52 Coronavirus case in Patiala 11 July 2020

July 11, 2020 - PatialaPolitics

ਜਿਲੇ ਵਿੱਚ 52 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 553

ਤੋਪਖਾਨਾ ਮੋੜ ਦੇ ਕੰਟੈਨਮੈਂਟ ਏਰੀਏ ਵਿਚ ਕੀਤਾ ਵਾਧਾ।

ਹੁਣ ਤੱਕ 229 ਵਿਅਕਤੀ ਕੋਵਿਡ ਤੋਂ ਹੋਏ ਠੀਕ

ਜਿਆਦਾ ਪੋਜਟਿਵ ਕੇਸ ਆਉਣ ਤੇਂ ਸਮਾਣਾ ਦੇ ਤਿੰਨ ਏਰੀਏ ਵਿਚ ਕੰਟੈਨਮੈਂਟ ਜੋਨ ਲਾਗੂ

ਕੋਵਿਡ ਕੇਅਰ ਸੈਂਟਰ ਅਤੇ ਰਾਜਿੰਦਰਾ ਹਸਪਤਾਲ ਤੋਂ ਇੱਕ ਇੱਕ ਮਰੀਜ ਨੂੰ ਛੁੱਟੀ ਦੇ ਕੇ ਭੇਜਿਆ ਘਰ : ਡਾ. ਮਲਹੋਤਰਾ

ਪਟਿਆਲਾ 11 ਜੁਲਾਈ ( ) ਜਿਲੇ ਵਿਚ 52 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਕੋਵਿਡ ਸੈਂਪਲਾ ਦੀਆਂ ਪਿਛਲੇ 24 ਘੰਟਿਆ ਦੋਰਾਣ ਪ੍ਰਾਪਤ ਹੋਈਆਂ 674 ਰਿਪੋਰਟਾਂ ਵਿਚੋ 624 ਕੋਵਿਡ ਨੈਗੇਟਿਵ ਅਤੇ 52 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਜਿਲੇ ਵਿਚ ਪੋਜਟਿਵ ਕੇਸਾ ਦੀ ਗਿਣਤੀ 553 ਹੋ ਗਈ ਹੈ।ਉਹਨਾ ਦੱਸਿਆਂ ਕਿ ਇਹਨਾਂ 52 ਕੇਸਾਂ ਵਿਚੋ 20 ਸਮਾਣਾ, 27 ਪਟਿਆਲਾ ਸ਼ਹਿਰ , ਇੱਕ ਪਾਤੜਾਂ ਅਤੇ ਇੱਕ ਰਾਜਪੂਰਾ ਅਤੇ ਤਿੰਨ ਵੱਖ ਵੱਖ ਪਿੰਡਾ ਨਾਲ ਸਬੰਧਤ ਹਨ।ਉਹਨਾ ਦੱਸਿਆ ਕਿ ਇਹਨਾਂ ਵਿਚੋ 37 ਪੋਜਟਿਵ ਕੇਸ ਦੇ ਸੰਪਰਕ ਵਿਚ ਆਉਣ ਅਤੇ 15 ਨਵੇਂ ਕੇਸ ਫੁੱਲੂ ਅਤੇ ਬਗੈਰ ਫੱਲੂ ਲੱਛਣਾ ਵਾਲੇ ਮਰੀਜ ਹਨ।ਜਿਹਨਾਂ ਵਿਚ ਤਿੰਨ ਹੈਲਥ ਕੇਅਰ ਵਰਕਰ,ਦੋ ਕੈਦੀ, ਇੱਕ ਪੁਲਿਸ ਮੁਲਾਜਮ,ਇੱਕ ਟੀ.ਬੀ. ਦਾ ਮਰੀਜ,ਇੱਕ ਅਪਰੇਸ਼ਨ ਕਰਵਾਉਣ ਲਈ ਹਸਪਤਾਲ ਦਾਖਲ ਹੋਇਆ ਮਰੀਜ ਵੀ ਸ਼ਾਮਲ ਹਨ।ਉਹਨਾ ਦੱਸਿਆਂ ਕਿ ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾ ਦਿਤਾ ਗਿਆ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪੋਜਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ, ਜਿਸ ਕਾਰਣ ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਏ ਜਿਆਦਾਤਰ ਵਿਅਕਤੀ ਪੋਜਟਿਵ ਰਿਪੋਰਟ ਹੋ ਰਹੇ ਹਨ।

