142 Coronavirus case in Patiala 8 August 2020 areawise details

August 8, 2020 - PatialaPolitics

ਜਿਲੇ ਵਿੱਚ 142 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 2577

ਹੁਣ ਤੱਕ 1681 ਵਿਅਕਤੀ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ: ਡਾ. ਮਲਹੋਤਰਾ

ਪਟਿਆਲਾ 8 ਅਗਸਤ ( ) ਜਿਲੇ ਵਿਚ 142 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 700 ਦੇ ਕਰੀਬ ਰਿਪੋਰਟਾਂ ਵਿਚੋ 142 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋ ਛੇ ਪੋਜਟਿਵ ਕੇਸਾਂ ਦੀ ਸੂਚਨਾ ਲਧਿਆਣਾ, ਇੱਕ ਪੋਜਟਿਵ ਕੇਸ ਦੀ ਸੂਚਨਾ ਸਿਵਲ ਸਰਜਨ ਫਤਿਹਗੜ,ਇੱਕ ਮੁਹਾਲੀ, ਅਤੇ ਇੱਕ ਪੀ.ਜੀ.ਆਈ ਚੰਡੀਗੜ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 2577 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 89 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 1681 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 47 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ, 1681 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 849 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 142 ਕੇਸਾਂ ਵਿਚੋ 66 ਪਟਿਆਲਾ ਸ਼ਹਿਰ, 19 ਨਾਭਾ, 20 ਰਾਜਪੁਰਾ, 08 ਸਮਾਣਾ, ਪਾਤੜਾ ਤੋਂ 03 ਅਤੇ 26 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 58 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪੋਜਟਿਵ ਪਾਏ ਗਏ ਹਨ,84 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਨਾਲ ਨਾਲ ਸਬੰਧਤ ਹਨ।ਪਟਿਆਲਾ ਦੇ ਬਾਜਵਾ ਕਲੋਨੀ ਤੋਂ ਪੰਜ,ਗੁਰੁ ਨਾਨਕ ਨਗਰ, ਸੋਢੀਆਂ ਸਟਰੀਟ ਅਤੇ ਮਾਰਕਲ ਕਲੋਨੀ ਤੋਂ ਚਾਰ-ਚਾਰ, ਗੁਰੁ ਰਾਮ ਦਾਸ ਨਗਰ ਤੋਂ ਤਿੰਨ, ਨਿਉ ਬੱਸਤੀ ਬੰਡੁਗਰ, ਮਹਿੰਦਰਾ ਕੰਪਲੈਕਸ, ਆਫੀਸਰ ਐਨਕਲੇਵ ਫੇਜ 2, ਅਰਬਨ ਅਸਟੇਟ ਫੇਜ 2,ਅਹਲੁਵਾਲੀਆਂ ਸਟਰੀਟ, ਖਾਲਸਾ ਕਾਲਜ ਕਲੋਨੀ, ਕਿੱਲਾ ਚੋਂਕ ਤੋਂ ਦੋ-ਦੋ, ਰਤਨ ਨਗਰ, ਪ੍ਰੇਮ ਨਗਰ, ਖਾਲਸਾ ਮੁੱਹਲਾ, ਦੀਪ ਨਗਰ, ਐਸ.ਬੀ.ਆਈ. ਬੈਂਕ,ਮਜੀਠੀਆ ਐਨਕਲੇਵ, ਮੁੱਹਲਾ ਪ੍ਰੈਮ ਚੰਦ, ਕੱਚਾ ਪਟਿਆਲਾ , ਅਮਨ ਬਾਗ, ਐਸ.ਐਸ.ਟੀ ਨਗਰ, ਲੱਕੜ ਮੰਡੀ, ਰਾਘੋ ਮਾਜਰਾ, ਏਕਤਾ ਨਗਰ, ਹੀਰਾ ਨਗਰ, ਮਹਾਰਾਜਾ ਯਾਦਵਿੰਦਰਾ ਐਨਕਲੇਵ, ਰੋਜ ਐਵੀਨਿਉ, ਗੁਰਮਤ ਐਨਕਲੇਵ, ਬਰਾਸ ਸਟਰੀਟ, ਅਜਾਦ ਨਗਰ, ਅੰਬੇ ਅਪਾਰਟਮੈਂਟ, ਅਜੀਤ ਨਗਰ, ਭੁਪਿੰਦਰਾ ਰੋਡ, ਪੁਲਿਸ ਲਾਈਨ , ਅਰਬਨ ਅਸਟੇਟ ਫੇਸ 1,ਢਿਲੋ ਕਲੋਨੀ , ਗੁਰਬਖਸ਼ ਕਲੋਨੀ, ਸ਼ਿਵਾਜੀ ਨਗਰ ਤੋਂ ਇੱਕ-ਇੱਕ, ਨਾਭਾ ਦੇ ਹੀਰਾ ਮੱਹਲ ਅਤੇ ਸ਼ਿਵਾ ਐਨਕਲੇਵ ਤੋਂ ਪੰਜ-ਪੰਜ, ਭੱਟਾ ਸਟਰੀਟ ਤੋਂ ਤਿੰਨ, ਮਲੇਨੀਅਨ ਸਟਰੀਟ, ਨਿਉ ਬੱਸਤੀ,ਆਪੋ ਆਪ ਸਟਰੀਟ, ਦੁੱਲਦੀ ਗੇਟ, ਕਰਤਾਰਪੁਰਾ ਮੁਹੱਲਾ, ਈ.ਐਸ.ਆਈ,ਗਿੱਲੀਅਨ ਸਟਰੀਟ ਤੋਂ ਇੱਕ-ਇੱਕ, ਰਾਜਪੁਰਾ ਦੇ ਅਮਰੀਕ ਕਲੋਨੀ ਤੋਂ ਸੱਤ, ਦਸ਼ਮੇਸ਼ ਕਲੋਨੀ ਤੋਂ ਤਿੰਨ, ਨੇੜੇ ਐਨ.ਟੀ.ਸੀ ਸਕੂਲ, ਗੁਰੂ ਨਾਨਕ ਨਗਰ, ਮਹਿੰਦਰਾ ਗੰਜ, ਅਨੰਦ ਕਲੋਨੀ, ਕੇ.ਐਸ.ਐਮ.ਰੋਡ, ਰਾਜਪੁਰਾ, ਦੁਰਗਾ ਮੰਦਰ, ਪੁਰਾਣਾ ਰਾਜਪੁਰਾ, ਰਾਜਪੁਰਾ ਤੋਂ ਇੱਕ-ਇੱਕ, ਸਮਾਣਾ ਦੇ ਪ੍ਰਤਾਪ ਕਲੋੋਨੀ ਤੋਂ ਦੋ, ਘੜਾਮਾ ਪੱਤੀ, ਅਰੋੜਾ ਹਸਪਤਾਲ, ਵੜੈਚ ਕਲੋਨੀ, ਮਹਾਂਵੀਰ ਸਟਰੀਟ, ਅਮਾਮਗੜ ਮੁੱਹਲਾ,ਇੰਦਰਾ ਪੁਰੀ ਤੋਂ ਇੱਕ ਇੱਕ, ਪਾਤੜਾਂ ਦੇ ਵਾਰਡ ਨੰਬਰ 10, ਵਾਰਡ ਨੰਬਰ 5 ਅਤੇ ਗੁਰੁ ਨਾਨਕ ਮੁੱਹਲਾ ਤੋਂ ਇੱਕ ਇੱਕ ਅਤੇ 26 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿਚ ਪੰਜ ਹੈਲਥ ਕੇਅਰ ਵਰਕਰ, ਇੱਕ ਗਰਭਵੱਤੀ ਅੋਰਤ ,ਦੋ ਪੁਲਿਸ ਕਰਮੀ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਇੱਕ ਹੋਰ ਕੋਵਿਡ ਪੋਜਟਿਵ ਮਰੀਜ ਦੀ ਮੋਤ ਹੋ ਗਈ ਹੈ ਜਿਸ ਨਾਲ ਜਿਲੇ ਵਿਚ ਕੋਵਿਡ ਪੋਜਟਿਵ ਮਰੀਜਾ ਦੀ ਗਿਣਤੀ ਹੁਣ 47 ਹੋ ਗਈ ਹੈ ਉਹਨਾਂ ਦੱਸਿਆਂ ਕਿ ਪਟਿਆਲਾ ਦੇ ਆਰਿਆ ਸਮਾਜ ਇਲਾਕੇ ਵਿਚ ਰਹਿਣ ਵਾਲਾ 70 ਸਾਲਾ ਕੋਵਿਡ ਪੋਜਟਿਵ ਬਜੁਰਗ ਜੋ ਕਿ ਸ਼ੁਗਰ ਅਤੇ ਹਾਈਪਰੇੈਂਸਨ ਦਾ ਮਰੀਜ ਸੀ ਅਤੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸੀ, ਦੀ ਅੱਜ ਇਲਾਜ ਦੋਰਾਣ ਹਸਪਤਾਲ ਵਿੱਚ ਮੋਤ ਹੋ ਗਈ ਹੈ।

