100+ Corona cases in Patiala 15 November
November 15, 2020 - PatialaPolitics
ਜਿਲੇ ਵਿੱਚ 112 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ
3 ਕੋਵਿਡ ਪੋਜਟਿਵ ਮਰੀਜ਼ਾਂ ਦੀ ਹੋਈ ਮੌਤ: ਡਾ. ਮਲਹੋਤਰਾ
ਪਟਿਆਲਾ, 15 ਨਵੰਬਰ ( ) ਜਿਲੇ ਵਿੱਚ ਦੋ ਦਿਨਾ’ਚ 112 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 1280 ਦੇ ਕਰੀਬ ਰਿਪੋਰਟਾਂ ਵਿਚੋਂ 112 ਕੋਵਿਡ ਪੋਜਟਿਵ ਪਾਏ ਗਏ ਹਨ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 13570 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਜਿਲੇ ਦੇ 66 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 12683 ਹੋ ਗਈ ਹੈ। ਜਿਲੇ ਵਿੱਚ ਤਿੰਨ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋਣ ਕਾਰਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 401 ਹੋ ਗਈ ਹੈ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 486 ਹੈ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 112 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 95, ਸਮਾਣਾ ਤੋਂ 04, ਨਾਭਾ ਤੋਂ 02, ਰਾਜਪੁਰਾ ਤੋਂ 02, ਬਲਾਕ ਦੁੱਧਣ ਸਾਧਾਂ ਤੋਂ 03, ਬਲਾਕ ਕੌਲੀ ਤੋਂ 02, ਬਲਾਕ ਹਰਪਾਲਪੁਰ ਤੋਂ 01, ਬਲਾਕ ਕਾਲੋਮਾਜਰਾ ਤੋਂ 01 ਅਤੇ ਬਲਾਕ ਸ਼ੁਤਰਾਣਾ ਤੋਂ 02 ਕੇਸ ਰਿਪੋਰਟ ਹੋਏ ਹਨ। ਜਿਹਨਾਂ ਵਿਚੋਂ 26 ਪੋਜਟਿਵ ਕੇਸਾਂ ਦੇ ਸੰਪਰਕ ਅਤੇ 86 ਮਰੀਜ ਕੰਟੈਨਮੈਂਟ ਜੋਨ ਅਤੇ ਓ.ਪੀ.ਡੀ. ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ ਫੇਜ ਇੱਕ ਅਤੇ ਦੋ, ਪੰਜਾਬੀ ਬਾਗ, ਦੇਸੀ ਮਹਿਮਾਨਦਾਰੀ, ਜੁਝਾਰ ਨਗਰ, ਪ੍ਰੌਫੈਸਰ ਕਲੋਨੀ, ਗੁਰੂ ਨਾਨਕ ਨਗਰ, ਵਿਦਿਆ ਨਗਰ, ਦੀਪ ਨਗਰ, ਸਨੌਰੀ ਅੱਡਾ, ਧਾਲੀਵਾਲ ਕਲੋਨੀ, ਸੁੰਦਰ ਨਗਰ, ਸਿੱਧੂ ਕਲੋਨੀ, ਤੇਜ ਬਾਗ ਕਲੋਨੀ, ਮਹਾਰਾਜਾ ਯਾਦਵਿੰਦਰਾ ਐਨਕਲੇਵ, ਮਾਡਲ ਟਾਉਨ, ਅਜੀਤ ਨਗਰ, ਗਰੀਨ ਵਿਉ ਕਲੋਨੀ, ਪਾਵਰ ਕਲੋਨੀ, ਫੁਲਕੀਅਨ ਐਨਕਲੇਵ, ਘੁਮੰਣ ਨਗਰ, ਨਾਭਾ ਗੇਟ, ਪ੍ਰਤਾਪ ਨਗਰ, ਧਰਮਪੁਰਾ ਬਾਜਾਰ, ਸੰਤ ਨਗਰ, ਹੀਰਾ ਬਾਗ, ਨਿਉ ਆਫੀਸਰ ਕਲੋਨੀ, ਨੇੜੇ ਬਾਰਾਦਰੀ, ਬੈਂਕ ਕਲੋਨੀ, ਰਘਬੀਰ ਮਾਰਗ, ਫੈਕਟਰੀ ਏਰੀੂਆ, ਗੁਰਬਖਸ਼ ਕਲੋਨੀ, ਡੀ.