84 Coronavirus case in Patiala 29 July 2020 area wise details

July 29, 2020 - PatialaPolitics

Join #PatialaHelpline & #PatialaPolitics for latest updates

ਜਿਲੇ ਵਿੱਚ 84 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ।

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 1588

ਕੋਵਿਡ ਟੈਸਟਾ ਦੀ ਜਾਂਚ ਲਈ ਮਾਤਾ ਕੁਸ਼ਲਿਆ ਹਸਪਤਾਲ ਵਿਚ ਟਰੂ ਨੈਟ ਮਸ਼ੀਨ ਹੋਈ ਸਥਾਪਤ।

ਹੁਣ ਤੱਕ 871 ਵਿਅਕਤੀ ਕੋਵਿਡ ਤੋਂ ਹੋਏ ਠੀਕ: ਡਾ. ਮਲਹੋਤਰਾ

ਪਟਿਆਲਾ 29 ਜੁਲਾਈ ( ) ਜਿਲੇ ਵਿਚ 84 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾ ਦੀਆਂ ਪ੍ਰਾਪਤ 980 ਦੇ ਕਰੀਬ ਰਿਪੋਰਟਾਂ ਵਿਚੋ 84 ਕੋਵਿਡ ਪੋਜਟਿਵ ਪਾਏ ਗਏ ਹਨ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 1588 ਹੋ ਗਈ ਹੈ।ਉਹਨਾਂ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 50 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 871 ਗਈ ਹੈ।ਪੌਜਟਿਵ ਕੇਸਾਂ ਵਿੱਚੋਂ 26 ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ, 871 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 691 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 84 ਕੇਸਾਂ ਵਿਚੋ 38 ਪਟਿਆਲਾ ਸ਼ਹਿਰ, 06 ਰਾਜਪੁਰਾ, 14 ਨਾਭਾ, 02 ਸਮਾਣਾ, 05 ਪਾਤੜਾਂ ,01 ਸਨੋਰ ਅਤੇ 18 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 37 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪੋਜਟਿਵ ਪਾਏ ਗਏ ਹਨ, 03 ਬਾਹਰੀ ਰਾਜਾ ਤੋਂ ਆਉਣ, 44 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਸ਼ਾਮਲ ਹਨ। ਪਟਿਆਲਾ ਦੇ ਅਰਬਨ ਅਸਟੇਟ ਤੋਂ ਤਿੰਨ, ਗੋਬਿੰਦ ਨਗਰ, ਜੱਟਾਂ ਵਾਲਾ ਚੋਂਤਰਾ,ਐਸ.ਐਸ.ਟੀ ਨਗਰ, ਏਕਤਾ ਨਗਰ, ਮਾਡਲ ਟਾਉਨ ਫੇਜ-1 ਤੋਂ ਦੋ-ਦੋ, ਅਜਾਦ ਨਗਰ, ਆਫੀਸਰ ਕਲੋਨੀ, ਆਦਰਸ਼ ਨਗਰ, ਛੱਤਾ ਨੱਨੁਵਾਲਾ,ਤੇਜ ਬਾਗ ਕਲੋਨੀ, ਡੀ.ਐਲ਼.ਐਫ ਕਲੋਨੀ, ਨਿਰਭੇ ਕਲੋਨੀ,ਪੀਲੀ ਸੜਕ, ਅਨੰਦ ਨਗਰ-ਬੀ, ਗਰੀਨ ਪਾਰਕ ਕਲੋਨੀ, ਰਤਨ ਨਗਰ, ਪ੍ਰੋਫੈਸਰ ਕਲੋਨੀ, ਪ੍ਰਤਾਪ ਨਗਰ, ਉਪਕਾਰ ਨਗਰ, ਫੈਕਟਰੀ ਏਰੀਆ, ਰਜਬਾਹਾ ਰੋਡ, ਸ਼ੀਸ਼ ਮਹਿਲ ਕਲੋਨੀ, ਭਾਰਤ ਕਲੋਨੀ, ਚੀਮਾ ਕਲੋਨੀ, ਖਾਲਸਾ ਮੁੱਹਲਾ, ਦੁਖ ਨਿਵਾਰਣ ਸਾਹਿਬ ਕਲੋਨੀ, ਮਾਡਲ ਟਾਉਨ ਬੈਕਸਾਈਡ ਆਈ.ਟੀ.ਆਈ., ਅਰਬਨ ਅਸਟੇਟ ਫੇਜ -2,ਅਜੀਤ ਨਗਰ, ਕੋਲੰਬੀਆ ਏਸ਼ੀਆ ਆਦਿ ਤੋਂ ਇੱਕ-ਇੱਕ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਰਾਜਪੂੁਰਾ ਦੇ ਡਾਲੀਮਾ ਵਿਹਾਰ, ਮਹਿੰਦਰਾ ਗੰਜ, ਪਚ ਰੰਗਾ ਚੋਂਕ, ਵਾਰਡ ਨੰਬਰ 20, ਰਾਜਪੁਰਾ, ਗੋਬਿੰਦ ਕਲੋਨੀ ਤੋਂ ਇੱਕ-ਇੱਕ, ਨਾਭਾ ਤੋਂ ਘੁਮਿਆਰ ਮੁਹੱਲਾ ਤੋਂ ਤਿੰਨ, ਮੋਦੀ ਮਿੱਲ ਕਲੋਨੀ ਤੋਂ ਦੋ, ਜਸਪਾਲ ਕਲੋਨੀ, ਪਾਂਡੁਸਰ ਮੁਹੱਲਾ, ਹੀਰਾ ਮਹਿਲ, ਹਰੀਦਾਸ ਕਲੋਨੀ, ਹੀਰਾ ਐਨਕਲੇਵ, ਤੇਲੀਆਂ ਵਾਲੀ ਗੱਲੀ ਵਿੱਚੋਂ ਇੱਕ ਇੱਕ, ਸਮਾਣਾ ਦੀ ਕ੍ਰਿਸ਼ਨਾ ਬਸਤੀ ਤੋਂ ਦੋ, ਪਾਤੜਾਂ ਦੇ ਵਾਰਡ ਨੰਬਰ 5,6,8,11 ਅਤੇ ਦੁਰਗਾ ਮੰੰਦਰ ਤੋਂ ਇੱਕ-ਇੱਕ, ਸਨੋਰ ਦੇ ਰੂਪਰਾਏ ਨਗਰ ਤੋਂ ਇੱਕ ਅਤੇਂ 18 ਪੋਜਟਿਵ ਕੇਸ ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।ਜਿਹਨਾਂ ਵਿਚ ਚਾਰ ਸਿਹਤ ਕਰਮੀ ਅਤੇ ਇੱਕ ਗਰਭਵੱਤੀ ਅੋਰਤ ਵੀ ਸ਼ਾਮਲ ਹੈ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪੋਜਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਵੇਖਣ ਵਿੱਚ ਆਇਆ ਹੈ ਕਿ ਕਿੱਲਾ ਚੋਂਕ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਅਤੇ ਪਾਤੜਾਂ’ਚ ਸਥਿਤ ਐਚ. ਡੀ.ਐਫ.ਸੀ. ਬੈਂਕ ਬ੍ਰਾਂਚ ਵਿੱਚ ਜਿਆਦਾ ਸਟਾਫ ਪੋਜਟਿਵ ਆਇਆ ਹੈ।ਇਸ ਲਈ ਉਹਨਾਂ ਪਿਛਲੇ ਦਿਨੀ ਇਥੇ ਗਏ ਗ੍ਰਾਹਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਪ੍ਰਕਾਰ ਦੇ ਕੋਵਿਡ ਲੱਛਣ ਹੋਣ ਤੇਂ ਆਪਣੇ ਪੱਧਰ ਤੇਂ ਨੇੜਲੇ ਸਿਹਤ ਕੇਂਦਰ ਤੇਂ ਰਿਪੋਰਟ ਕਰਨ ਤਾਂ ਜੋ ਉਹਨਾਂ ਦੇ ਕੋਵਿਡ ਸਬੰਧੀ ਜਾਂਚ ਕਰਕੇ ਬਿਮਾਰੀ ਦੇ ਫੈਲਾਅ ਨੂੰ ਵੱਧਣ ਤੋਂ ਰੋਕਿਆ ਜਾ ਸਕੇ।ੳਹਨਂਾ ਕਿਹਾ ਕਿ ਨਾਭੇੇ ਦੇ ਹੀਰਾ ਆਟੋਮੋਬਾਇਲ ਵਰਕਸ਼ਾਪ ਵਿੱਚੋਂ ਅਜੇ ਵੀ ਪੋਜਟਿਵ ਕੇਸ ਆਉਣੇ ਜਾਰੀ ਹਨ।ਉਹਨਾਂ ਕਿਹਾ ਕਿ ਕੋਵਿਡ ਜਾਂਚ ਲਈ ਮਾਤਾ ਕੁਸ਼ਲਿਆ ਹਸਪਤਾਲ ਵਿਚ ਟਰੂ ਨੈਟ ਮਸ਼ੀਨ ਸਥਾਪਤ ਕੀਤੀ ਗਈ ਹੈ।

