Covid:344 case 6 deaths in Patiala 8 April
April 8, 2021 - PatialaPolitics
344 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ,
ਇੱਕ ਦਿਨ ਵਿੱਚ ਰਿਕਾਰਡ 7221 ਨਾਗਰਿਕਾਂ ਨੇ ਲਗਵਾਈ ਕੋਵਿਡ ਵੈਕਸੀਨ : ਸਿਵਲ ਸਰਜਨ
ਪਟਿਆਲਾ, 8 ਅਪ੍ਰੈਲ ( ) ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਅੱਜ ਰਿਕਾਰਡ 7221 ਟੀਕੇ ਲਗਾਏ ਗਏ। ਜਿਹਨਾਂ ਵਿੱਚ 2586 ਸੀਨੀਅਰ ਸਿਟੀਜਨ ਵੀ ਸ਼ਾਮਲ ਹਨ।ਉਹਨਾਂ ਕਿਹਾ ਕਿ ਅੱਜ ਪਿੰਡਾਂ ਵਿੱਚ ਲਗਾਏ ਕੋਵਿਡ ਟੀਕਾਕਰਨ ਕੈਂਪਾ ਦਾ ਲੋਕਾਂ ਵੱਲੋ ਭਰਪੂਰ ਲਾਹਾ ਲਿਆ ਗਿਆ। ਡਾ. ਵੀਨੁੰ ਗੋਇਲ ਨੇਂ ਕੱਲ ਮਿਤੀ 9 ਅਪ੍ਰੈਲ ਨੁੰ ਲਗਣ ਵਾਲੇ ਕੈਂਪਾ ਬਾਰੇ ਜਾਣਕਾਰੀ ਦਿੰਦੇੇ ਦੱਸਿਆਂ ਕਿ ਕੱਲ ਨੂੰ ਲਾਅ ਯੁਨੀਵਰਸਿਟੀ,ਵਾਰਡ ਨੰਬਰ 33 ਡਿਸਪੈਂਸਰੀ ਦਾਰੂ ਕੁਟੀਆ, ਵਾਰਡ ਨੰਬਰ 45 ਧਰਮਸ਼ਾਲਾ ਆਰਿਆ ਸਮਾਜ, ਵਾਰਡ ਨੰਬਰ 24, ਗੁਰੂ ਨਾਨਕ ਨਗਰ, ਵਾਰਡ ਨੰਬਰ 60 ਸਿਵ ਮੰਦਰ ਭਾਰਤ ਨਗਰ, ਵਾਰਡ ਨੰਬਰ 23 ਬਾਜਵਾ ਕਲੋਨੀ, ਵੀਰ ਹਕੀਕਤ ਰਾਏ ਸਕੂਲ, ਐਕਸਾਈਜ ਐਂਡ ਟੈਕਸਟੇਸ਼ਨ ਵਿਭਾਗ( ਭੁਪਿੰਦਰਾ ਰੋਡ),ਪੰਜਾਬੀ ਯੂਨੀਵਰਸਿਟੀ, ਫੈਕਟਰੀ ਏਰੀਆ (ਗੁਰਦੁਆਰਾ ਸਾਹਿਬ), ਫੋਕਲ ਪੁਆਇੰਟ, ਵਾਰਡ ਨੰਬਰ 18 ਗੁਰਦੁਆਰਾ ਸਿੰਘ ਸਭਾ, ਕੋਆਪਰੇਟਿਵ ਸੁਸਾਇਟੀ ਨੱਥੁਮਾਜਰਾ, ਸਨੋਰ, ਮੀਰਾਂਪੁਰ ਤੋਂ ਇਲਾਵਾ ਮੈਗਾ ਕੈਂਪ ਬਹਾਵਲਪੁਰ ਭਵਨ ਸਿਵਲ ਲਾਈਨ ਰੋਡ, ਪੀ.ਐਸ.ਪੀ.ਸੀ.ਐਲ ਹੈਡ ਆਫਿਸ, ਪੀ.ਐਮ.ਐਨ ਕਾਲਜ ਰਾਜਪੁਰਾ, ਯੁਨੀਵਰਸਿਟੀ ਕਾਲਜ ਘਨੋਰ, ਕਮਿਉਨਿਟੀ ਸੈਂਟਰ ਜੱਤੀਵਾਲ ਅਤੇ ਕਮਿਉਨਿਟੀ ਸੈਂਟਰ ਢੀਂਗੀ (ਭਾਦਸੋਂ)ਆਦਿ ਤੋਂ ਇਲਾਵਾ 100 ਦੇ ਕਰੀਬ ਪਿੰਡਾਂ ਵਿੱਚ ਵੀ ਕੈਂਪ ਲਗਾਏ ਜਾਣਗੇ।ਉਹਨਾ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਨੇੜੇ ਦੇ ਕੈਂਪਾ ਵਿੱਚ ਪੰਹੁਚ ਕੇ ਕੋਵਿਡ ਟੀਕਾਕਰਨ ਜਰੂਰ ਕਰਵਾਉਣ ਜੋ ਕਿ ਬਿੱਲਕੁਲ ਸੁੱਰਖਿਅਤ ਹੈ।ਜਿਲਾ ਟੀਕਾਕਰਨ ਅਧਿਕਾਰੀ ਵੱਲੋਂ ਉਹਨਾਂ ਵੱਲੋ ਅੱਜ ਪਿੰਡ ਭਾਂਖਰ, ਸਨੋਰ ਅਤੇ ਨਾਭਾ ਗੇਟ ਸ਼ਿਵ ਮੰਦਰ ਵਿੱਚ ਲਗਾਏ ਕੈਂਪਾ ਦੀ ਸੁਪਰਵੀਜਨ ਵੀ ਕੀਤੀ ਗਈ।ਇਸ ਮੋਕੇ ਉਹਨਾਂ ਨਾਲ ਡਾ. ਮਿੰਨੀ ਸਿੰਗਲਾ ਅਤੇ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਵੀ ਹਾਜਰ ਸਨ।