ਐਲ.ਐਫ ਕਲੋਨੀ, ਅਰਜੁਨ ਨਗਰ, ਨੋਰਥ ਐਵੀਨਿਉ, ਰਾਮ ਨਗਰ, ਸਵਰਨ ਵਿਹਾਰ, ਅਰਸ਼ ਨਗਰ, ਰਜਬਾਹਾ ਰੋਡ, ਅਮਨ ਨਗਰ, ਖਾਲਸਾ ਕਲੋਨੀ, ਸ਼ੇਰਾਂ ਵਾਲਾ ਗੇਟ, ਸਰਹੰਦ ਰੋਡ, ਹਰਿੰਦਰ ਨਗਰ, ਨਾਭਾ ਦੇ ਸ਼ਿਵਾ ਐਨਕਲੇਵ, ਸਮਾਣਾ ਦੇ ਗਰੀਨ ਸਿਟੀ, ਸਨੰਦ ਕਲੋਨੀ, ਰਾਜਪੁਰਾ ਦੇ ਰਾਜਪੁਰਾ ਟਾਉਨ, ਨਿਉ ਆਫੀਸਰ ਕਲੋਨੀ, ਕਨਿਕਾ ਗਾਰਡਨ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ / ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ ।
ਡਾ. ਮਲਹੋਤਰਾ ਨੇ ਦੱਸਿਆ ਕਿ ਦੋ ਦਿਨਾਂ ਵਿੱਚ ਜਿਲੇ ਵਿੱਚ ਤਿੰਨ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਪਹਿਲਾ ਬਲਾਕ ਦੁਧਨਸਾਧਾਂ ਦੇ ਪਿੰਡ ਅਰਨੋਲੀ ਦਾ ਰਹਿਣ ਵਾਲਾ 80 ਸਾਲਾ ਬਜੁਰਗ ਜੋ ਕਿ ਸ਼ੁਗਰ ਦਾ ਮਰੀਜ ਸੀ ਅਤੇ ਪਟਿਆਲਾ ਦੇ ਨਿਜੀ ਹਸਪਤਾਲ ਵਿੱਚ ਦਾਖਲ਼ ਸੀ, ਦੁਸਰਾ ਪਟਿਆਲਾ ਸ਼ਹਿਰ ਦੇ ਸਰਹੰਦ ਰੋਡ ਦੀ ਰਹਿਣ ਵਾਲੀ 47 ਸਾਲਾ ਅੋਰਤ ਜੋ ਕਿ ਥਾਈਰਡ ਦੀ ਬਿਮਾਰੀ ਦੀ ਮਰੀਜ ਸੀ ਅਤੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸੀ, ਤੀਸਰਾ ਨਾਭਾ ਦੇ ਕਮਲਾ ਕਲੋਨੀ ਦਾ ਰਹਿਣ ਵਾਲਾ 52 ਸਾਲਾ ਪੁਰਸ਼ ਜੋ ਕਿ ਸ਼ੁਗਰ ਅਤੇ ਹਾਈਪਰਟੈਂਸ਼ਨ ਦਾ ਮਰੀਜ ਸੀ ਅਤੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸੀ।ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 401 ਹੋ ਗਈ ਹੈ।
ਦੋ ਦਿਨਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ 610 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 2,13,959 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 13,570 ਕੋਵਿਡ ਪੋਜਟਿਵ, 1,99,299 ਨੇਗੇਟਿਵ ਅਤੇ ਲੱਗਭਗ 690 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।