183 covid case,3 deaths in Patiala 20 September area wise details

September 20, 2020 - PatialaPolitics

ਜਿਲੇ ਵਿੱਚ 183 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

3 ਕੋਵਿਡ ਪੋਜਟਿਵ ਮਰੀਜਾਂ ਦੀ ਹੋਈ ਮੌਤ

ਹੁਣ ਤੱਕ 7935 ਕੋਵਿਡ ਮਰੀਜ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ: ਡਾ.ਮਲਹੋਤਰਾ

ਪਟਿਆਲਾ 20 ਸਤੰਬਰ ( ) ਜਿਲੇ ਵਿਚ 183 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 1450 ਦੇ ਕਰੀਬ ਰਿਪੋਰਟਾਂ ਵਿਚੋ 183 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋਂ ਇੱਕ ਪੋਜਟਿਵ ਕੇਸ ਦੀ ਸੁਚਨਾ ਫਤਿਹਗੜ ਸਾਹਿਬ, ਇੱਕ ਲੁਧਿਆਣਾ, ਤਿੰਨ ਐਸ.ਏ.ਐਸ. ਨਗਰ ਅਤੇ ਦੋ ਦੀ ਸੁਚਨਾ ਪੀ.ਜੀ.ਆਈ ਚੰਡੀਗੜ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 10363 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 203 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 7935 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 03 ਹੋਰ ਮਰੀਜਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 282 ਹੋ ਗਈ ਹੈ, 7935 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2146 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 183 ਕੇਸਾਂ ਵਿਚੋਂ 104 ਪਟਿਆਲਾ ਸ਼ਹਿਰ, 01 ਸਮਾਣਾ, 30 ਰਾਜਪੁਰਾ, 08 ਨਾਭਾ, ਬਲਾਕ ਭਾਦਸੋਂ ਤੋਂ 14, ਬਲਾਕ ਕੋਲੀ ਤੋਂ 05, ਬਲਾਕ ਕਾਲੋਮਾਜਰਾ ਤੋਂ 03, ਬਲਾਕ ਹਰਪਾਲ ਪੁਰ ਤੋਂ 06, ਬਲਾਕ ਦੁਧਨਸਾਧਾ ਤੋਂ 05, ਬਲਾਕ ਸ਼ੁਤਰਾਣਾ ਤੋਂ 07 ਕੇਸ ਰਿਪੋਰਟ ਹੋਏ ਹਨ।ਇਹਨਾਂ ਵਿਚੋਂ 28 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ 155 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪੋਜਟਿਵ ਕੇਸ ਪਟਿਆਲਾ ਸ਼ਹਿਰ ਦੇ ਰਾਮ ਨਗਰ, ਰਣਬੀਰ ਮਾਰਗ, ਕ੍ਰਿਸ਼ਨਾ ਕਲੋਨੀ, ਮਜੀਠੀਆਂ ਐਨਕਲੇਵ, ਬਡੁੰਗਰ, ਐਸ.ਐਸ.ਟੀ ਨਗਰ, ਮਿਲਟਰੀ ਕੈਂਟ, ਨੋਰਥ ਐਵੀਨਿਉ, ਨਿਉ ਸੈਨਚੁਰੀ ਐਨਕਲੇਵ, ਵਿਰਕ ਕਲੋਨੀ, ਆਯੁਰਵੈਦਿਕ ਮੈਡੀਕਲ ਕਾਲਜ, ਤੋਪਖਾਨਾ ਮੋੜ, ਸਰਾਭਾ ਨਗਰ, ਪ੍ਰੀਤ ਨਗਰ, ਮੇਹਤਾ ਕਲੋਨੀ, ਪੁਰਾਨੀ ਘਾਸ ਮੰਡੀ, ਨੇੜੇ ਬੀ.