300+ covid case in Patiala 2 April
April 2, 2021 - PatialaPolitics
313 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ
885 ਸੀਨੀਅਰ ਸਿਟੀਜਨਾਂ ਸਮੇਤ 3890 ਨੇ ਲਗਵਾਈ ਕੋਵਿਡ ਵੈਕਸੀਨ: ਸਿਵਲ ਸਰਜਨ
ਪਟਿਆਲਾ, 2 ਅਪ੍ਰੈਲ ( ) ਕੋਵਿਡ ਟੀਕਾਕਰਨ ਮੁਹਿੰਮ ਤਹਿਤ ਅੱਜ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਵੀ 3890 ਟੀਕੇ ਲਗਾਏ ਗਏ। ਜਿਹਨਾਂ ਵਿੱਚ ਸਿਹਤ ਅਤੇ ਫਰੰਟ ਲਾਈਨ ਵਰਕਰਾਂ ਤੋਂ ਇਲਾਵਾ 885 ਸੀਨੀਅਰ ਸਿਟੀਜਨ ਅਤੇ 1367 ਪੰਤਾਲੀ ਸਾਲ ਤੋਂ ਉਪਰ ਵਾਲੇ ਟੀਕਾ ਲਗਵਾਉਣ ਵਾਲੇ ਵਿਅਕਤੀ ਵੀ ਸ਼ਾਮਲ ਹਨ।ਡਾ. ਵੀਨੂੰ ਗੋਇਲ ਨੇਂ ਦੱਸਿਆਂ ਕਿ ਅੱਜ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਸੰਸਥਾਂਵਾ ਤੋਂ ਇਲਾਵਾ ਜਿਲਾ ਸੈਸ਼ਨ ਕੋਰਟ, ਰਾਜੀਵ ਗਾਂਧੀ ਲਾਅ ਯੂਨੀਵਰਸਿਟੀ, ਮਹਾਰਾਣੀ ਕੱਲਬ, ਜੁਝਾਰ ਨਗਰ, ਮਾਰਕਲ ਕਲੋਨੀ, ਵਾਰਡ ਨੰਬਰ 43 ਸਮੇਤ ਜਿਲੇ ਵਿੱਚ 11 ਥਾਂਵਾ ਤੇਂ ਟੀਕਾਕਰਨ ਕੈਂਪ ਲਗਾਏ ਗਏ।ਜਿਹਨਾਂ ਦੀ ਦੇਖਰੇਖ ਉਹਨਾਂ ਵੱਲੋ ਕੀਤੀ ਗਈ।ਉਹਨਾਂ ਕਿਹਾ ਕਿ ਇਹ ਪ੍ਰੀਕਿਰਿਆ ਆੳਂਦੇ ਦਿਨਾਂ ਵਿੱਚ ਵੀ ਜਾਰੀ ਰਹੇਗੀ ਅਤੇ ਸਰਕਾਰੀ ਛੁੱਟੀ ਵਾਲੇ ਦਿਨ ਵੀ ਟੀਕੇ ਲੱਗਿਆ ਕਰਨਗੇ।
ਅੱਜ ਜਿਲੇ ਵਿੱਚ 313 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 3414 ਦੇ ਕਰੀਬ ਰਿਪੋਰਟਾਂ ਵਿਚੋਂ 313 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 22909 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 211 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 19678 ਹੋ ਗਈ ਹੈ। ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2638 ਹੈ। ਛੇਂ ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 598 ਹੋ ਗਈ ਹੈ। ਜਿਸ ਵਿਚੋਂ ਆਡਿਟ ਦੋਰਾਣ ਪੰਜ ਮੋਤਾਂ ਨਾਨ ਕੋਵਿਡ ਪਾਈਆਂ ਗਈਆਂ ਹਨ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 313 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 149, ਨਾਭਾ ਤੋਂ 19, ਸਮਾਣਾ ਤੋਂ 06, ਰਾਜਪੁਰਾ ਤੋਂ 66, ਬਲਾਕ ਭਾਦਸੋ ਤੋਂ 03, ਬਲਾਕ ਕੌਲੀ ਤੋਂ 20, ਬਲਾਕ ਕਾਲੋਮਾਜਰਾ ਤੋਂ 20, ਬਲਾਕ ਸ਼ੁਤਰਾਣਾਂ ਤੋਂ 10, ਬਲਾਕ ਹਰਪਾਲਪੁਰ ਤੋਂ 11, ਬਲਾਕ ਦੁਧਣ ਸਾਧਾਂ ਤੋਂ 09 ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 56 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 257 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।
ਜਿਲਾ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਪੋਜਟਿਵ ਕੇਸਾਂ ਦੇ ਵੱਧਣ ਦੇ ਨਾਲ ਨਾਲ ਹਸਪਤਾਲਾ ਵਿੱਚ ਦਾਖਲ਼ ਮਰੀਜਾਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ।ਉਹਨਾਂ ਕਿਹਾ ਇਸ ਸਮੇਂ ਜਿਲੇ ਵਿੱਚ 277 ਮਰੀਜ ਹਸਪਤਾਲਾ ਵਿੱਚ ਦਾਖਲ਼ ਹਨ, ਜਿਹਨਾ ਵਿਚੋਂ 147 ਮਰੀਜ ਸਰਕਾਰੀ ਹਸਪਤਾਲਾ ਅਤੇ 130 ਮਰੀਜ ਪ੍ਰਾਈਵੇਟ ਹਸਪਤਾਲਾ ਦੇ ਕੋਵਿਡ ਆਈਸੋਲੇਸ਼ਨ ਵਾਰਡਾਂ ਵਿੱਚ ਦਾਖਲ ਹਨ।ਉਹਨਾਂ ਕਿਹਾ ਕਿ ਗੰਭੀਰ ਮਰੀਜਾਂ ਦੀ ਗਿਣਤੀ ਦੇ ਵੱਧਣ ਨਾਲ ਮੌਤਾਂ ਦਾ ਅਕੰੜਾ ਵੀ ਵੱਧ ਰਿਹਾ ਹੈ।ਹੋਰ ਮਰੀਜਾਂ ਦੇ ਦਾਖਲੇ ਲਈ ਸਰਕਾਰੀ ਤੇਂ ਪ੍ਰਾਈਵੇਟ ਖੇਤਰ ਦੇ ਹਸਪਤਾਲਾ ਵਿੱਚ ਲੋੜ ਮੁਤਾਬਿਕ ਬੈਡਾ ਦੀ ਵਿਵਸਥਾ ਕੀਤੀ ਜਾ ਰਹੀ ਹੈ।ਉਹਨਾਂ ਕਿਹਾ ਕਿ ਇਸ ਸਥਿਤੀ ਨੰੁ ਮੁੱਖ ਰਖਦੇ ਹੋਏ ਹੀ ਸਿਹਤ ਵਿਭਾਗ ਵੱਲੋ ਵਾਰ ਵਾਰ ਲੋਕਾਂ ਨੂੰ ਬਿਮਾਰੀ ਪ੍ਰਤੀ ਸੁਚੇਤ ਹੋ ਕੇ ਸਾਵਧਾਨੀਆਂ ਅਪਣਾਉਣ ਬਾਰੇ ਕਿਹਾ ਜਾ ਰਿਹਾ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2916 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 4,35,703 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 22,909 ਕੋਵਿਡ ਪੋਜਟਿਵ, 4,09,701 ਨੈਗੇਟਿਵ ਅਤੇ ਲਗਭਗ 2693 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।