Patiala Covid report 15 October
October 15, 2020 - PatialaPolitics
ਪਟਿਆਲਾ 15 ਅਕਤੂਬਰ ( ) ਜਿਲੇ ਵਿਚ 32 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 1650 ਦੇ ਕਰੀਬ ਰਿਪੋਰਟਾਂ ਵਿਚੋਂ 32 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 12,312 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 71 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 11,467 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 01 ਹੋਰ ਮਰੀਜ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 363 ਹੋ ਗਈ ਹੈ, 11,467 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 482 ਹੈ। ਉਹਨਾਂ ਦੱਸਿਆ ਕਿ ਹੁਣ ਤੱਕ 93 ਫੀਸਦੀ ਤੋਂ ਜਿਆਦਾ ਕੋਵਿਡ ਪੋਜਟਿਵ ਮਰੀਜ ਕਰੋਨਾ ਤੋਂ ਠੀਕ ਹੋ ਚੁੱਕੇ ਹਨ ਅਤੇ ਮੌਤ ਦਰ ਸਿਰਫ 2.9 ਪ੍ਰਤੀਸ਼ਤ ਹੈ ਅਤੇ ਬਾਕੀ ਮਰੀਜ ਸਿਹਤਯਾਬੀ ਵੱਲ ਹਨ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 32 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 15, ਰਾਜਪੁਰਾ ਤੋਂ 03, ਨਾਭਾ ਤੋਂ 02,ਸਮਾਣਾ 02, ਬਲਾਕ ਭਾਦਸੋਂ ਤੋਂ 01, ਬਲਾਕ ਹਰਪਾਲਪੁਰ ਤੋਂ 01, ਦੁੱਧਣ ਸਾਧਾਂ 04, ਸੁਤਰਾਣਾ 04 ਕੇਸ ਰਿਪੋਰਟ ਹੋਏ ਹਨ।ਇਹਨਾਂ ਵਿਚੋਂ 02 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ 30 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਅਮਨ ਨਗਰ, ਵਾਰਡ ਨੰਬਰ 2, ਅਰਬਨ ਅਸਟੇਟ ਫੇਜ ਇੱਕ, ਗੁਰਬਖਸ਼ ਕਲੋਨੀ, ਅਨੰਦ ਨਗਰ ਬੀ, ਬਾਜਵਾ ਕਲੋਨੀ, ਮਾਲਵਾ ਐਨਕਲੇਵ, ਪੰਜਾਬੀ ਬਾਗ, ਐਸ.ਐਸ.ਟੀ.ਨਗਰ, ਪਰਸ਼ਾਨਾ ਕਲੋਨੀ, ਉਪਕਾਰ ਨਗਰ, ਮੋਦੀ ਕਾਲੇਜ, ਸਾਮਣਾ ਦੇ ਘੜਾਮਾ ਪੱਤੀ, ਮੰਡੀ ਅੱਡਾ ਚੋਂਕ, ਨਾਭਾ ਤੋਂ ਅਲੋਹਰਾਂ ਗੇਟ, ਬੋੜਾਂ ਗੇਟ, ਰਾਜਪੁਰਾ ਦੇ ਗੁਰੁ ਗੋਬਿੰਦ ਸਿੰਘ ਨਗਰ, ਮੇਨ ਬਜਾਰ, ਫੋਕਲ ਪੁਆਇੰਟ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲੇ ਵਿੱਚ ਇੱਕ ਕੋਵਿਡ ਪੋਜਟਿਵ ਮਰੀਜ ਜੋ ਕਿ ਸਮਾਣਾ ਦੇ ਘੜਾਮਾ ਬਸਤੀ ਦੀ ਰਹਿਣ ਵਾਲੀ 53 ਸਾਲਾ ਅੋਰਤ ਸੀ ਅਤੇ ਪੁਰਾਨੀ ਫੇਫੜਿਆਂ ਦੀ ਟੀ.ਬੀ ਦੀ ਮਰੀਜ ਸੀ।ਸਾਹ ਦੀ ਦਿੱਕਤ ਨਾਲ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਹੋਈ ਸੀ।ਇਸ ਮਰੀਜ ਦੀ ਹਸਪਤਾਲ ਵਿੱਚ ਇਲਾਜ ਦੋਰਾਨ ਮੌਤ ਹੋ ਗਈ ਹੈ।ਜਿਸ ਨਾਲ ਹੁਣ ਜਿੱਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੋਤਾਂ ਦੀ ਗਿਣਤੀ 363 ਹੋ ਗਈ ਹੈ।ਉਹਨਾਂ ਦੱਸਿਆ ਕਿ ਅੱਜ ਬਲਾਕ ਦੁਧਨਸਾਧਾ ਦੇ ਪਿੰਡ ਬਡਲਾ ਵਿੱਚ ਜਿਆਦਾ ਪੋਜਟਿਵ ਕੇਸ ਆਉਣ ਤੇਂ ਏਰੀਏ ਵਿੱਚ ਮਾਈਕਰੋਕੰਟੈਨਮੈਂਟ ਜੋਨ ਲਗਾ ਦਿੱਤੀ ਗਈ ਹੈ।
ਅੱਜ ਵੀ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1850 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 1,77,823 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 12,312 ਕੋਵਿਡ ਪੋਜਟਿਵ,1,64,211 ਨੇਗੇਟਿਵ ਅਤੇ ਲੱਗਭਗ 900 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।