ਟੈਂਕ, ਤੇਜ ਬਾਗ ਕਲੋਨੀ, ਧਾਲੀਵਾਲ ਕਲੋਨੀ, ਅਨੰਦ ਨਗਰ ਏ, ਉਪਕਾਰ ਨਗਰ, ਰਣਜੀਤ ਨਗਰ, ਜੈ ਜਵਾਨ ਕਲੋਨੀ, ਰਾਘੋਮਾਜਰਾ, ਮੁੱਹਲਾ ਕਾਰਖਾਸ, ਤ੍ਰਿਪੜੀ, ਮਾਡਲ ਟਾਉਨ, ਅਰਬਨ ਅਸਟੇਟ ਆਦਿ ਥਾਵਾਂ ਤੋਂ ਇਲਾਵਾ ਵੱਖ ਵੱਖ ਗੱਲੀ, ਮੁੱਹਲਿਆਂ ਅਤੇ ਕਲੋਨੀਆਂ ਵਿਚੋੌਂ ਪਾਏ ਗਏ ਹਨ।ਇਸੇ ਤਰਾਂ ਰਾਜਪੁਰਾ ਦੇ ਪੰਜਾਬੀ ਕਲੋਨੀ, ਨੇੜੇ ਗੁਰੂਦੁਆਰਾ ਸਿੰਘ ਸਭਾ, ਅਨੰਦ ਕਲੋਨੀ, ਭਾਰਤ ਕਲੋਨੀ, ਗੁਰੂ ਤੇਗ ਬਹਾਦਰ ਕਲੋਨੀ, ਏਕਤਾ ਕਲੋਨੀ, ਦਸ਼ਮੇਸ਼ ਕਲੋਨੀ, ਕੋਛੜ ਕਲੋਨੀ, ਫੋਕਲ ਪੁਆਇੰਟ, ਟੀਚਰ ਕਲੋਨੀ, ਨੇੜੇ ਸ਼ਨੀ ਮੰਦਰ, ਡੁੱਗਰੀ ਰੋਡ, ਗੋਬਿੰਦ ਕਲੋਨੀ, ਪੁਰਾਨਾ ਰਾਜਪੁਰਾ, ਨਾਭਾ ਦੇ ਜੱਟਾਂ ਵਾਲਾ ਬਾਂਸ, ਦੁੱਲਦੀ ਗੇਟ, ਨੇੜੇ ਰਾਧਾ ਸੁਆਮੀ ਸਤਸੰਗ ਭਵਨ, ਪ੍ਰੀਤ ਵਿਹਾਰ, ਪੁਰਾਨਾ ਹਾਥੀ ਖਾਨਾ ਤੋਂ ਇਲਾਵਾ ਹੋਰ ਵੱਖ ਵੱਖ ਕਲੋਨੀਆਂ, ਗੱਲੀਆਂ, ਮੁੱਹਲਿਆਂ ਅਤੇ ਪਿੰਡਾਂ ਵਿਚਂੋ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਤਿੰਨ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜਿਹਨਾਂ ਵਿਚੋਂ ਦੋ ਨਾਭਾ ਅਤੇ ਇੱਕ ਰਾਜਪੁਰਾ ਨਾਲ ਸਬੰਧਤ ਹੈ।ਪਹਿਲਾ ਨਾਭਾ ਦੇ ਅਲੋਹਰਾਂ ਗੇਟ ਦੀ ਰਹਿਣ ਵਾਲੀ 53 ਸਾਲਾ ਅੋਰਤ ਜੋ ਕਿ ਪੁਰਾਨੀ ਸ਼ੁਗਰ ਦੀ ਮਰੀਜ ਸੀ ਅਤੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸੀ, ਦੁਸਰਾ ਨਾਭਾ ਦੇ ਪੁਰਾਨਾ ਹਾਥੀਖਾਨਾ ਦੀ ਰਹਿਣ ਵਾਲੀ 70 ਸਾਲਾ ਅੋਰਤ ਜੋ ਕਿ ਸ਼ੁਗਰ, ਦਿਲ ਦੀਆਂ ਬਿਮਾਰੀਆਂ, ਥਾਈਰੈਡ, ਹਾਈਪਰਟੈਂਸ਼ਨ ਦੀ ਮਰੀਜ ਸੀ ਅਤੇ ਪਟਿਆਲਾ ਦੇ ਮਿਲਟਰੀ ਹਸਪਤਾਲ ਵਿੱਚ ਦਾਖਲ ਸੀ, ਤੀਸਰਾ ਰਾਜਪੁਰਾ ਦੇ ਵੀਰ ਕਲੋਨੀ ਦੀ ਰਹਿਣ ਵਾਲੀ 60 ਸਾਲਾ ਅੋਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਈ ਸੀ।ਇਹਨਾਂ ਤਿੰਨ ਮਰੀਜਾਂ ਦੀ ਮੋਤ ਨਾਲ ਹੁਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੋਤਾਂ ਦੀ ਗਿਣਤੀ 282 ਹੋ ਗਈ ਹੈ ।

ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਗਾਈਡਲਾਈਨਜ ਅਨੁਸਾਰ ਸਮਾਂ ਪੁਰਾ ਹੋਣ ਤੇਂ ਪਟਿਆਲਾ ਦੇ ਸੈਂਟਰਲ ਜੇਲ ਵਿੱਚ ਲਗਾਈ ਕੰਟੈਨਮੈਂਟ ਹਟਾ ਦਿਤੀ ਗਈ ਹੈ।

ਅੱਜ ਵੀ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1350 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 1,33,533 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 10,363 ਕੋਵਿਡ ਪੋਜਟਿਵ, 1,21,470 ਨੇਗੇਟਿਵ ਅਤੇ ਲੱਗਭਗ 1400 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Leave a Reply

Your email address will not be published.