Prime Hospital Patiala: Accused arrested for beating patient
August 24, 2020 - PatialaPolitics
Join #PatialaHelpline & #PatialaPolitics for latest updates
ਮੁੱਖ ਅਫ਼ਸਰ ਥਾਣਾ ਸਿਵਲ ਲਾਇਨ ਥਾਣੇਦਾਰ ਸੁਖਵਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 23 ਅਗਸਤ ਨੂੰ ਪੀੜਤ ਮਦਨ ਪੁੱਤਰ ਜੈ ਪਾਲ ਸ਼ਰਮਾ ਵਾਸੀ ਦੇਵੀਗੜ੍ਹ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਪ੍ਰਾਈਮ ਹਸਪਤਾਲ ਵਿੱਚ ਉਸ ਨੂੰ ਇਲਾਜ ਦੌਰਾਨ ਹਸਪਤਾਲ ਦੇ ਸਟਾਫ਼ ਵੱਲੋਂ ਬੰਦੀ ਬਣਾਕੇ ਕੁੱਟਿਆ ਗਿਆ ਹੈ, ਜਿਸ ‘ਤੇ ਮੁੱਦਈ ਦੇ ਬਿਆਨ ‘ਤੇ ਮੁਕੱਦਮਾ 225 ਮਿਤੀ 23/08/2020 ਅ/ਧ 323, 342 ਆਈਪੀਸੀ ਥਾਣਾ ਸਿਵਲ ਲਾਇਨ ਬਰਖਿਲਾਫ ਪ੍ਰਾਈਮ ਹਸਪਤਾਲ ਦੇ ਮੈਡੀਕਲ ਸਟਾਫ਼ ਦੇ ਖਿਲਾਫ ਦਰਜ ਕਰਕੇ, ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਵੱਲੋਂ ਮੁਸਤੈਦੀ ਨਾਲ ਤਫ਼ਤੀਸ਼ ਕਰਦੇ ਹੋਏ ਮੁਕੱਦਮਾ ਦੇ ਦੋਸ਼ੀਆਂ ਗੁਰਦੀਪ ਸਿੰਘ ਪੁੱਤਰ ਲੇਟ ਅਮ੍ਰਿਤ ਸਿੰਘ, ਮੁਹੰਮਦ ਰਾਹਲ ਪੁੱਤਰ ਮੁਹੰਮਦ ਹਸਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਤਫ਼ਤੀਸ਼ ਦੌਰਾਨ ਜੋ ਵੀ ਹੋਰ ਵਿਅਕਤੀ ਕਸੂਰਵਾਰ ਪਾਏ ਜਾਣਗੇ ਉਨ੍ਹਾਂ ਨੂੰ ਜਲਦੀ ਮੁਕੱਦਮਾ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਜਾਵੇਗਾ।
ਮੁੱਖ ਅਫ਼ਸਰ ਥਾਣਾ ਨੇ ਦੱਸਿਆ ਕਿ ਥਾਣਾ ਦੀ ਪੁਲਿਸ ਜਿੱਥੇ ਇਸ ਚੱਲ ਰਹੀ ਕਰੋਨਾ ਮਹਾਂਮਾਰੀ ਵਿੱਚ ਆਪਣੀ ਡਿਊਟੀ ਫ਼ਰੰਟਲਾਇਨ ਵਾਰੀਅਰ ਦੇ ਤੌਰ ਪਰ ਦਿਨ-ਰਾਤ ਨਿਭਾ ਰਹੀ ਹੈ। ਉਸਦੇ ਨਾਲ-ਨਾਲ ਥਾਣਾ ਦੇ ਏਰੀਏ ਨੂੰ ਕਰਾਈਮ ਫ਼ਰੀ ਰੱਖਣ ਲਈ ਯਤਨਸ਼ੀਲ/ਵਚਨਬੱਧ ਹੈ।