ਉਹਨਾਂ ਦੱਸਿਆਂ ਕਿ ਅੱਜ ਪਟਿਆਲਾ ਸ਼ਹਿਰ ਦੇ ਤਿੰਨ ਹੋਰ ਏਰੀਏ ਘੇਰ ਸੋਢੀਆਂ ਵਿਖੇ ਦੋ ਜਗਾਂ ਅਤੇ ਡੂਮਾ ਵਾਲੀ ਗੱਲੀ ਵਿਖੇ ਮਾਈਕਰੋ ਕੰਟੈਨਮੈਂਟ ਲਗਾਈ ਗਈ ਹੈ ਜਿਸ ਨਾਲ ਹੁਣ ਤੱਕ ਜਿਲੇ ਵਿੱਚ ਲੱਗੀਆਂ ਮਾਈਕਰੋ ਕੰਟੈਨਮੈਂਟ ਜੋਨਾ ਦੀ ਗਿਣਤੀ 13 ਹੋ ਗਈ ਹੈ।ਇਸ ਤੋਂ ਇਲਾਵਾ ਵੱਡੀ ਕੰਟੈਨਮੈਨਟ ਰਾਘੋਮਾਜਰਾ ਅਤੇ ਪੀਲੀ ਸੜਕ ਏਰੀਏ ਵਿੱਚ ਵੀ ਲਗਾਈ ਗਈ ਹੈ। ਉਹਨਾਂ ਮੁੜ ਇਹਨਾਂ ਏਰੀਏ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਕੋਵਿਡ ਲੱਛਣ ਜਿਵੇਂ ਖਾਂਸੀ, ਬੁਖਾਰ, ਸਾਹ ਲੈਣ ਵਿੱਚ ਤਕਲੀਫ ਆਦਿ ਨਿਸ਼ਾਨੀਆ ਹੋਣ ਤੇਂ ਤੁਰੰਤ ਆਪਣਾ ਚੈਕਅਪ ਕਰਵਾਉਣ ਤਾਂ ਜੋ ਕੋਵਿਡ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1005 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 49815 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 2577 ਕੋਵਿਡ ਪੋਜਟਿਵ, 45533 ਨੈਗਟਿਵ ਅਤੇ ਲੱਗਭਗ 1565 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।