Sr Deputy Mayor Patiala Yogi,22 others Coronavirus positive

July 12, 2020 - PatialaPolitics

#Patiala #Coronavirus Report 12 July 2020 ??

22 Positive ?

Join #PatialaHelpline & #PatialaPolitics for latest updates

ਜਿਲੇ ਵਿੱਚ 22 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 575

ਹੁਣ ਤੱਕ 239 ਵਿਅਕਤੀ ਕੋਵਿਡ ਤੋਂ ਹੋਏ ਠੀਕ

ਕੋਵਿਡ ਕੇਅਰ ਸੈਂਟਰ ਅਤੇ ਰਾਜਿੰਦਰਾ ਹਸਪਤਾਲ ਤੋਂ ਇੱਕ ਅਤੇ ਰਾਜਿੰਦਰਾ ਹਸਪਤਲਾ ਤੋਂ ਦੋ ਮਰੀਜਾਂ ਨੂੰ ਛੁੱਟੀ ਦੇ ਕੇ ਭੇਜਿਆ ਘਰ : ਡਾ. ਮਲਹੋਤਰਾ

ਪਟਿਆਲਾ 12 ਜੁਲਾਈ ( ) ਜਿਲੇ ਵਿਚ 22 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਕੋਵਿਡ ਸੈਂਪਲਾ ਦੀਆਂ ਪ੍ਰਾਪਤ ਹੋਈਆਂ 761 ਰਿਪੋਰਟਾਂ ਵਿਚੋ 739 ਕੋਵਿਡ ਨੈਗੇਟਿਵ ਅਤੇ 22 ਕੋਵਿਡ ਪੋਜਟਿਵ ਪਾਏ ਗਏ ਹਨ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 575 ਹੋ ਗਈ ਹੈ ਅਤੇ ਕੋਵਿਡ ਤੋਂ ਠਕਿ ਹੋਏ ਮਰੀਜਾਂ ਦੀ ਗਿਣਤੀ 239 ਹੈ। ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆਂ ਕਿ ਇਹਨਾਂ 22 ਕੇਸਾਂ ਵਿਚੋ 9 ਸਮਾਣਾ,10 ਪਟਿਆਲਾ ਸ਼ਹਿਰ , ਇੱਕ ਨਾਭਾ, ਇੱਕ ਰਾਜਪੂਰਾ ਅਤੇ ਇੱਕ ਘਨੋਰ ਪਿੰਡ ਨਾਲ ਸਬੰਧਤ ਹੈ।ਉਹਨਾ ਦੱਸਿਆਂ ਕਿ 16 ਪੋਜਟਿਵ ਕੇਸ ਦੇ ਸੰਪਰਕ ਵਿਚ ਆਉਣ ਅਤੇ 6 ਨਵੇਂ ਕੇਸ ਫੁੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜ ਹਨ।ਪਟਿਆਲਾ ਦੇ ਅਰਬਨ ਅਸਟੇਟ ਤੋਂ ਇੱਕ, ਭਾਦਸੋਂ ਰੋਡ ਤੋਂ ਇੱਕ, ਅਨੰਦ ਨਗਰ ਏ ਤੋਂ ਪੰਜ ,ਖਾਲਸਾ ਮੁਹੱਲਾ ਤੋਂ ਇੱਕ, ਮੇਨ ਬਜਾਰ ਤ੍ਰਿਪੜੀ ਤੋਂ ਇੱਕ, ਲਹਿਲ ਕਲੋਨੀ ਤੋਂ ਇੱਕ, ਰਾਜਪੁਰਾ ਤੋਂ ਇੱਕ, ਨਾਭਾ ਦੇ ਅਜੀਤ ਨਗਰ ਤੋਂ ਇੱਕ, ਸਮਾਣਾ ਦੇ ਜੱਟਾਂ ਪਤੀ ਤੋਂ ਸੱਤ, ਤੇਜ ਕਲੋਨੀ ਤੋਂ ਦੋ ਅਤੇ ਪਿੰਡ ਘਨੋਰ ਤੋਂ ਇੱਕ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਉਹਨਾਂ ਦੱਸਿਆਂ ਕਿ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਦੀ ਵੀ ਕੋਵਿਡ ਰਿਪੋਰਟ ਪੋਜਟਿਵ ਪਾਈ ਗਈ ਹੈ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾ ਦਿੱਤਾ ਗਿਆ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪੋਜਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ, ਜਿਸ ਕਾਰਣ ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਏ ਜਿਆਦਾਤਰ ਵਿਅਕਤੀ ਪੋਜਟਿਵ ਰਿਪੋਰਟ ਹੋ ਰਹੇ ਹਨ।

