Covid:Micro Containment Zone declared in one area of Patiala
November 28, 2020 - PatialaPolitics
53 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ
ਪਟਿਆਲਾ ਸ਼ਹਿਰ ਦੇ ਇੱਕ ਏਰੀਏ ਵਿੱਚ ਲਗਾਈ ਮਾਈਕਰੋਕੰਟੈਨਮੈਂਟ
ਪਟਿਆਲਾ, 28 ਨਵੰਬਰ ( ) ਜਿਲੇ ਵਿੱਚ 53 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 1595 ਦੇ ਕਰੀਬ ਰਿਪੋਰਟਾਂ ਵਿਚੋਂ 53 ਕੋਵਿਡ ਪੋਜਟਿਵ ਪਾਏ ਗਏ ਹਨ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 14518 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਜਿਲੇ ਦੇ 78 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 13515 ਹੋ ਗਈ ਹੈ। ਅੱਜ ਜਿਲੇ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਾ ਹੋਣ ਕਾਰਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 425 ਹੀ ਹੈ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 578 ਹੈ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 53 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 31, ਨਾਭਾ ਤੋਂ 01, ਰਾਜਪੁਰਾ ਤੋਂ 14, ਸਮਾਣਾ ਤੋਂ 01, ਬਲਾਕ ਕਾਲੋਮਾਜਰਾ ਤੋਂ 01, ਬਲਾਕ ਦੁਧਨਸਾਧਾ ਤੋਂ 04 ਅਤੇ ਬਲਾਕ ਭਾਦਸੋਂ ਤੋਂ 01 ਕੇਸ ਰਿਪੋਰਟ ਹੋਏ ਹਨ। ਜਿਹਨਾਂ ਵਿਚੋਂ 04 ਪੋਜਟਿਵ ਕੇਸਾਂ ਦੇ ਸੰਪਰਕ ਅਤੇ 49 ਮਰੀਜ ਕੰਟੈਨਮੈਂਟ ਜੋਨ ਅਤੇ ਓ.ਪੀ.ਡੀ. ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ ਫੇਜ 2, ਜੁਝਾਰ ਨਗਰ, ਮਾਡਲ ਟਾਉਨ, ਫੈਕਟਰੀ ਏਰੀਆ, ਏਕਤਾ ਵਿਹਾਰ, ਰਣਜੀਤ ਨਗਰ, ਪ੍ਰੇਮ ਨਗਰ, ਆਦਰਸ਼ ਨਗਰ, ਨੋਰਥ ਐਵੀਨਉ, ਰਣਬੀਰ ਮਾਰਗ, ਸਿਵਲ ਲਾਈਨ, ਮਹਿੰਦਰਾ ਕਲੋਨੀ, ਰਾਘੋਮਾਜਰਾ, ਦਾਰੂ ਕੁਟੀਆ, ਤਾਰਾ ਚੰਦ ਸਟਰੀਟ, ਸ਼ੇਰਾਂ ਵਾਲਾ ਗੇਟ, ਨਿਉ ਲਾਲ ਬਾਗ, ਕਿਸ਼ਨਾ ਕਲੋਨੀ, ਰਿਸ਼ੀ ਕਲੋਨੀ, ਮਜੀਠੀਆਂ ਐਨਕਲੇਵ,ਖਾਲਸਾ ਨਗਰ, ਦੀਪ ਨਗਰ, ਨਾਭਾ ਤੋਂ ਹਰੀਦਾਸ ਨਗਰ, ਸਮਾਣਾ ਤੋਂ ਕੇਸ਼ਵ ਨਗਰ, ਰਾਜਪੁਰਾ ਤੋਂ ਸਿੰਗਲਾ ਕਲੋਨੀ, ਗਾਂਧੀ ਕਲੋਨੀ, ਗੋਵਿੰਦ ਕਲੋਨੀ, ਜੱਗੀ ਕਲੋਨੀ, ਗਗਨ ਵਿਹਾਰ, ਪੰਜਾਬੀ ਕਲੋਨੀ,ਨੇੜੇ ਐਨ.ਟੀ.ਸੀ ਸਕੂਲ, ਗੁਰੁ ਅੰਗਦ ਕਲੋਨੀ, ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ / ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ ।
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲੇ ਵਿੱਚ ਕਿਸੇ ਵੀ ਕੋਵਿਡ ਪਜਟਿਵ ਕੇਸ ਦੀ ਮੌਤ ਨਾ ਹੋਣ ਕਾਰਣ ਜਿਲੇ ਵਿੱਚ ਕੁੱਲ ਮੌਤਾਂ ਦੀ ਗਿਣਤੀ 425 ਹੀ ਹੈ।ਉਹਨਾਂ ਦੱਸਿਆ ਕਿ ਏਰੀਏ ਵਿੱਚ ਜਿਆਦਾ ਪੋਜਟਿਵ ਕੇਸ ਆਉਣ ਤੇਂ ਪਟਿਆਲਾ ਸ਼ਹਿਰ ਦੇ ਸਰਹੰਦ ਬਾਈਪਾਸ ਦੇ ਨੇੜੇ ਅਮਨ ਨਗਰ ਦੀ ਗੱਲੀ ਨੰਬਰ 2 ਵਿਚ ਮਾਈਕਰੋ ਕੰਟੈਨਮੈਂਟ ਲਗਾ ਦਿੱਤੀ ਗਈ ਹੈ।ਜਿਸ ਨਾਲ ਜਿਲੇ ਵਿੱਚ ਮਾਈਕਰੋ ਕੰਟੈਨਮੈਂਟ ਵਾਲੇ ਏਰੀਏ ਦੀ ਕੁੱਲ ਗਿਣਤੀ ਤਿੰਨ ਹੋ ਗਈ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2055 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 2,39,484 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 14,518 ਕੋਵਿਡ ਪੋਜਟਿਵ, 2,22,216 ਨੇਗੇਟਿਵ ਅਤੇ ਲੱਗਭਗ 2350 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।