201 Coronavirus case,4 deaths in Patiala 18 August area wise details

August 18, 2020 - PatialaPolitics

ਜਿਲੇ ਵਿੱਚ 201 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 4133

ਪਟਿਆਲਾ ਵਿਚ ਚਾਰ ਥਾਂਵਾ ਤੋਂ ਲੱਗੀ ਮਾਈਕਰੋ ਕੰਟੈਨਮੈਂਟ ਹਟਾਈ

ਹੁਣ ਤੱਕ 2681 ਵਿਅਕਤੀ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ : ਡਾ.ਮਲਹੋਤਰਾ

ਪਟਿਆਲਾ 18 ਅਗਸਤ ( ) ਜਿਲੇ ਵਿਚ 201 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 1500 ਦੇ ਕਰੀਬ ਰਿਪੋਰਟਾਂ ਵਿਚੋ 201 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋ ਦੋ ਪੋਜਟਿਵ ਕੇਸਾਂ ਦੀ ਸੁਚਨਾ ਐਸ.ਏ.ਐਸ ਨਗਰ ਮੁਹਾਲੀ ਅਤੇ ਇੱਕ ਦੀ ਸੂਚਨਾ ਪੀ.ਜੀ.ਆਈ ਚੰਡੀਗੜ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 4133 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 159 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 2681 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 87 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ, 2681 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1365 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 201 ਕੇਸਾਂ ਵਿਚੋ 115 ਪਟਿਆਲਾ ਸ਼ਹਿਰ, 10 ਰਾਜਪੁਰਾ, 10 ਨਾਭਾ, 35 ਸਮਾਣਾ, ਦੋ ਸਨੋਰ ਅਤੇ 29 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 47 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ , 153 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜ, 01 ਬਾਹਰੀ ਰਾਜਾਂ ਤੋਂ ਆਉਣ ਨਾਲ ਸਬੰਧਤ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਦੇ ਨਿਹਾਲ ਬਾਗ, ਗੁਰਬਖਸ਼ ਕਲੋਨੀ, ਰਤਨ ਨਗਰ, ਤੇਜ ਬਾਗ ਕਲੋਨੀ ਤੋਂ ਪੰਜ-ਪੰਜ, ਪੁਰਾਨਾ ਮੇਹਰ ਸਿੰਘ ਕਲੋਨੀ, ਅਰਬਨ ਅਸਟੇਟ ਫੇਜ ਦੋ ਤੋਂ ਚਾਰ- ਚਾਰ, ਘੁਮੰੰਣ ਨਗਰ,ਰਾਘੋਮਾਜਰਾ ਏਰੀਏ ਤੋਂ ਤਿੰਨ-ਤਿੰਨ, ਅਰਬਨ ਅਸਟੇਟ ਫੇਜ ਇੱਕ, ਐਸ.ਐਸ.ਟੀ ਨਗਰ, ਬਿਸ਼ਨ ਨਗਰ, ਗੁਰੂ ਨਾਨਕ ਨਗਰ, ਦਸ਼ਮੇਸ਼ ਨਗਰ, ਪ੍ਰਤਾਪ ਨਗਰ, ਰਣਜੀਤ ਨਗਰ, ਬਾਜਵਾ ਕਲੋਨੀ, ਗਾਂਧੀ ਨਗਰ, ਤੇਜ ਬਾਗ ਕਲੋਨੀ, ਰੋਜ ਐਵੀਨਿਉ ਤੋਂ ਦੋ-ਦੋ, ਸੁੰਦਰ ਨਗਰ, ਰਘਬੀਰ ਮਾਰਗ, ਖੋਸਲਾ ਸਟਰੀਟ, ਅਨੰਦ ਨਗਰ ਬੀ, ਬਾਬਾ ਜੀਵਨ ਸਿੰਘ ਕਲੋਨੀ, ਖਾਲਸਾ ਮੁੱਹਲਾ, ਪ੍ਰੇਮ ਕਲੋਨੀ, ਬੈਂਕ ਕਲੋਨੀ, ਸਰਹੰਦੀ ਬਜਾਰ, ਸਿਵਲ ਲਾਈਨ, ਜੋਗਿੰਦਰ ਨਗਰ, ਗਰੀਨ ਪਾਰਕ, ਚਿਨਾਰ ਬਾਗ ਕਲੋਨੀ, ਦਸ਼ਮੇਸ਼ ਰੋਡ, ਭਾਦਸਂੋ ਰੋਡ, ਡਾਕਟਰ ਕਲੋਨੀ, ਗੋਬਿੰਦ ਬਾਗ, ਬਸੰਤ ਵਿਹਾਰ, ਦੀਨ ਦਯਾਲ ਉਪਾਧਿਆਏ, ਜੋੜੀਆਂ ਭੱਠੀਆਂ, ਨਿਉ ਸ਼ਕਤੀ ਨਗਰ, ਗਰੀਨ ਪਾਰਕ, ਹਰਿੰਦਰ ਨਗਰ, ਨਿਉ ਆਫੀਸਰ ਕਲੋਨੀ, ਗੁਰਸ਼ਰਨ ਨਗਰ, ਭਾਰਤ ਨਗਰ, ਪੁਰਬੀਅਨ ਸਟਰੀਟ, ਨਿਉ ਲਾਲ ਬਾਗ, ਮਾਲਵਾ ਕਲੋਨੀ, ਤੇਜ ਕਲੋਨੀ, ਮਾਰਕਲ ਕਲੋਨੀ,ਮਹਿੰਦਰਾ ਕਲੋਨੀ, ਅਬਚਲ ਨਗਰ, ਦੀਪ ਨਗਰ, ਵਿਕਾਸ ਕਲੋਨੀ, ਪ੍ਰੇੁਮ ਨਗਰ, ਮਾਡਲ ਟਾਉਨ ਆਦਿ ਥਾਂਵਾ ਤੋਂ ਇੱਕ-ਇੱਕ, ਸਮਾਣਾ ਦੇ ਕੰਨੁਗੋ ਮੁੱਹਲਾ ਤੋਂ 11, ਪ੍ਰਤਾਪ ਕਲੋਨੀ ਤੋਂ ਸੱਤ, ਵੜੈਚ ਕਲੋਨੀ ਤੋਂ ਚਾਰ, ਧੋਬੀਆਂ ਮੁੱਹਲਾ ਤੋਂ ਤਿੰਨ, ਦਰਦੀ ਕਲੋਨੀ , ਅਮਾਮਗੜ ਮੁੱਹਲਾ, ਵਾਡਰ ਨੰਬਰ 17 ਤੋਂ ਦੋ-ਦੋ, ਵਾਰਡ ਨੰਬਰ 14, ਵਾਰਡ ਨੰਬਰ 16, ਗਰੀਨ ਟਾਉਨ, ਕਮਾਸਪੁਰੀ ਮੁੱਹਲਾ, ਪ੍ਰੀਤ ਨਗਰ, ਤਹਿਸੀਲ ਰੋਡ ਆਦਿ ਥਾਂਵਾ ਤੋਂ ਇੱਕ-ਇੱਕ, ਰਾਜਪੁਰਾ ਦੇ ਗਾਂਧੀ ਕਲੋਨੀ ਅਤੇ ਡਾਲੀਮਾ ਵਿਹਾਰ ਤੋਂ ਦੋ-ਦੋ, ਸਤਨਾਮ ਨਗਰ, ਮਹਿੰਦਰ ਗੰਜ, ਦਸ਼ਮੇਸ਼ ਨਗਰ, ਗੁਰੂ ਅਰਜਨ ਦੇਵ ਕਲੋਨੀ, ਨੇੜੇ ਸ਼ਨੀ ਦੇਵ ਮੰਦਰ, ਨੇੜੇ ਮਹਾਂਵੀਰ ਮੰਦਰ ਆਦਿ ਥਾਂਵਾ ਤੋਂ ਇੱਕ ਇੱਕ, ਨਾਭਾ ਤੋਂ ਬਸੰਤਪੁਰਾ ਤੋਂ ਪੰਜ, ਨਿਉ ਬਸਤੀ, ਪੁਰਾਨਾ ਹਾਥੀਕਾਨਾ, ਨਹਿਰੁ ਕਲੋਨੀ, ਬਾਂਸਾ ਵਾਲੀ ਗੱਲੀ ਆਦਿ ਥਾਂਵਾ ਤੋਂ ਇੱਕ-ਇੱਕ, ਸਨੋਰ ਤੋਂ ਦੋ ਅਤੇ 29 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਇੱਕ ਗਰਭਵੱਤੀ ਮਾਂ, ਤਿੰਨ ਪੁਲਿਸ ਕਰਮੀ ਅਤੇ ਪੰਜ ਸਿਹਤ ਕਰਮੀ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਸਿਵਲ ਸਰਜਨ ਡਾ.ਮਲਹੋਤਰਾ ਨੇਂ ਦੱਸਿਆ ਕਿ ਬਲਾਕ ਕੋਲੀ ਦੇ ਪਿੰਡ ਜਾਹਲਾ ਵਿਚੋ ਜਿਆਦਾ ਪੋਜਟਿਵ ਕੇਸ ਸਾਹਮਣੇ ਆਉਣ ਤੇਂ ਉੱਥੇ ਮਾਈਕਰੋ ਕੰਟੈਨਮੈਂਟ ਲਗਾ ਦਿੱਤੀ ਗਈ ਹੈ ਅਤੇ ਪਟਿਆਲਾ ਦੇ ਚਾਰ ਥਾਂਵਾ ਘੇਰ ਸੋਢੀਆਂ ਦੀਆਂ ਦੋ, ਡੂਮਾ ਵਾਲੀ ਗੱਲੀ ਅਤੇ ਸੁਦਨ ਸਟਰੀਟ ਵਿੱਚ ਲਗਾਈਆਂ ਮਾਈਕਰੋ ਕੰਟੈਨਮੈਂਟ ਦਾ ਸਮਾਂ ਪੁਰਾ ਹੋਣ ਅਤੇ ਇਹਨਾਂ ਏਰੀਏ ਵਿਚੋ ਨਵਾਂ ਕੇਸ ਸਾਹਮਣੇ ਨਾ ਆਉਣ ਤੇਂ ਇਹਨਾਂ ਥਾਂਵਾ ਤੇਂ ਲੱਗੀ ਮਾਈਕਰੋ ਕੰਟੈਨਮੈਂਟ ਹਟਾ ਦਿੱਤੀ ਗਈ ਹੈ।ਉਹਨਾਂ ਜਿਲੇ ਦੇ ਕਾਨਖਾਨਿਆਂ , ਫੈਕਟਰੀਆ, ਬੈਂਕ ਜਾਂ ਅਜਿਹੀਆਂ ਥਾਂਵਾ ਜਿਥੇ ਹੈ ਕਾਫੀ ਮਾਤਰਾ ਵਿਚ ਮੁਲਾਜਮ ਕੰਮ ਕਰਦੇ ਹਨ ਜਾਂ ਜਿਆਦਾ ਪਬਲਿਕ ਡੀਲਿੰਗ ਦਾ ਕੰਮ ਹੈ, ਦੇ ਇੰਚਾਰਜਾਂ ਨੁੂੰ ਅਪੀਲ ਕੀਤੀ ਕਿ ਉਹ ਆਪਣੇ ਕਰਮਚਾਰੀਆਂ ਤੇਂ ਸਖਤ ਨਿਗਰਾਨੀ ਰੱਖਣ ਅਤੇ ਬੁਖਾਰ ਪੀੜਤ ਵਿਅਕਤੀ ਨੂੰ ਕੰਮ ਤੇਂ ਨਾ ਬੁੱਲਾ ਕੇੇ ਉਸ ਦੀ ਕੋਵਿਡ ਜਾਂਚ ਕਰਵਾਈ ਜਾਵੇ ਅਤੇ ਇਸ ਤੋਂ ਇਲਾਵਾ ਕੰਮ ਕਰਦੇ ਕਰਮਚਾਰੀਆਂ ਦੀ ਰੈਨਡਮ ਜਾਂਚ ਵੀ ਕਰਵਾਈ ਜਾਵੇ।

