Patiala district wheat procurement reaches 5Lac 76k metric ton
April 19, 2021 - PatialaPolitics
ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ 5 ਲੱਖ 76 ਹਜ਼ਾਰ ਮੀਟਰਿਕ ਟਨ ਕਣਕ ਦੀ ਹੋਈ ਆਮਦ
-ਹੁਣ ਤੱਕ 5 ਲੱਖ 51 ਹਜ਼ਾਰ 092 ਮੀਟਰਿਕ ਟਨ ਕਣਕ ਦੀ ਹੋਈ ਖਰੀਦ-ਕੁਮਾਰ ਅਮਿਤ
ਪਟਿਆਲਾ, 19 ਅਪ੍ਰੈਲ:
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ 5 ਲੱਖ 76 ਹਜ਼ਾਰ 584 ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ ਜਦੋਂਕਿ 5 ਲੱਖ 51 ਹਜ਼ਾਰ 092 ਮੀਟਰਿਕ ਟਨ ਕਣਕ ਦੀ ਖਰੀਦ ਵੀ ਹੋ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਮੰਡੀਆਂ ‘ਚ 39 ਹਜ਼ਾਰ 016 ਮੀਟਰਿਕ ਟਨ ਕਣਕ ਪੁੱਜੀ ਅਤੇ 40 ਹਜ਼ਾਰ 060 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ। ਜਦੋਂਕਿ ਹੁਣ ਤੱਕ ਮੰਡੀਆਂ ਵਿੱਚ ਪੁੱਜੀ ਕਣਕ ਵਿੱਚੋਂ ਕੁਲ 5 ਲੱਖ 51 ਹਜ਼ਾਰ 092 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਜਿਸ ਵਿੱਚੋਂ ਪਨਗਰੇਨ ਨੇ ਕੁਲ 175850 ਮੀਟਰਿਕ ਟਨ, ਮਾਰਕਫੈਡ ਨੇ ਕੁਲ 112484 ਮੀਟਰਿਕ ਟਨ, ਪਨਸਪ ਨੇ 135213 ਮੀਟਰਿਕ ਟਨ, ਵੇਅਰ ਹਾਊਸ ਨੇ 93045 ਮੀਟਰਿਕ ਟਨ ਅਤੇ ਐਫ.ਸੀ.ਆਈ ਨੇ ਕੁਲ 34500 ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸੁੱਕੀ ਕਣਕ ਹੀ ਮੰਡੀਆਂ ‘ਚ ਲੈ ਕੇ ਆਉਣ ਤਾਂ ਕਿ ਉਨ੍ਹਾਂ ਨੂੰ ਕਣਕ ਵੇਚਣ ਲਈ ਬਹੁਤਾ ਸਮਾਂ ਮੰਡੀਆਂ ‘ਚ ਨਾ ਰਹਿਣਾ ਪਵੇ।