ਡਾ. ਮਲਹੋਤਰਾ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿਚ ਆਇਆ ਹੈ ਕਿ ਤੋਪ ਖਾਨਾ ਮੋੜ ਅਤੇ ਨਾਲ ਲੱਗਦੇ ਏਰੀਏ ਦੇ ਲੋਕਾਂ ਵਿਚ ਮਹਾਰਾਸ਼ਟਰ ਤੋਂ ਵਾਇਰਲ ਹੋਈ ਇੱਕ ਆਡਿਓ ਸੁਣਾ ਕੇ ,ਜਿਸ ਵਿਚ ਕੋਵਿਡ ਪੋਜਟਿਵ ਕੇਸ ਆਉਣ ਤੇਂ ਸਿਹਤ ਵਿਭਾਗ ਅਤੇ ਪ੍ਰਸਾਸ਼ਣ ਨੂੰ ਡੇਢ ਲੱਖ ਰੁਪਏ ਪ੍ਰਤੀ ਪੋਜਟਿਵ ਕੇਸ ਮਿਲਦੇ ਹਨ,ਸਬੰਧੀ ਭਰਮ ਪੈਦਾ ਕੀਤਾ ਜਾ ਰਿਹਾ ਹੈ।ਜਿਸ ਨਾਲ ਪੋਜਟਿਵ ਕੇਸਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਸੈਂਪਲ ਲੈਣ ਵਿਚ ਦਿੱਕਤ ਆ ਰਹੀ ਹੈ ਅਤੇ ਲੋਕਾਂ ਵੱਲੋ ਸੈਂਪਲ ਦੇਣ ਤੋਂ ਮਨਾ ਕੀਤਾ ਜਾ ਰਿਹਾ ਹੈ। ਜਦਕਿ ਇਸ ਆਡੀਓ ਵਿਚ ਕੋਈ ਸਚਾਈ ਨਹੀ ਹੈ ਅਤੇ ਇਹ ਆਡਿਓ ਬਿੱਲਕਲੁ ਝੱੂਠੀ ਹੈ। ਉਹਨਾਂ ਅਜਿਹੇ ਅਨਸਰਾਂ ਨੂੰ ਤਾੜਨਾ ਕਰਦੇ ਕਿਹਾ ਕਿ ਉਹ ਅਜਿਹੀਆਂ ਝੁਠੀਆਂ ਅਫਵਾਹਾ ਅਤੇ ਦਹਿਸ਼ਤ ਦਾ ਮਾਹੋਲ ਪੈਦਾ ਕਰਨ ਵਾਲੀਆਂ ਆਡਿਓ/ ਵੀਡਿਓ ਵਾਇਰਲ ਕਰਨ ਤੋਂ ਬਾਜ ਆ ਜਾਣ ਨਹੀ ਤਾਂ ਉਹਨਾਂ ਵਿਰੁੱਧ ਡਿਜਾਸਟਰ ਮੇਨੇਜਮੈਂਟ ਐਕਟ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਹਨਾ ਦੱਸਿਆ ਕਿ ਅੱਜ ਵੀ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋ ਤੋਪਖਾਨਾ ਕੰਟੈਨਮੈਂਟ ਜੋਨ ਦਾ ਦੋਰਾ ਕੀਤਾ ਅਤੇ ਏਰੀਏ ਦੇ ਮਿਉਂਸੀਪਲ ਕਾਉਂਸਲਰਾਂ ਨਾਲ ਮਿਲ ਕੇ ਲੋਕਾਂ ਨੂੰ ਸੈਂਪਲ ਦੇਣ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਜੇਕਰ ਕੋਵਿਡ ਲੱਛਣਾਂ ਵਾਲੇ ਵਿਅਕਤੀ ਖੁਦ ਆ ਕੇ ਸਿਹਤ ਵਿਭਾਗ ਦਾ ਸਹਿਯੋਗ ਦੇਣਗੇ ਤਾ ਹੀ ਕੰਟੈਨਮੈਂਟ ਜੋਨ ਨੂੰ ਖਤਮ ਕਰਨ ਵਿਚ ਮਦਦ ਮਿਲੇਗੀ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਜਿਲਾ ਪਟਿਆਲਾ ਦੇ ਕੋਵਿਡ ਕੇਅਰ ਸੈਂਟਰ ਤੋਂ ਇੱਕ ਅਤੇ ਰਾਜਿੰਦਰਾ ਹਸਪਤਾਲ ਤੋਂ ਦੋ ਮਰੀਜਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 418 ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫੱਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 29499 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 575 ਕੋਵਿਡ ਪੋਜਟਿਵ, 27715 ਨੈਗਟਿਵ ਅਤੇ 1144 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜਟਿਵ ਕੇਸਾਂ ਵਿੱਚੋਂ 12 ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ 239 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 324 ਹੈ। ਪੋਜਟਿਵ ਕੇਸਾਂ ਵਿਚੋ 69 ਰਾਜਿੰਦਰਾ ਹਸਪਤਾਲ ,113 ਕੋਵਿਡ ਕੇਅਰ ਸੈਂਟਰ,133 ਮਰੀਜ ਹੋਮ ਆਈਸੋਲੇਸ਼ਨ ਅਤੇ ਬਾਕੀ 09 ਮਰੀਜ ਚੰਡੀਗੜ, ਮੋਹਾਲੀ, ਲੁਧਿਆਣਾ ਆਦਿ ਦੇ ਹਸਪਤਾਲਾ ਵਿਚ ਦਾਖਲ ਹਨ।