Patiala Thapar College Accident:FIR against Inspector

March 30, 2021 - PatialaPolitics

ਪਟਿਆਲਾ:ਜਦੋਂ ਸਾਰਾ ਸ਼ਹਿਰ ਹੋਲੀ ਮਨਾ ਰਿਹਾ ਸੀ,ਉਸ ਸ਼ਾਮ ਨੂੰ ਥਾਪਰ ਕਾਲਜ ਨੇੜੇ ਵਾਪਰੇ ਐਕਸੀਡੈਂਟ ਚ ਇਕ ਵਿਅਕਤੀ ਦੀ ਮੌਤ ਅਤੇ ਚਾਰ ਬੰਦੇ ਜ਼ਖ਼ਮੀ ਹੋ ਗਏ।

ਚਸ਼ਮਦੀਦ ਲੋਕਾਂ ਦੇ ਮੁਤਾਬਕ ਇਕ ਫਾਰਚੂਨਰ ਗੱਡੀ ਜਿਹਡ਼ੀ ਕਿ ਭਾਦਸੋਂ ਰੋਡ ਵੱਲੋਂ ਆ ਰਹੀ ਸੀ ਨੇ ਚੌਕ ਵਿੱਚ ਖੜ੍ਹੇ ਲੋਕਾਂ ਨੂੰ ਤੇ ਇੱਕ ਵਰਨਾ ਕਾਰ ਨੰਬਰ PB11 AR

5505 ਨੂੰ ਟੱਕਰ ਮਾਰ ਦਿੱਤੀ ਟੱਕਰ ਮਾਰ ਦਿੱਤੀ ਜਿਸ ਕਾਰਨ 5 ਵਿਅਕਤੀ ਗੰਭੀਰ ਜ਼ਖ਼ਮੀ ਹੋ ਜਿਨ੍ਹਾਂ ਵਿਚੋਂ ਇਕ ਵਿਅਕਤੀ ਇੰਦਰਜੀਤ ਸਿੰਘ ਦੀ ਹਸਪਤਾਲ ਲਿਜਾਂਦਿਆਂ ਮੌਤ ਹੋ ਗਈ ।ਫਾਰਚੂਨਰ ਗੱਡੀ ਨੂੰ CH 01 AQ-6969 ਪ੍ਰਿਤਪਾਲ ਸਿੰਘ ਪੁੱਤਰ ਜਰਨੈਲ ਸਿੰਘ ਚਲਾ ਰਿਹਾ ਸੀ ਜੋ ਕਿ ਮੌਕੇ ਤੋਂ ਫ਼ਰਾਰ ਹੋ ਗਿਆ ।

ਇਸ ਤੋਂ ਇਲਾਵਾ ਫੋਰਚੂਨਰ ਨੇ ਇਕ ਸਵਿਫਟ ਕਾਰ ਤੇ ਮੋਟਰਸਾਇਕਲ ਨੂੰ ਵੀ ਟੱਕਰ ਮਾਰੀ।

ਮਿੱਲੀ ਜਾਣਕਾਰੀ ਅਨੁਸਾਰ ਫੋਰਚੂਨਰ ਗੱਡੀ ਦਾ ਡਰਾਈਵਰ Excise Inspector ਹੈ,ਤ੍ਰਿਪੜੀ ਪੁਲਿਸ ਨੇ FIR (279,337,338,427,308,304) IPC ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Join #PatialaHelpline & #PatialaPolitics for latest updates 🔴