ਅੱਜ ਜਿਲੇ ਵਿੱਚ 344 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 4454 ਦੇ ਕਰੀਬ ਰਿਪੋਰਟਾਂ ਵਿਚੋਂ 344 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 24,366 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 325 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 21255 ਹੋ ਗਈ ਹੈ। ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2493 ਹੈ। ਛੇਂ ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 623 ਹੋ ਗਈ ਹੈ। ਜਿਸ ਵਿਚੋਂ ਆਡਿਟ ਦੋਰਾਣ ਪੰਜ ਮੋਤਾਂ ਨਾਨ ਕੋਵਿਡ ਪਾਈਆਂ ਗਈਆਂ ਹਨ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 344 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 203, ਨਾਭਾ ਤੋਂ 17,ਰਾਜਪੁਰਾ ਤੋਂ 34, ਸਮਾਣਾ ਤੋਂ 17, ਬਲਾਕ ਭਾਦਸੋ ਤੋਂ 16, ਬਲਾਕ ਕੌਲੀ ਤੋਂ 16, ਬਲਾਕ ਕਾਲੋਮਾਜਰਾ ਤੋਂ 09, ਬਲਾਕ ਸ਼ੁਤਰਾਣਾਂ ਤੋਂ 05, ਬਲਾਕ ਹਰਪਾਲਪੁਰ ਤੋਂ 09 ਅਤੇ ਬਲਾਕ ਦੁਧਣਸਾਧਾਂ ਤੋਂ 18 ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 47 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 297 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4056 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 4,53,388 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 24,366 ਕੋਵਿਡ ਪੋਜਟਿਵ, 4,25,426 ਨੈਗੇਟਿਵ ਅਤੇ ਲਗਭਗ 3196 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।