253 covid case,4 deaths in Patiala 12 September area wise details

September 12, 2020 - PatialaPolitics

ਜਿਲੇ ਵਿੱਚ 253 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਚਾਰ ਕੋਵਿਡ ਪੋਜਟਿਵ ਕੇਸਾਂ ਦੀ ਹੋਈ ਮੌਤ

ਜਿਆਦਾ ਪੋਜਟਿਵ ਕੇਸ ਆਉਣ ਤੇਂ ਤਿੰਨ ਹੋਰ ਥਾਵਾਂ ਤੇਂ ਲਗਾਈ ਮਾਈਕਰੋ ਕੰਟੈਨਮੈਂਟ

ਹੁਣ ਤੱਕ 6498 ਕੋਵਿਡ ਮਰੀਜ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ: ਡਾ.ਮਲਹੋਤਰਾ

ਪਟਿਆਲਾ 12 ਸਤੰਬਰ ( ) ਜਿਲੇ ਵਿਚ 253 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 2300 ਦੇ ਕਰੀਬ ਰਿਪੋਰਟਾਂ ਵਿਚੋ 253 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 8410 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 116 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 6498 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 04 ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 232 ਹੋ ਗਈ ਹੈ, 6498 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1680 ਹੈ।ਉਹਨਾਂ ਕਿਹਾ ਕਿ ਹੁਣ ਤੱਕ 80 ਫੀਸਦੀ ਦੇ ਕਰੀਬ ਕੋਵਿਡ ਮਰੀਜ ਕੋਵਿਡ ਤੋਂ ਠੀਕ ਹੋ ਚੁੱਕੇ ਹਨ ਅਤੇ ਬਾਕੀ ਸਿਹਤ ਯਾਬੀ ਵੱਲ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 253 ਕੇਸਾਂ ਵਿਚੋਂ 159 ਪਟਿਆਲਾ ਸ਼ਹਿਰ, 03 ਸਮਾਣਾ, 34 ਰਾਜਪੁਰਾ, 14 ਨਾਭਾ, ਬਲਾਕ ਭਾਦਸੋਂ ਤੋਂ 09, ਬਲਾਕ ਕੋਲੀ ਤੋਂ 11, ਬਲਾਕ ਕਾਲੋਮਾਜਰਾ ਤੋਂ 07, ਬਲਾਕ ਹਰਪਾਲ ਪੁਰ ਤੋਂ 05, ਬਾਲਕ ਦੁਧਨਸਾਧਾ ਤੋਂ 05, ਬਲਾਕ ਸ਼ੁਤਰਾਣਾ ਤੋਂ 06 ਕੇਸ ਰਿਪੋਰਟ ਹੋਏ ਹਨ।ਇਹਨਾਂ ਵਿਚੋਂ 85 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ, 168 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪੋਜਟਿਵ ਕੇਸ ਪਟਿਆਲਾ ਸ਼ਹਿਰ ਦੇ ਅਨੰਦ ਨਗਰ, ਅਰਬਨ ਅਸਟੇਟ ਫੇਸ ਇੱਕ ਅਤੇ ਦੋ, ਮਿਲਟਰੀ ਕੇਂਟ, ਅਜਾਦ ਨਗਰ, ਸਿਵਲ ਲਾਈਨਜ, ਨਿਉ ਆਫੀਸਰ ਕਲੋਨੀ, ਪੀ.ਆਰ.ਟੀ.ਸੀ ਵਰਕਸ਼ਾਪ, ਖਾਲਸ ਕਲੋਨੀ, ਹਰਮਨ ਕਲੋਨੀ, ਰਾਜਪੁਰਾ ਕਲੋਨੀ, ਲਾਹੋਰੀ ਗੇਟ, ਗੁਰੂ ਨਾਨਕ ਨਗਰ, ਪ੍ਰੇਮ ਨਗਰ, ਐਸ.ਐਸ.