ਡਾ. ਮਲਹੋਤਰਾ ਨੇ ਕਿਹਾ ਕਿ ਤੋਪ ਖਾਨਾ ਮੋੜ ਅਤੇ ਨਾਲ ਲਗਦੇ ਏਰੀਏ ਵਿਚੋ 39 ਦੇ ਕਰੀਬ ਕੋਵਿਡ ਪੋਜਟਿਵ ਕੇਸ ਆਉਣ ਤੇ ਤੋਪਖਾਨਾ ਮੋੜ ਦੇ ਮਾਈਕਰੋ ਕੰਟੈਨਮੈਂਟ ਏਰੀਏ ਵਿਚ ਵਾਧਾ ਕਰਦੇ ਹੋਏ ਅਨਾਰਦਾਣਾ ਚੋਂਕ ਤੋਂ ਲੈਕੇ ਰੋਜਗਾਰਡਨ ਸਕੂਲ,ਫੀਲਖਾਨਾ ਸਕੂਲ, ਪੀਲੀ ਸੜਕ, ਕੜਾਹ ਵਾਲਾ ਚੌਂਕ, ਚਾਂਦਨੀ ਚੋਂਕ ਤੱਕ ਏਰੀਏ ਨੂੰ ਅੱਗਲੇ 14 ਦਿਨਾਂ ਤੱਕ ਸੀਲ ਕਰ ਦਿਤਾ ਗਿਆ ਹੈ ਇਸ ਤੋਂ ਇਲਾਵਾ ਪਿੰਡ ਲੁਹੰਡ,ਧੀਰੂ ਕੀ ਮਾਜਰੀ ਅਤੇ ਅਨੰਦ ਨਗਰ ਐਕਸਟੈਂਸ਼ਨ ਵਿਚ ਬਣਾਏ ਕੰਟੈਨਮੈਂਟ ਜੋਨ ਅਜੇ ਵੀ ਲਾਗੂ ਹਨ।ਸਮਾਣਾ ਵਿਖੇ ਵੀ ਇੱਕਠੇ ਇਕੋ ਏਰੀਏ ਵਿਚੋ 17 ਪੋਜਟਿਵ ਕੇਸ ਆਉਣ ਤੇਂ ਉਥੋ ਦੇ ਤਿੰਨ ਇਲਾਕੇ ਮਾਛੀ ਹਾਤਾ, ਵਾਰਡ ਨੰਬਰ ਤਿੰਨ ਤੇਜ ਕਲੋਨੀ, ਪੀਰ ਗੋਰੀ ਮੁੱਹਲਾ ਵਿਚ ਮਾਈਕਰੋ ਕੰਟੈਨਮੈਂਟ ਜੋਨ ਲਾਗੂ ਕਰ ਦਿੱਤਾ ਗਿਆ ਹੈ ਜਿਥੇ ਕਿ ਅੱਗਲੇ ਦੱਸ ਦਿਨਾਂ ਲਈ ਲੋਕਾ ਦੇ ਬਾਹਰ ਆਉਣ ਜਾਣ ਲਈ ਰੋਕ ਲਗਾ ਦਿੱਤੀ ਗਈ ਹੈ।ਉਹਨਾਂ ਦਸਿਆਂ ਕਿ ਜਿਲੇ ਦੇ ਦੋ ਵਿਅਕਤੀ ਜਿਹਨਾਂ ਵਿਚ ਆਦਰਸ਼ ਨਗਰ ਦਾ ਰਹਿਣ ਵਾਲਾ 56 ਸਾਲ ਵਿਅਕਤੀ ਸਾਹ ਵਿਚ ਤਕਲੀਫ ਹੋਣ ਤੇਂ ਰਾਜਿੰਦਰਾ ਹਸਪਤਾਲ ਵਿਖੇ ਦਾਖਲ਼ ਸੀ ਅਤੇ ਬਿਸ਼ਨ ਨਗਰ ਦਾ ਰਹਿਣ ਵਾਲਾ 36 ਸਾਲਾ ਵਿਅਕਤੀ ਪੈਨਕ੍ਰੀਆਂਟਿਕਸ ਦੀ ਬਿਮਾਰੀ ਕਾਰਣ ਜੋ ਕਿ ਪੀ.ਜੀ.ਆਈ ਚੰਡੀਗੜ ਵਿਖੇ ਦਾਖਲ਼ ਸੀ ਅਤੇ ਕਰੋਨਾ ਪੋਜਟਿਵ ਸਨ, ਦੀ ਬੀਤੀ ਦੇਰ ਰਾਤ ਮੋਤ ਹੋ ਗਈ ਸੀ ।

ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਸਿਹਤ ਵਿਭਾਗ ਵੱਲੋ ਕੰਟੈਨਮੈਂਟ ਏਰੀਏ ਵਿਚੋ ਪੋਜਟਿਵ ਕੇਸਾ ਦੀ ਜਲਦ ਭਾਲ ਕਰਨ ਲਈ ਰੈਪਿਡ ਐਂਟੀਜਨ ਟੈਸਟ ਕਿੱਟਾ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਨਾਲ ਮੋਕੇ ਤੇਂ ਹੀ ਪੋਜਟਿਵ ਕੇਸਾਂ ਦੀ ਭਾਲ ਕਰਕੇ ਉਹਨਾ ਨੂੰ ਆਈਸੋਲੇਟ ਕੀਤਾ ਜਾਵੇਗਾ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਜਿਲਾ ਪਟਿਆਲਾ ਦੇ ਕੋਵਿਡ ਕੇਅਰ ਸੈਂਟਰ ਅਤੇ ਰਾਜਿੰਦਰਾ ਹਸਪਤਾਲ ਤੋਂ ਇੱਕ ਇੱਕ ਮਰੀਜ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 737 ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 29081 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 553 ਕੋਵਿਡ ਪੋਜਟਿਵ, 26969 ਨੈਗਟਿਵ ਅਤੇ 1489 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜਟਿਵ ਕੇਸਾਂ ਵਿੱਚੋਂ 12 ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ 229 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 312 ਹੈ। ਪੋਜਟਿਵ ਕੇਸਾਂ ਵਿਚੋ 63 ਰਾਜਿੰਦਰਾ ਹਸਪਤਾਲ ,111 ਕੋਵਿਡ ਕੇਅਰ ਸੈਂਟਰ,125 ਮਰੀਜ ਹੋਮ ਆਈਸੋਲੇਸ਼ਨ ਅਤੇ ਬਾਕੀ 13 ਮਰੀਜ ਚੰਡੀਗੜ, ਮੋਹਾਲੀ, ਲੁਧਿਆਣਾ ਆਦਿ ਦੇ ਹਸਪਤਾਲਾ ਵਿਚ ਦਾਖਲ ਹਨ ਵਿਚ ਹਨ।

Join #PatialaHelpline & #PatialaPolitics for latest updates