Patiala Shopkeeper robbed at gun point in CM City
April 20, 2021 - PatialaPolitics
ਦਿਨ ਦਿਹਾੜੇ ਪਟਿਆਲਾ ਤੋਂ ਸਰਹਿੰਦ ਰੋਡ ਉੱਪਰ ਬਰਨਾਲਾ ਪੈਂਟ ਐਂਡ ਹਾਰਡਵੇਅਰ ਸਟੋਰ ਤੇ ਪਿਸਤੌਲ ਦੀ ਨੋਕ ਤੇ ਲੁੱਟ
ਅੱਜ ਪਟਿਆਲਾ ਦੇ ਸਰਹਿੰਦ ਰੋਡ ਉਪਰ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਤਿੰਨ ਨੌਜਵਾਨਾਂ ਵੱਲੋਂ ਸ਼ਰ੍ਹੇਆਮ ਪਿਸਤੌਲ ਦੀ ਨੋਕ ਤੇ ਉੱਪਰ ਅੰਜਾਮ ਦਿੱਤਾ ਗਿਆ ਤਕਰੀਬਨ ਤਿੰਨ ਕੁ ਵਜੇ ਦੇ ਸਮੇਂ ਦੌਰਾਨ ਪਟਿਆਲਾ ਤੇ ਸਰਹਿੰਦ ਰੋਡ ਉਪਰ ਬਰਨਾਲਾ ਪੇਂਟ ਅਤੇ ਹਾਰਡਵੇਅਰ ਦੀ ਦੁਕਾਨ ਉੱਪਰ ਤਿੰਨ ਨੌਜਵਾਨ ਆਉਂਦੇ ਹਨ ਅਤੇ ਪਿਸਤੌਲ ਦੀ ਨੋਕ ਤੇ ਕੁਝ ਨਕਦੀ ਅਤੇ ਮੋਬਾਇਲ ਫੋਨ ਲੈ ਕੇ ਫਰਾਰ ਹੋ ਜਾਂਦੇ ਹਨ ਫਿਲਹਾਲ ਪੁਲਸ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੇਖ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਐੱਮ ਨੂੰ ਪਕੜ ਲਿਆ ਜਾਵੇਗਾ ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਸ਼ਰ੍ਹੇਆਮ ਅਫ਼ਸਰਾਂ ਲੁੱਟਦੀ ਅੰਜਾਮ ਤੋਂ ਬਾਅਦ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਇਸ ਮੌਕੇ ਤੇ ਪਹੁੰਚੇ ਥਾਣਾ ਤ੍ਰਿਪੜੀ ਦੇ ਐੱਸ ਐੱਚ ਓ ਹੈਰੀ ਬੋਪਾਰਾਏ ਨੇ ਸਾਰੀ ਜਾਣਕਾਰੀ ਮੀਡੀਆ ਨੂੰ ਦਿੱਤੀ ਅਤੇ ਮਾਲਕ ਦਾ ਕਹਿਣਾ ਹੈ ਕਿ ਉਸ ਨੂੰ ਕੁਝ ਸਮਝ ਨਹੀਂ ਆਇਆ ਇੱਕ ਲਖਤ ਆਏ ਤੇ ਸਾਰੀ ਘਟਨਾ ਨੂੰ ਅੰਜਾਮ ਦੇ ਕੇ ਨੌਜਵਾਨ ਫ਼ਰਾਰ ਹੋ ਗਏ