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਚਾਰ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜਿਹਨਾਂ ਵਿੱਚ ਪਹਿਲਾ ਪਟਿਆਲਾ ਦੇ ਵੜੈਚ ਕਲੋਨੀ ਦੀ ਰਹਿਣ ਵਾਲੀ 59 ਸਾਲਾ ਅੋਰਤ ਜੋ ਕਿ ਬੀ.ਪੀ.ਅਤੇ ਦਿਲ ਦੀਆਂ ਬਿਮਾਰੀਆਂ ਦੀ ਮਰੀਜ ਸੀ ਅਤੇ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਸੀ, ਦੁਸਰਾ ਨਾਭਾ ਦੇ ਪਿੰਡ ਕਿੱਡੂਪੁਰੀ ਦਾ ਰਹਿਣ ਵਾਲਾ 65 ਸਾਲਾ ਬਜੁਰਗ ਜੋ ਕਿ ਜਿਆਦਾ ਖੂਨ ਦੀ ਕਮੀ ਨਾਲ ਪੀੜਤ ਸੀ ਅਤੇ ਰਾਜਿੰਦਰਾ ਹਸਪਤਾਲ ਵਿਚ ਦਾਖਲ ਸੀ, ਤੀਸਰਾ ਪਟਿਆਲਾ ਦੇ ਸਰਹੰਦੀ ਬਜਾਰ ਦੀ ਰਹਿਣ ਵਾਲੀ 41 ਸਾਲਾ ਅੋਰਤ ਜੋ ਕਿ ਬਹੁੱਤ ਜਿਆਦਾ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਈ ਸੀ, ਚੋਥਾ ਸਨੋਰ ਦਾ ਰਹਿਣ ਵਾਲਾ 70 ਸਾਲਾ ਬਜੁਰਗ ਜੋ ਕਿ ਬੁਖਾਰ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਇਆ ਸੀ।ਇਹਨਾਂ ਸਾਰਿਆਂ ਦੀ ਇਲਾਜ ਦੋਰਾਣ ਹਸਪਤਾਲ ਵਿਚ ਮੌਤ ਹੋ ਗਈ ਹੈ ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੋੌਤਾਂ ਦੀ ਗਿਣਤੀ ਹੁਣ 87 ਹੋ ਗਈ ਹੈ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1372 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 62458 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 4133 ਕੋਵਿਡ ਪੋਜਟਿਵ, 56620 ਨੈਗਟਿਵ ਅਤੇ ਲੱਗਭਗ 1690 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।