PSEB postpones board exams 2021 for classes 10th and 12th

March 15, 2021 - PatialaPolitics

ਪੰਜਾਬ ਦੀਆਂ ਬੋਰਡ ਪਰੀਖਿਆਵਾਂ ਇਕ ਮਹੀਨੇ ਲਈ ਮੁਲਤਵੀ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2021 ਵਿੱਚ ਕਰਵਾਈ ਜਾਣ ਵਾਲੀ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ (ਸਮੇਤ ਓਪਨ ਸਕੂਲ) ਦੀਆਂ ਕੰਪਾਰਟਮੈਂਟ/ਰੀ-ਅਪੀਅਰ, ਵਾਧੂ ਵਿਸ਼ਾ, ਕਾਰਗੁਜ਼ਾਰੀ ਵਧਾਉਣ ਸਬੰਧੀ ਕੈਟਾਗਰੀਆਂ ਦੀਆਂ ਪਰੀਖਿਆਵਾਂ ਸੂਬੇ ਵਿੱਚ ਕੋਵਿਡ-19 ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲਗਪਗ ਇੱਕ ਮਹੀਨਾ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪਰੀਖਿਆਵਾਂ ਸ਼੍ਰੀ ਜਨਕ ਰਾਜ ਮਹਿਰੋਕ ਵੱਲੋਂ ਜਾਰੀ ਜਾਣਕਾਰੀ ਅਨੁਸਾਾਰ 22 ਮਾਰਚ ਤੋਂ ਅਰੰਭ ਹੋਣ ਵਾਲੀ ਬਾਰ੍ਹਵੀਂ ਸ਼੍ਰੇਣੀ ਦੀ ਪਰੀਖਿਆ ਹੁਣ 20 ਅਪ੍ਰੈਲ 2021 (ਮੰਗਲਵਾਰ) ਤੋਂ 24 ਮਈ 2021 (ਸੋਮਵਾਰ) ਤੱਕ ਕਰਵਾਈ ਜਾਵੇਗੀ। ਜਦੋਂ ਕਿ ਦਸਵੀਂ ਸ਼੍ਰੇਣੀ ਦੀ 09 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਪਰੀਖਿਆ ਹੁਣ 04 ਮਈ 2021 (ਮੰਗਲਵਾਰ) ਤੋਂ 24 ਮਈ 2021 (ਸੋਮਵਾਰ) ਤੱਕ ਕਰਵਾਈ ਜਾਵੇਗੀ।
ਕੰਟਰੋਲਰ ਪਰੀਖਿਆਵਾਂ ਵੱਲੋਂ ਦਿੱਤੀ ਹੋਰ ਤਫ਼ਸੀਲ ਅਨੁਸਾਰ ਦਸਵੀਂ ਸ਼੍ਰੇਣੀ ਦੀਆਂ ਪਰੀਖਿਆਵਾਂ ਦਾ ਸਮਾਂ ਸਵੇਰ 10 ਵਜੇ ਤੋਂ ਦੁਪਹਿਰ 1:15 ਵਜੇ ਤੱਕ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਪਰੀਖਿਆਵਾਂ ਦਾ ਸਮਾਂ ਦੁਪਹਿਰ 2:00 ਵਜੇ ਤੋਂ ਸ਼ਾਮ 5:15 ਵਜੇ ਤੱਕ ਹੋਵੇਗਾ। ਇਹ ਪਰੀਖਿਆਵਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਥਾਪਿਤ ਪਰੀਖਿਆ ਕੇਂਦਰਾਂ ਤੇ ਹੀ ਕਰਵਾਈਆਂ ਜਾਣਗੀਆਂ ਜਿਨ੍ਹਾਂ ਦਾ ਐਲਾਨ ਰੋਲ ਨੰਬਰ ਜਾਰੀ ਕਰਨ ਵੇਲ਼ੇ ਹੀ ਕੀਤਾ ਜਾਵੇਗਾ।
ਡੇਟਸ਼ੀਟ ਸਬੰਧੀ ਵਿਸਤ੍ਰਿਤ ਜਾਣਕਾਰੀ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ ਮਮਮ।ਬਤਕਲ।.ਫ।ਜਅ ਵੇਖੀ ਜਾਵੇ। ਬਾਰ੍ਹਵੀਂ ਸ਼੍ਰੇਣੀ ਦੀ ਪਰੀਖਿਆ ਸਬੰਧੀ ਜਾਣਕਾਰੀ ਲਈ ਫ਼ੋਨ ਨੰਬਰ 0172 5227151 ਅਤੇ ਦਸਵੀਂ ਸ਼੍ਰੇਣੀ ਦੀ ਪਰੀਖਿਆ ਸਬੰਧੀ ਜਾਣਕਾਰੀ ਲਈ 0172 5227324 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।