ਸਿਵਲ ਸਰਜਨ ਡਾ.ਮਲਹੋਤਰਾ ਨੇਂ ਦੱਸਿਆ ਕਿ ਸਮਾਣਾ ਦੇ ਪਿੰਡ ਰੇਤਗੜ ਦੀ ਰਹਿਣ ਵਾਲੀ 53 ਸਾਲਾ ਔਰਤ ਜੋ ਕਿ ਸ਼ੁਗਰ ਅਤੇ ਹੋਰ ਦਿਲ ਦੀਆਂ ਬਿਮਾਰੀਆਂ ਕਾਰਣ ਪਿਛਲੇ ਦਿਨੀ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਈ ਸੀ ਅਤੇ ਕੋਵਿਡ ਪੋਜਟਿਵ ਪਾਈ ਗਈ ਸੀ, ਦੀ ਵੀ ਬੀਤੇ ਦਿਨੀ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਦੋਰਾਣ ਮੋੌਤ ਹੋ ਗਈ । ਜਿਸ ਨਾਲ ਜਿਲੇ ਵਿਚ ਕੋਵਿਡ ਪੋਜਟਿਵ ਮੌਤਾਂ ਦੀ ਗਿਣਤੀ ਹੁਣ 26 ਹੋ ਗਈ ਹੈ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 805 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਜਿਹਨਾਂ ਵਿਚੋ ਪੋਜਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾ ਤੋਂ ਆ ਰਹੇੇ ਯਾਤਰੀਆਂ, ਲੇਬਰ, ਫੱਲੂ ਲ਼ੱਛਣਾਂ ਵਾਲੇ ਮਰੀਜ, ਟੀ.ਬੀ. ਮਰੀਜ, ਸਿਹਤ ਵਿਭਾਗ ਦੇੇ ਫਰੰਟ ਲਾਈਨ ਵਰਕਰ, ਮੁਲਾਜਮ, ਪੋਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 43097 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 1588 ਕੋਵਿਡ ਪੋਜਟਿਵ, 40286 ਨੈਗਟਿਵ ਅਤੇ 1123 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜਟਿਵ ਕੇਸਾਂ ਵਿੱਚੋਂ 26 ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ, 871 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 691 ਹੈ।