Covid: 2 deaths reported in Patiala 1 November
November 1, 2020 - PatialaPolitics
28 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ
2 ਕੋਵਿਡ ਪੋਜਟਿਵ ਮਰੀਜਾਂ ਦੀ ਹੋਈ ਮੌਤ
95 ਫੀਸਦੀ ਦੇ ਕਰੀਬ ਕੋਵਿਡ ਪੋਜਟਿਵ ਮਰੀਜ ਕੋਵਿਡ ਤੋਂ ਹੋਏ ਠੀਕ ਬਾਕੀ ਸਿਹਤਯਾਬੀ ਵੱਲ:
ਡਾ. ਮਲਹੋਤਰਾ
ਪਟਿਆਲਾ, 1 ਨਵੰਬਰ ( ) ਜਿਲੇ ਵਿਚ 28 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 650 ਦੇ ਕਰੀਬ ਰਿਪੋਰਟਾਂ ਵਿਚੋਂ 28 ਕੋਵਿਡ ਪੋਜਟਿਵ ਪਾਏ ਗਏ ਹਨ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 12,838 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 33 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 12167 ਹੋ ਗਈ ਹੈ।ਅੱਜ ਜਿਲੇ ਵਿੱਚ ਦੋ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 380 ਹੋ ਗਈ ਹੈ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 291 ਹੈ।ਉਹਨਾਂ ਦੱਸਿਆ ਕਿ ਹੁਣ ਤੱਕ 95 ਫੀਸਦੀ ਦੇ ਕਰੀਬ ਕੋਵਿਡ ਪੋਜਟਿਵ ਮਰੀਜ ਕਰੋਨਾ ਤੋਂ ਠੀਕ ਹੋ ਚੁੱਕੇ ਹਨ ਅਤੇ ਬਾਕੀ ਮਰੀਜ ਸਿਹਤਯਾਬੀ ਵੱਲ ਹਨ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 28 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 15, ਸਮਾਣਾ ਤੋਂ 01, ਰਾਜਪੁਰਾ ਤੋਂ 03, ਬਲਾਕ ਭਾਦਸੋਂ ਤੋਂ 03, ਬਲਾਕ ਕੋਲੀ ਤੋਂ 04,ਬਲਾਕ ਦੁਧਨਸਾਧਾ ਤੋਂ 01 ਅਤੇ ਬਲਾਕ ਸ਼ੁਤਰਾਣਾ ਤੋਂ 01 ਕੇਸ ਰਿਪੋਰਟ ਹੋਏ ਹਨ ।ਜਿਹਨਾਂ ਵਿਚੋਂ 01 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 27 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਅਜੀਤ ਨਗਰ, ਡੋਗਰਾ ਮੁਹੱਲਾ, ਗੁਰੂ ਨਾਨਕ ਨਗਰ ਬੰਡੁਗਰ, ਪ੍ਰੋਫੈਸਰ ਕਲੋਨੀ, ਮਥੁਰਾ ਕਲੋਨੀ, ਅਨੰਦ ਨਗਰ, ਅਰਬਨ ਅਸਟੇਟ ਫੇਜ 2, ਬਾਜਵਾ ਕਲੋਨੀ, ਨੇੜੇ ਸਮਾਣੀਆ ਗੇਟ, ਗੋਬਿੰਦ ਬਾਗ, ਚਉਰਾ ਕੈਂਟ, ਮਾਨਸਾਹੀਆ ਕਲੋਨੀ, ਰਤਨ ਨਗਰ, ਸਮਾਣਾ ਤੋਂ ਦਰਦੀ ਕਲੋਨੀ, ਰਾਜਪੁਰਾ ਤੋਂ ਦਸ਼ਮੇਸ਼ ਕਲੋਨੀ, ਮਹਿੰਦਰ ਗੰਜ, ਰਾਜਪੁਰਾ ਟਾਉਨ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ / ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲੇ ਦੋ ਕੋਵਿਡ ਪੋਜਟਿਵ ਮਰੀਜਾ ਦੀ ਮੌਤ ਹੋ ਗਈ ।ਜਿਹਨਾਂ ਵਿੱਚੋ ਪਹਿਲਾ ਬਲਾਕ ਕੋਲੀ ਦੇ ਪਿੰਡ ਆਲਮਪੁਰ ਦੀ ਰਹਿਣ ਵਾਲੀ 61 ਸਾਲਾ ਅੋਰਤ ਜੋ ਕਿ ਪੁਰਾਨੀ ਹਾਈਪਰਟੈਂਸ਼ਨ ਅਤੇ ਕਿਡਨੀ ਦੀ ਬਿਮਾਰੀ ਦੀ ਮਰੀਜ ਸੀ ਅਤੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸੀ, ਦੁਸਰਾ ਸਮਾਣਾ ਦਾ ਰਹਿਣ ਵਾਲਾ 69 ਸਾਲਾ ਬਜੁਰਗ ਜੋ ਕਿ ਪੁਰਾਣਾ ਹਾਈਪਰਟੈਂਸ਼ਨ ਦਾ ਮਰੀਜ ਸੀ ਅਤੇ ਪਟਿਆਲਾ ਦੇ ਨਿਜੀ ਹਸਪਤਾਲ ਵਿੱਚ ਦਾਖਲ਼ ਸੀ। ਦੋਨੋ ਹੀ ਮਰੀਜਾਂ ਦੀ ਹਸਪਤਾਲ ਵਿੱਚ ਇਲਾਜ ਦੋਰਾਨ ਮੋਤ ਹੋ ਗਈ।ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 380 ਹੀ ਹੈ।
ਅੱਜ ਵੀ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 660 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 1,96,029, ਸੈਂਪਲ ਲਏ ਜਾ ਚੁੱਕੇ ਹਨ ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 12,838 ਕੋਵਿਡ ਪੋਜਟਿਵ, 1,82541 ਨੇਗੇਟਿਵ ਅਤੇ ਲੱਗਭਗ 250 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ ।