49 Coronavirus case in Patiala 24 July 2020 area wise details

July 24, 2020 - PatialaPolitics

Join #PatialaHelpline & #PatialaPolitics for latest updates

ਜਿਲੇ ਵਿੱਚ 49 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 1266

ਤੋਪਖਾਨਾ ਮੋੜ’ਚ ਲਗਿਆ ਕੰਟੈਨਮੈਂਟ ਜੋਨ ਹਟਾਇਆ

ਹੁਣ ਤੱਕ 653 ਵਿਅਕਤੀ ਕੋਵਿਡ ਤੋਂ ਹੋਏ ਠੀਕ: ਡਾ. ਮਲਹੋਤਰਾ

ਪਟਿਆਲਾ 24 ਜੁਲਾਈ ( ) ਜਿਲੇ ਵਿਚ 49 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਕੋਵਿਡ ਸੈਂਪਲਾ ਦੀਆਂ ਪ੍ਰਾਪਤ 725 ਦੇ ਕਰੀਬ ਰਿਪੋਰਟਾਂ ਵਿਚੋ 49 ਕੋਵਿਡ ਪੋਜਟਿਵ ਪਾਏ ਗਏ ਹਨ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 1266 ਹੋ ਗਈ ਹੈ।ਉਹਨਾਂ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 40 ਕੋਵਿਡ ਮਰੀਜ ਜੋ ਕਿ ਆਪਣਾ 17 ਦਿਨਾਂ ਦਾ ਆਈਸੋਲੈਸ਼ਨ ਸਮਾਂ ਪੂਰਾ ਕਰਕੇ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 653 ਹੋ ਗਈ ਹੈ।ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆਂ ਕਿ ਇਹਨਾਂ 49 ਕੇਸਾਂ ਵਿਚੋ 29 ਪਟਿਆਲਾ ਸ਼ਹਿਰ, 09 ਰਾਜਪੁਰਾ,1 ਨਾਭਾ, 1 ਸਮਾਣਾ ਅਤੇ 09 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 24 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪੋਜਟਿਵ ਪਾਏ ਗਏ ਹਨ, ਇੱਕ ਵਿਦੇਸ਼ ਤੋਂ ਆਉਣ, ਚਾਰ ਬਾਹਰੀ ਰਾਜ ਤੋਂ ਆਉਣ, 20 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਸ਼ਾਮਲ ਹਨ।ਪਟਿਆਲਾ ਦੇ ਫੁਲਕੀਆਂ ਐਨਕਲੈਵ, ਸੇਵਕ ਕਲੋਨੀ,ਬਾਜੀਗਰ ਬਸਤੀ, ਬੀ-ਟੈਂਕ ਤੋਂ ਤਿੰਨ-ਤਿੰਨ, ਗਰੇਵਾਲ ਐਨਕਲੈਵ ਅਤੇ ਤੇਜ ਬਾਗ ਕਲੋਨੀ ਤੋਂ ਦੋ-ਦੋ, ਦੀਪ ਨਗਰ, ਰਣਜੀਤ ਐਵੀਨਿਉ, ਅਨੰਦ ਨਗਰ ਏ. ਐਕਸਟੈਂਸ਼ਨ, ਦਸ਼ਮੇਸ਼ ਨਗਰ, ਅਮਨ ਨਗਰ, ਆਦਰਸ਼ ਕਲੋਨੀ, ਸ਼ਹੀਦ ਭਗਤ ਸਿੰਘ ਕਲੋਨੀ, ਨਿਉ ਆਫੀਸਰ ਕਲੋਨੀ, ਦਾਰੂ ਕੁਟੀਆ, ਨਿਉ ਲਾਲ ਬਾਗ, ਅਜਾਦ ਨਗਰ, ਪੁਲਿਸ ਲਾਈਨ ਅਤੇ ਯਾਦਵਿੰਦਰਾ ਕਲੋਨੀ ਤੋਂ ਇੱਕ-ਇੱਕ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਰਾਜਪੂਰਾ ਦੇ ਗੁਰੁ ਨਾਨਕ ਮੁੱਹਲਾ ਤੋਂ ਤਿੰਨ, ਨੇੜੇ ਐਨ.ਟੀ.ਸੀ. ਸਕੂਲ ਤੋਂ ਦੋ, ਫੋਕਲ ਪੁਆਇੰਟ, ਬਨਵਾੜੀ ,ਵਿਕਾਸ ਨਗਰ ਅਤੇ ਅਮਰਦਾਸ ਕਲੋਨੀ ਤੋਂ ਇੱਕ- ਇੱਕ, ਸਮਾਣਾ ਦੇ ਬਿੰਦਰ ਕਲੋਨੀ ਤੋਂ ਇੱਕ, ਨਾਭਾ ਦੇ ਵਿਸ਼ਵਕਰਮਾ ਕਲੋਨੀ ਤੋਂ ਇੱਕ ਅਤੇਂ 09 ਪੋਜਟਿਵ ਕੇਸ ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।ਜਿਹਨਾਂ ਵਿੱਚ ਦੋ ਗਰਭਵੱਤੀ ਅੋਰਤਾਂ, ਦੋ ਪੁਲਿਸ ਕਰਮੀ ਅਤੇ ਦੋ ਕਮਾੰਡੋ ਦੇ ਮੁਲਾਜਮ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪੋਜਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ।

ਉਹਨਾਂ ਦਸਿਆਂ ਕਿ ਪਟਿਆਲਾ ਸ਼ਹਿਰ ਦੇ ਤੋਪਖਾਨਾ ਮੋੜ ਵਿਖੇ ਪਿਛਲੇ 14 ਦਿਨਾਂ ਤੋਂ ਚਲ ਰਹੀ ਕੰਟੈਨਮੈਂਟ ਜੋਨ ਨੂੰ ਰਵੀਉ ਕਰਨ ਉਪਰੰਤ ਟੈਕਨੀਕਲ ਕਮੇਟੀ ਦੀਆਂ ਸਿਫਾਰਸ਼ਾ ਤੇਂ ਹਟਾ ਦਿੱਤਾ ਗਿਆ ਹੈ। ਟੈਕਨੀਕਲ ਕਮੇਟੀ ਨੇਂ ਇਹ ਸਪਸ਼ਟ ਕੀਤਾ ਹੈ ਕਿ ਕੰਟੈਨਮੈਂਟ ਅਧੀਨ ਆੳਂੁਦੇੇ ਖੇਤਰ ਵਿਚ ਸਰਵੇ ਦੋਰਾਣ ਹੋਰ ਕੋਵਿਡ ਲੱਛਣਾਂ ਵਾਲੇ ਵਿਅਕਤੀ ਨਹੀ ਹਨ।ਸਿਰਫ ਕੰਟੈਨਮੈਂਟ ਤੋਂ ਬਾਹਰ ਨਾਲ ਲਗਦੇ ਦੋ ਘਰਾਂ ਜਿਹਨਾਂ ਦੇ ਕੋਵਿਡ ਜਾਂਚ ਸਬਧੀ ਸੈਂਪਲ ਲਏ ਗਏ ਹਨ ,ਦੀਆਂ ਰਿਪੋਰਟਾ ਆਉਣੀਆਂ ਬਾਕੀ ਹਨ ਅਤੇ ਉਹਨਾਂ ਨੂੰ ਪਹਿਲਾ ਤੋਂ ਹੀ ਕੁਆਰਨਟੀਨ ਕਰ ਲਿਆ ਹੈ।ਉਹਨਾਂ ਦੱਸਿਆ ਕਿ ਪਟਿਆਲਾ ਦੇ ਸੰਤ ਐਨਕਲੈਵ ਦੀ ਰਹਿਣ ਵਾਲੀ 73 ਸਾਲਾ ਬਜੁਰਗ ਅੋਰਤ ਜੋ ਕਿ ਲੀਵਰ ਦੀ ਬਿਮਾਰੀ ਕਾਰਣ ਪਹਿਲਾ ਤੋਂ ਹੀ ਲੁਧਿਆਣਾ ਦੇ ਅਪੋਲੋ ਹਸਪਤਾਲ ਵਿਚ ਦਾਖਲ ਸੀ ਅਤੇ ਕਰੋਨਾ ਪੋਜਟਿਵ ਸੀ, ਦੀ ਬੀਤੇ ਦਿਨੀ ਹਸਪਤਾਲ ਵਿਚ ਇਲਾਜ ਦੋਰਾਣ ਮੋਤ ਹੋ ਗਈਸੀ,ਜਿਸ ਨਾਲ ਕੋਵਿਡ ਪੋਜਟਿਵ ਮੋਤਾਂ ਦੀ ਗਿਣਤੀ 20 ਹੋ ਗਈ ਹੈ।

ਡਾ. ਮਲਹੋਤਰਾਂ ਨੇਂ ਦੱਸਿਆਂ ਕਿ ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਨੂੰ ਮਨਾਏ ਜਾ ਰਹੇ ਖੁਸ਼ਕ ਦਿਵਸ ਤਹਿਤ ਡੇਂਗੂ, ਮਲੇਰੀਆਂ ਅਤੇ ਚਿਕਨਗੁਨੀਆਂ ਦੀ ਰੋਕਥਾਮ ਕਰਨ ਲਈ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 22423 ਘਰਾਂ ਵਿੱਚ ਜਾ ਕੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ ਅਤੇ ਲੋਕਾਂ ਨੂੰ ਕਰੋਨਾ ਦੇ ਨਾਲ ਨਾਲ ਡੇਂਗੂ ਤੋਂ ਬਚਾਓ ਸਬੰਧੀ ਜਾਗਰੂਕ ਵੀ ਕੀਤਾ। ਚੈਕਿੰਗ ਦੌਰਾਨ 199 ਘਰਾਂ ਵਿੱਚ ਡੇਂਗੂ ਦਾ ਲਾਰਵਾ ਪਾਏ ਜਾਣ ਤੇਂ ਸੰਸਥਾਨ ਦੇ ਮਾਲਕਾਂ ਨੂੰ ਚੇਤਾਵਨੀ ਨੋਟਿਸ ਜਾਰੀ ਕੀਤੇ ਗਏ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਦੇ ਨਾਲ ਨਾਲ ਡੇਂਗੁ,ਮਲੇਰੀਆਂ ਤੋਂ ਬਚਾਅ ਲਈ ਸਾਵਧਾਨੀਆਂ ਵੀ ਜਰੂਰ ਅਪਨਾਉਣ।

ਡਾ. ਮਲਹੋਤਰਾ ਨੇਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 780 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫੱਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 39250 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 1266 ਕੋਵਿਡ ਪੋਜਟਿਵ, 36952 ਨੈਗਟਿਵ ਅਤੇ 943 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜਟਿਵ ਕੇਸਾਂ ਵਿੱਚੋਂ 20 ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ, 653 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 593 ਹੈ।