Patiala Politics

Latest patiala news

105 covid case,2 deaths in Patiala 1 September area wise details

September 1, 2020 - PatialaPolitics

ਜਿਲੇ ਵਿੱਚ 105 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 6438

ਕੇਵਲ ਗੰਭੀਰ ਮਰੀਜਾਂ ਨੂੰ ਹੀ ਭੇਜਿਆ ਜਾਂਦਾ ਹੈ ਰਾਜਿੰਦਰਾ ਹਸਪਤਾਲ

ਹੁਣ ਤੱਕ ਲਗਭਗ 75 ਫੀਸਦੀ ਮਰੀਜ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ : ਡਾ.ਮਲਹੋਤਰਾ

ਪਟਿਆਲਾ 1 ਸਤੰਬਰ ( ) ਜਿਲੇ ਵਿਚ 105 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 1950 ਦੇ ਕਰੀਬ ਰਿਪੋਰਟਾਂ ਵਿਚੋ 105 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 6438 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 168 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 4796 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 168 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ, 4796 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1474 ਹੈ।ਉਹਨਾਂ ਕਿਹਾ ਕਿ ਹੁਣ ਤੱਕ ਲਗਭਗ 75 ਫੀਸਦੀ ਮਰੀਜ ਕੋਵਿਡ ਤੋਂ ਠੀਕ ਹੋ ਚੁੱਕੇ ਹਨ ਅਤੇ ਬਾਕੀ ਸਿਹਤਯਾਬੀ ਵੱਲ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 105 ਕੇਸਾਂ ਵਿਚੋ 53 ਪਟਿਆਲਾ ਸ਼ਹਿਰ, 03 ਸਮਾਣਾ, 17 ਰਾਜਪੁਰਾ, 10 ਨਾਭਾ, 07 ਪਾਤੜਾਂ, 01 ਸਨੋਰ ਅਤੇ 14 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 22 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ, 83 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਤੋਂ ਗੋਬਿੰਦ ਬਾਗ ਤੋਂ ਚਾਰ, ਸੁਈ ਗਰਾਂ ਮੁੱਹਲਾ, ਅਨੰਦ ਨਗਰ ਬੀ, ਏਕਤਾ ਨਗਰ, ਤੋਂ ਤਿੰਨ-ਤਿੰਨ, ਸੰਤ ਨਗਰ, ਗੁਰਦਰਸ਼ਨ ਨਗਰ, ਮਜੀਠੀਆਂ ਐਨਕਲੇਵ, ਫੁਲਕੀਆਂ ਐਨਕਲੇਵ, ਸਵਰਨ ਵਿਹਾਰ, ਗੁਰੂ ਨਾਨਕ ਨਗਰ ਤੋਂ ਦੋ-ਦੋ, ਰਾਮ ਬਾਗ ਕਲੋਨੀ, ਸ਼ਹੀਦ ਉਧਮ ਸਿੰਘ ਨਗਰ, ਢਿੱਲੋ ਕਲੋਨੀ, ਬਾਬਾ ਦੀਪ ਸਿੰਘ ਨਗਰ, ਅਨੰਦ ਨਗਰ ਏ, ਪੁਰਾਨਾ ਲਾਲ ਬਾਗ, ਤ੍ਰਿਪੜੀ, ਵਿਕਾਸ ਵਿਹਾਰ, ਨੋਰਥ ਅੇਵੀਨਿਉ, ਲੱਕੜ ਮੰਡੀ, ਤੇਜ ਬਾਗ ਕਲੋਨੀ, ਛੱਤਾ ਨੱਨੁ ਮੱਲ, ਆਰਿਆ ਸਮਾਜ, ਰਾਘੋਮਾਜਰਾ, ਗੋਬਿੰਦ ਨਗਰ, ਤੱਵਕਲੀ ਮੋੜ, ਚਰਨ ਬਾਗ, ਕਿਸ਼ੋਰ ਕਲੋਨੀ, ਮਾਈ ਜੀ ਦੀ ਸਰਾਂ, ਖਾਲਸਾ ਕਲੋਨੀ ਅਾਿਦ ਥਾਂਵਾ ਤੋਂ ਇੱਕ-ਇੱਕ, ਰਾਜਪੁਰਾ ਦੇ ਗਾਂਧੀ ਕਲੋਨੀ ਅਤੇ ਨੇੜੇ ਸਿੰਘ ਸਭਾ ਗੁਰੂੁਦੁਆਰਾ ਤੋਂ ਦੋ-ਦੋ, ਗੋਬਿੰਦ ਕਲੋਨੀ, ਅਰਜੁਨ ਨਗਰ, ਦੁੱਪਟਾ ਮਾਰਕਿਟ, ਵਰਕ ਸੈਂਟਰ ਕਲੋਨੀ, ਵਿਕਾਸ ਨਗਰ, ਇੰਦਰਾ ਮਾਰਕਿਟ, ਨੇੜੇ ਮਿਰਚ ਮੰਡੀ, ਨੇੜੇ ਐਨ.ਟੀ.ਸੀ ਸਕੂਲ, ਹਿੰਦ ਐਨਕਲੇਵ, ਬਠੇਜਾ ਕਲੋਨੀ, ਸ਼ੀਤਲ ਕਲੋਨੀ, ਗੁਰੂ ਨਾਨਕ ਕਲੋਨੀ ਆਦਿ ਥਾਂਵਾ ਤੋਂ ਇੱਕ ਇੱਕ, ਨਾਭਾ ਦੇ ਕਰਤਾਰਪੁਰਾ ਮੁੱਹਲਾ ਤੋਂ ਚਾਰ, ਕਮਲਾ ਕਲੋਨੀ, ਹਰੀਦਾਸ ਕਲੋਨੀ, ਵਿਕਾਸ ਕਲੋਨੀ, ਆਪੋ ਆਪ ਮੁੱਹਲਾ ,ਭੱਠਾਂ ਸਟਰੀਟ, ਮੈਹਸ ਗੇਟ ਆਦਿ ਥਾਂਵਾ ਤੋਂ ਇੱਕ ਇੱਕ, ਸਮਾਣਾ ਤੋਂ ਤਿੰਨ, ਪਾਤੜਾਂ ਤੋਂ ਸੱਤ, ਸਨੋਰ ਤੋਂ ਇੱਕ ਅਤੇ 14 ਪੋਜਟਿਵ ਕੇਸ ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।ਜਿਹਨਾਂ ਵਿੱਚ ਦੋ ਸਿਹਤ ਕਰਮੀ ਵੀ ਸ਼ਾਮਲ ਹੈ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਦੋ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਦੋਨੋ ਹੀ ਪਟਿਆਲਾ ਸ਼ਹਿਰ ਨਾਲ ਸਬੰਧਤ ਹਨ।ਪਹਿਲਾ ਪ੍ਰੀਤ ਨਗਰ ਦਾ ਰਹਿਣ ਵਾਲਾ 70 ਸਾਲਾ ਬਜੁਰਗ ਜੋ ਕਿ ਹਾਈਪਰਟੈਂਸ਼ਨ ਦਾ ਮਰੀਜ ਸੀ ਅਤੇ ਦੋ ਦਿਨ ਪਹਿਲਾ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਹੋਇਆ ਸੀ,ਦੁਸਰਾ ਵਿਕਾਸ ਕਲੋਨੀ ਦਾ ਰਹਿਣ ਵਾਲਾ 80 ਸਾਲਾ ਬਜੁਰਗ ਜੋ ਕਿ ਹਾਈਪਰਟੈਂਸ਼ਨ, ਕਿਡਨੀ ਫੈਲੀਅਰ ਦਾ ਮਰੀਜ ਸੀ ਅਤੇ ਪਹਿਲਾ ਪਟਿਆਲਾ ਦੇ ਨਿੱਜੀ ਹਸਪਤਾਲ ਵਿਚ ਦਾਖਲ਼ ਹਇਆ ਸੀ ਅਤੇ ਬਾਦ ਵਿਚ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਇਆ,ਇਹ ਦੋਨੋ ਮਰੀਜ ਹਸਪਤਾਲ ਵਿੱਚ ਦਾਖਲ਼ ਸਨ ਅਤੇ ਇਹਨਾਂ ਦੀ ਹਸਪਤਾਲ ਵਿੱਚ ਇਲਾਜ ਦੋਰਾਣ ਮੌਤ ਹੋ ਗਈ ਹੈ।ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੋੌਤਾਂ ਦੀ ਗਿਣਤੀ ਹੁਣ 168 ਹੋ ਗਈ ਹੈ।

ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆ ਕਿ ਪੋਜਟਿਵ ਆਏ ਕੇਸਾਂ ਵਿਚੋਂ ਸਰਕਾਰ ਦੀਆ ਹਦਾਇਤਾਂ ਅਨੁਸਾਰ 4066 ਮਰੀਜਾਂ ਨੂੰ ਘਰਾਂ ਵਿਚ ਹੀ ਵੱਖਰੇ ਰੱਖ ਕੇ ਇਲਾਜ ਕੀਤਾ ਗਿਆ ਹੈ। ਜਿਹਨਾਂ ਵਿਚੋ 3138 ਮਰੀਜ ਹੁਣ ਤੱਕ ਆਪਣਾ ਆਈਸੋਲੈਸ਼ਨ ਦਾ ਸਮਾਂ ਪੁਰਾ ਕਰਕੇ ਠੀਕ ਹੋ ਚੁੱਕੇ ਹਨ ਅਤੇ 928 ਦੇ ਕਰੀਬ ਮਰੀਜ ਇਸ ਸਮੇਂ ਘਰ ਵਿਚ ਹੀ ਆਈਸੋਲੈਟ ਹੋ ਕੇ ਇਲਾਜ ਅਧੀਨ ਹਨ। ਇਸ ਲਈ ਉਹਨਾਂ ਕਿਹਾ ਇਹਨਾਂ ਗੱਲਾ ਵਿਚ ਕੋਈ ਸਚਾਈ ਨਹੀ ਕਿ ਮਰੀਜਾਂ ਦੇ ਟੈਸਟ ਕਰਕੇ ਪੋਜਟਿਵ ਕੇਸਾਂ ਨੂੰ ਰਾਜਿੰਦਰਾ ਹਸਪਤਾਲ ਵਿੱਚ ਭੇਜਿਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਕੇਵਲ ਗੰਭੀਰ ਮਰੀਜਾਂ ਨੂੰ ਹੀ ਰਾਜਿੰਦਰਾ ਹਸਪਤਾਲ ਵਿਚ ਇਲਾਜ ਲਈ ਭੇਜਿਆ ਜਾਂਦਾ ਹੈ। ਉਹਨਾਂ ਕਿਹਾ ਕਿ ਦੇਖਣ ਵਿਚ ਆਇਆ ਹੈ ਕੁਝ ਪੇਂਡੁ ਅਤੇ ਸ਼ਹਿਰੀ ਏਰੀਏ ਵਿੱਚ ਕੋਵਿਡ ਸੈਪਲ ਲੈਣ ਲਈ ਗਈਆਂ ਟੀਮਾਂ ਦਾ ਏਰੀਏ ਦੇ ਲੋਕਾਂ ਵੱਲੋ ਵਿਰੋਧ ਕੀਤਾ ਜਾ ਰਿਹਾ ਹੈ ਜੋ ਕਿ ਗੱਲਤ ਹੈ। ਉਹਨਾਂ ਕਿਹਾ ਕਿ ਸੈਂਪਲਿੰਗ ਕਰਨ ਦਾ ਮਕਸਦ ਪੋਜਟਿਵ ਕੇਸਾਂ ਦੀ ਜਲਦ ਭਾਲ ਕਰਕੇ ਉਹਨਾਂ ਨੂੰ ਘਰ ਵਿੱਚ ਹੀ ਪਰਿਵਾਰਕ ਮੈਂਬਰ ਅਤੇ ਆਮ ਲੋਕਾਂ ਤੋਂ ਵੱਖ ਰੱਖ ਕੇ ਇਲਾਜ ਕਰਨਾ ਹੈ ਤਾਂ ਜੋ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1800 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 87308 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 6438 ਕੋਵਿਡ ਪੋਜਟਿਵ, 79580 ਨੈਗਟਿਵ ਅਤੇ ਲੱਗਭਗ 1090 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Leave a Reply

Your email address will not be published.