ਟੀ ਨਗਰ, ਓਮੈਕਸ ਸਿਟੀ, ਜੋਗਿੰਦਰ ਨਗਰ, ਸੇਵਕ ਕਲੋਨੀ, ਤੱਫਜਲ ਪੁਰਾ, ਨਿਉ ਲਾਲ ਬਾਗ, ਗਰੀਨ ਐਨਕਲੇਵ, ਬਾਰਾਦਰੀ ਰੈਜੀਡੈਂਸ਼ੀਅਲ ਏਰੀਆ, ਸੈਂਟਰਲ ਜੇਲ, ਅਮਨ ਵਿਹਾਰ, ਧਾਲੀਵਾਲ ਕਲੋਨੀ, ਪੁਰਾਨਾ ਬਿਸ਼ਨ ਨਗਰ, ਰਾਘੋਮਾਜਰਾ ਆਦਿ ਥਾਵਾਂ ਤੋਂ ਇਲਾਵਾ ਵੱਖ ਵੱਖ ਗੱਲੀ, ਮੁੱਹਲਿਆ ਅਤੇ ਕਲੋਨੀਆਂ ਵਿਚੋ ਪਾਏ ਗਏ ਹਨ।ਇਸੇ ਤਰਾ ਰਾਜਪੁਰਾ ਦੇ ਡਾਲੀਮਾ ਵਿਹਾਰ, ਗੁਰੁ ਅਰਜਨ ਦੇਵ ਨਗਰ, ਨੇੜੇ ਐਨ.ਟੀ.ਸੀ ਸਕੂਲ, ਐਸ.ਐਸ.ਬੀ ਕਲੋਨੀ, ਲੱਕੜ ਮੰਡੀ, ਅਮਰਦੀਪ ਕਲੋਨੀ, ਏਕਤਾ ਕਲੋਨੀ, ਪਟੇਲ ਨਗਰ, ਗਗਨ ਵਿਹਾਰ, ਗਾਂਧੀ ਕਲੋਨੀ, ਰੋਸ਼ਨ ਕਲੋਨੀ,ਨੇੜੇ ਆਰਿਆ ਸਮਾਜ ਮੰਦਰ, ਨੇੜੇ ਦੁਰਗਾ ਮੰੰਦਰ, ਪੁਰਾਨਾ ਰਾਜਪੁਰਾ,ਗਰਗ ਕਲੋਨੀ, ਨੇੜੇ ਸਤਨਰਾਇਣ ਮੰਦਰ, ਗੁਰੂ ਅਮਰਦਾਸ ਕਲੋਨੀ, ਸਮਾਣਾ ਦੇ ਨੀਲਗੜ ਮੁੱਹਲਾ, ਸਰਾਫਾ ਬਾਜਾਰ ਅਤੇ ਨਾਭਾ ਦੇ ਮੈਹਸ ਗੇਟ, ਬੈਂਕ ਸਟਰੀਟ, ਬਠਿੰਡੀਆਂ ਮੁਹੱਲਾ, ਸੈਂਚੁਰੀ ਐਨਕਲੇਨ, ਪੀ. ਡਬਲਿਉ ਰੈਸਟ ਹਾਉਸ, ਸਦਰ ਬਾਜਾਰ, ਮਲੇਰੀਆਨ ਸਟਰੀਟ ਆਦਿ ਥਾਵਾਂ ਤੋਂ ਇਲਾਵਾ ਹੋਰ ਵੱਖ ਵੱਖ ਕਲੋਨੀਆਂ, ਗੱਲੀਆ, ਮੁੱਹਲਿਆਂ ਅਤੇ ਪਿੰਡਾਂ ਵਿਚੋ ਪਾਏ ਗਏ ਹਨ ਜਿਹਨਾਂ ਵਿਚ ਤਿੰਨ ਪੁਲਿਸ ਕਰਮੀ ਅਤੇ ਤਿੰਨ ਹਿਸਤ ਕਰਮੀ ਵੀ ਸ਼ਾਮਲ ਹਨ । ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਚਾਰ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜਿਹਨਾਂ ਵਿਚੋਂ ਤਿੰਨ ਪਟਿਆਲਾ, ਇੱਕ ਤਹਿਸੀਲ ਸਮਾਣਾ ਨਾਲ ਸਬੰਧਤ ਹਨ।ਪਹਿਲਾ ਪਟਿਆਲਾ ਦ ਸਰਾਭਾ ਨਗਰ ਦਾ ਰਹਿਣ ਵਾਲਾ 85 ਸਾਲਾ ਬਜੁਰਗ ਜੋ ਕਿ ਪੁਰਾਨਾ ਸ਼ੁਗਰ ਅਤੇ ਦਿਲ ਦੀਆ ਬਿਮਾਰੀਆ ਦਾ ਮਰੀਜ ਸੀ, ਦੁਸਰਾ ਗੁਰੂ ਤੇਗ ਬਹਾਦਰ ਕਲੋਨੀ ਦਾ ਰਹਿਣ ਵਾਲਾ 61 ਸਾਲਾ ਪੁਰਸ਼ ਜੋ ਕਿ ਪੁਰਾਨਾ ਸ਼ੁਗਰ ਦਾ ਮਰੀਜ ਸੀ ਅਤੇ ਸਾਹ ਦੀ ਦਿੱਕਤ ਕਾਰਣ ਹਸਪਤਾਲ ਵਿਚ ਦਾਖਲ ਹੋਇਆ ਸੀ, ਤੀਸਰਾ ਸੂਤ ਵਾਲਾ ਮੁੱਹਲਾ ਦਾ ਰਹਿਣ ਵਾਲਾ 68 ਸਾਲਾ ਪੁਰਸ਼ ਜੋ ਕਿ ਪੁਰਾਨਾ ਹਾਈਪਰਟੈਂਸ਼ਨ ਦਾ ਮਰੀਜ ਸੀ, ਚੋਥਾਂ ਪਿੰਡ ਗਾਜੇਵਾਸ ਤਹਿਸੀਲ ਸਮਾਣਾ ਦੀ ਰਹਿਣ ਵਾਲੀ 60 ਸਾਲ ਅੋਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਈ ਸੀ।ਇਹ ਸਾਰੇ ਮਰੀਜ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸਨ ਅਤੇ ਇਲਾਜ ਦੋਰਾਨ ਇਹਨਾਂ ਦੀ ਮੌਤ ਹੋ ਗਈ।ਜਿਸ ਨਾਲ ਹੁਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਕੇਸਾਂ ਦੀ ਮੋਤਾਂ ਦੀ ਗਿਣਤੀ 232 ਹੋ ਗਈ ਹੈ।

ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆ ਕਿ ਜਿਆਦਾ ਪੋਜਟਿਵ ਕੇਸ ਆਉਣ ਤੇਂ ਪਟਿਆਲਾ ਦੇ ਗੁਰਬਖਸ਼ ਕਲੋਨੀ ਗੱਲੀ ਨੰਬਰ 9, ਸਿਵਲ ਲਾਈਨ ਦੇ ਈ ਬਲਾਕ ਕੁਆਟਰਜ ਅਤੇ ਨਾਭਾ ਦੇ ਮਲੇਰੀਅਨ ਸਟਰੀਟ ਵਿੱਚ ਮਾਈਕਰੋਕੰਟੈਨਮੈਂਟ ਲਗਾ ਦਿੱਤੀ ਗਈ ਹੈ ਅਤੇ ਗਾਈਡ ਲਾਈਨਜ ਅਨੁਸਾਰ ਸਮਾਂ ਪੂਰਾ ਹੋਣ ਅਤੇ ਏਰੀਏ ਵਿਚੋਂ ਨਵਾਂ ਕੇਸ ਸਾਹਮਣੇ ਨਾ ਆਉਣ ਤੇਂ ਪਟਿਆਲਾ ਦੇ ਮਹਿੰਦਰਾ ਕੰਪਲੈਕਸ, ਪੁਰਾਨਾ ਬਿਸ਼ਨ ਨਗਰ, ਘੁਮੰਣ ਨਗਰ ਅਤੇ ਨਾਭਾ ਦੇ ਤੁਲੀ ਵਾਲੀ ਗੱਲੀ ਵਿਚ ਲਗਾਈਆਂ ਮਾਈਕਰੋਕੰਟੈਂਮੈਨਟ ਹਟਾ ਦਿੱਤੀਆ ਗਈਆ ਹਨ ।

ਅੱਜ ਵੀ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 3000 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 1,15,633 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 8410 ਕੋਵਿਡ ਪੋਜਟਿਵ ਅਤੇ ਲੱਗਭਗ 2400 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