Patiala Heritage street project worth 42 crore begins
November 20, 2020 - PatialaPolitics
ਸ਼ਾਹੀ ਸ਼ਹਿਰ ਵਿੱਚ 42 ਕਰੋੜ ਰੁਪਏ ਦੀ ਲਾਗਤ ਨਾਲ ਵਿਰਾਸਤੀ ਸਟਰੀਟ ਦਾ ਕੰਮ ਸ਼ੁੱਕਰਵਾਰ ਨੂੰ ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਡੀਸੀ ਕੁਮਾਰ ਅਮਿਤ ਨੇ ਸ਼ੁਰੂ ਕਰਵਾਇਆ। ਇਸ ਮੌਕੇ ਨਿਗਮ ਕਮਿਸ਼ਨਰ ਪੂਨਮਦੀਪ ਕੌਰ, ਸੁਰਭੀ ਮਲਿਕ ਅਤੇ ਇੰਜੀਨੀਅਰਾਂ ਦੀ ਟੀਮ ਮੌਕੇ ‘ਤੇ ਮੌਜੂਦ ਸੀ।
ਹੈਰੀਟੇਜ ਸਟ੍ਰੀਟ ਲਈ ਤਿਆਰ ਕੀਤੇ ਨਕਸ਼ੇ ਉੱਤੇ ਉਕਤ ਅਧਿਕਾਰੀਆਂ ਨੇ ਇੰਜੀਨੀਅਰਾਂ ਨਾਲ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਸ਼ਹਿਰ ਦੀ ਟ੍ਰੈਫਿਕ ਪ੍ਰਣਾਲੀ ਨੂੰ ਘੱਟ ਤੋਂ ਘੱਟ ਪ੍ਰਭਾਵਿਤ ਕੀਤਾ ਜਾਵੇ। ਇਸ ਲਈ ਵਿਰਾਸਤੀ ਸਟਰੀਟ ਦਾ ਕੰਮ ਸੱਤ ਹਿੱਸੀਆਂ ਵਿੱਚ ਪੂਰਾ ਕੀਤਾ ਜਾਵੇਗੀ। ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਇੰਜੀਨੀਅਰਾਂ ਦੀ ਟੀਮ ਨੂੰ ਸਮਾਨੀਆ ਗੇਟ ਤੋਂ ਏ-ਟੈਂਕ ਤਕ ਗੁੜਮੰਡੀ, ਭਾਂਡੇਆਂ ਵਾਲਾ ਬਾਜਾਰ, ਕਿਲ੍ਹਾ ਚੌਕ, ਚੂੜੀਆਂ ਵਾਲਾ ਬਾਜ਼ਾਰ, ਸਦਰ ਬਾਜ਼ਾਰ ਤੋਂ ਹੋ ਕੇ ਏ-ਟੈਂਕ ਤਕ ਹੈਰੀਟੇਜ ਸਟਰੀਟ ਨੂੰ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਮੇਅਰ ਅਨੁਸਾਰ ਪ੍ਰਾਜੈਕਟ ਨੂੰ ਸੱਤ ਪੜਾਵਾਂ ਵਿੱਚ ਪੂਰਾ ਕੀਤਾ ਜਾਵੇਗਾ। ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ, ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿਚ ਜਾਣ ਵਾਲੀ ਟ੍ਰੈਫਿਕ ਨੂੰ ਵੱਖ-ਵੱਖ ਹਿੱਸਿਆਂ ਵੱਲ ਮੋੜੀਆ ਜਾਵੇਗਾ ਅਤੇ ਨਾਲ ਹੀ ਕਿੱਝ ਹਿੱਸੇ ਵਿੱਚ ਟ੍ਰੈਫਿਕ ਨੂੰ ਇਕ ਤਰਫਾ ਹੀ ਕੀਤਾ ਜਾਵੇਗਾ।
ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਅਨੁਸਾਰ ਹੈਰੀਟੇਜ ਸਟ੍ਰੀਟ ਦਾ ਕੰਮ ਲਗਭਗ ਇੱਕ ਸਾਲ ਵਿੱਚ ਪੂਰਾ ਹੋਣਾ ਹੈ। ਹੈਰੀਟੇਜ ਸਟ੍ਰੀਟ ਦਾ ਕੰਮ ਪੂਰਾ ਕਰਨ ਤੋਂ ਪਹਿਲਾਂ ਬਿਜਲੀ ਜਾਂ ਟੈਲੀਫੋਨ ਦੀਆਂ ਤਾਰਾਂ ਭੂਮੀਗਤ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਇਨ੍ਹਾਂ ਹਿੱਸਿਆਂ ਵਿਚ ਸੀਵਰੇਜ ਅਤੇ ਜਲ ਸਪਲਾਈ ਲਾਈਨ ਨੂੰ ਬੇਹਤਰ ਬਣਾ ਕੇ ਨਵਾਂ ਰੂਪ ਦਿੱਤਾ ਜਾਵੇਗਾ, ਤਾਂ ਜੋ ਕੰਮ ਪੂਰਾ ਹੋਣ ਤੋਂ ਬਾਅਦ ਇਸ ਨੂੰ ਕਈ ਸਾਲਾਂ ਤਕ ਦੁਬਾਰਾ ਪੁੱਟਣ ਦੀ ਜ਼ਰੂਰਤ ਨਾ ਪਵੇ।
ਕੈਪਸ਼ਨ ਪਟਿਆਲਾ ਦੇ ਸਮਾਨੀਆਂ ਗੇਟ ਨੇੜੇ ਹੈਰੀਟੇਜ ਸਟਰੀਟ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਨਕਸ਼ੇ ‘ਤੇ ਵਿਚਾਰ ਵਟਾਂਦਰਾ ਕਰਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਡੀਸੀ ਕੁਮਾਰ ਅਮਿਤ, ਕਾਰਪੋਰੇਸ਼ਨ ਕਮਿਸ਼ਨਰ ਪੂਨਮਦੀਪ ਕੌਰ, ਸੁਰਭੀ ਮਲਿਕ ਅਤੇ ਇੰਜੀਨੀਅਰ ਟੀਮ ।