੰਧੀ ਲਏ ਸੈਂਪਲ ਵਿਚ ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤੋਂ ਇਲਾਵਾ ਸਮਾਣਾ ਦੀ ਰਹਿਣ ਵਾਲੀ 75 ਸਾਲਾ ਅੋਰਤ ਜੋ ਕਿ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਹੈ, ਦੀ ਵੀ ਕੋਵਿਡ ਜਾਂਚ ਪੋਜਟਿਵ ਪਾਈ ਗਈ ਹੈ।ਪਟਿਆਲਾ ਦੇ ਪੁਰਾਣਾ ਬਿਸ਼ਨ ਨਗਰ ਦਾ ਰਹਿਣ ਵਾਲਾ 36 ਸਾਲਾ ਨੋਜਵਾਨ ਜੋ ਕਿ ਪੀ.ਜੀ.ਆਈ.ਚੰਡੀਗੜ ਵਿਖੇ ਦਾਖਲ਼ ਹੈ, ਦੀ ਵੀ ਕੋਵਿਡ ਜਾਂਚ ਪੋਜਟਿਵ ਪਾਈ ਗਈ ਹੈ ਜਿਸ ਦੀ ਸੂਚਨਾ ਪੀ.ਜੀ.ਆਈ ਚੰਡੀਗੜ ਤੋਂ ਪ੍ਰਾਪਤ ਹੋਈ ਹੈ।ਸਿਵਲ ਸਰਜਨ ਡਾ. ਮਲਹੋਤਰਾਂ ਨੇਂ ਦੱਸਿਆਂ ਕਿ ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।
ਉਹਨਾ ਦੱਸਿਆਂ ਕਿ ਅੱਜ ਜਿਲਾ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਵਿਸ਼ਵ ਸਿਹਤ ਸੰਗਠਨ ਦੇ ਕੰਸਲਟੈਂਟ ਡਾ. ਨਵਨੀਤ ਵੱਲੋ ਜਿਆਦਾ ਪ੍ਰਭਾਵਤ ਏਰੀਏ ਤੋਪਖਾਨਾ ਮੋੜ ਅਤੇ ਧੀਰੂ ਕੀ ਮਾਜਰੀ ਦਾ ਦੋਰਾ ਕੀਤਾ ਗਿਆ ਅਤੇ ਜਿਲੇ ਦੀ ਟੈਕਨੀਕਲ ਕਮੇਟੀ ਵੱਲੋ ਲਏ ਫੇੈਸਲੇ ਅਨੁਸਾਰ ਧੀਰੂ ਕੀ ਮਾਜਰੀ ਅਤੇ ਪਿੰਡ ਲੁਹੰਡ ਵਿਚ ਜਿਆਦਾ ਪੋਜਟਿਵ ਕੇਸ ਆਉਣ ਤੇਂ ਉੱਥੇ ਲਗਾਏ ਮਾਈਕਰੋ ਕਨਟੈਨਮੈਂਟ ਜੋਨ ਦੀ ਮਿਆਦ ਵਧਾ ਦਿੱਤੀ ਗਈ ਹੈ।ਇਸ ਤੋਂ ਇਲਾਵਾ ਪਟਿਆਲਾ ਦੇ ਨਿੱਜੀ ਹਸਪਤਾਲ ਵਿਚ ਦੋ ਸਟਾਫ ਨਰਸਾ ਦੇ ਪੋਜਟਿਵ ਆਉਣ ਤੇਂ ਹਸਪਤਾਲ ਦੇ ਕੁਝ ਏਰੀਏ ਨੂੰ ਸੀਲ਼ ਕਰ ਦਿਤਾ ਗਿਆ ਸੀ, ਪਰ ਹਸਪਤਾਲ ਦੇ ਕਮਰਿਆਂ/ ਵਾਰਡ ਦੀ ਸ਼ੇਨੇਟਾਈਜੇਸ਼ਨ ਕਰਨ ਅਤੇ ਸੀਲ ਦਾ ਸਮਾਂ ਪੂਰਾ ਹੋਣ ਤੇਂ ਹਸਪਤਾਲ ਵਿੱਚ ਆਮ ਵਾਂਗ ਕੰਮ ਕਰਨ ਦੀ ਇਜਾਜਤ ਦੇ ਦਿੱਤੀ ਗਈ ਹੈ।
ਡਾ. ਮਲਹੋਤਰਾ ਨੇਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਜਿਲਾ ਪਟਿਆਲਾ ਦੇ ਕੋਵਿਡ ਕੇਅਰ ਸੈਂਟਰ ਤੋਂਂ 3 ਮਰੀਜਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।
ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 601 ਦੇ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।auhnw d`isAw ik qopKwnw moV qON A`j 70 ਸੈਂਪਲ ਲਏ ਗਏ ਹਨ।
ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 26950 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 440 ਕੋਵਿਡ ਪੋਜਟਿਵ, 25197 ਨੈਗਟਿਵ ਅਤੇ 1263 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜਟਿਵ ਕੇਸਾਂ ਵਿੱਚੋਂ 10 ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ 206 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 224 ਹੈ। ਪੋਜਟਿਵ ਕੇਸਾਂ ਵਿਚੋ 77 ਰਾਜਿੰਦਰਾ ਹਸਪਤਾਲ ,68 ਕੋਵਿਡ ਕੇਅਰ ਸੈਂਟਰ,2 ਅੰਬਾਲਾ ਸਿਵਲ ਹਸਪਲਾਤ, 1 ਲਧਿਆਣਾ, 1 ਪੀ.ਜੀ.ਆਈ, 2 ਮਿਲਟਰੀ ਹਸਪਤਾਲ ਅਤੇ 73 ਮਰੀਜ ਹੋਮ ਆਈਸੋਲੇਸ਼ਨ ਵਿਚ ਹਨ।

Join #PatialaHelpline & #PatialaPolitics for latest updates