Wheat purchase crossed 60% of it’s target

April 24, 2021 - PatialaPolitics


ਦਫਤਰ, ਜਿਲ੍ਹਾ ਲੋਕ ਸੰਪਰਕ ਅਫਸਰ, ਕਪੂਰਥਲਾ

ਕਣਕ ਦੀ ਖਰੀਦ ਸੰਭਾਵੀ ਟੀਚੇ ਦੇ 60 ਫੀਸਦੀ ਤੋਂ ਟੱਪੀ-

ਕਿਸਾਨਾਂ ਨੂੰ ਅਦਾਇਗੀ ਵੀ 200 ਕਰੋੜ ਨੇੜੇ ਪੁੱਜੀ

ਕਪੂਰਥਲਾ, 23 ਅਪ੍ਰੈਲ
ਕਪੂਰਥਲਾ ਜਿਲ੍ਹੇ ਵਿਚ ਕਣਕ ਦੀ ਖਰੀਦ ਸੰਭਾਵੀ ਟੀਚੇ ਦੇ 60 ਫੀਸਦੀ ਤੋਂ ਟੱਪ ਗਈ ਹੈ। ਜਿਲ੍ਹੇ ਵਿਚ ਕੁੱਲ ਮੰਡੀਆਂ ਅੰਦਰ ਕਣਕ ਦੀ ਆਮਦ ਦਾ ਟੀਚਾ 3.59 ਲੱਖ ਮੀਟਰਿਕ ਟਨ ਹੈ, ਜਦਕਿ ਹੁਣ ਤੱਕ ਮੰਡੀਆਂ ਅੰਦਰ 222066 ਮੀਟਰਕ ਟਨ ਕਣਕ ਵਿਚੋਂ 216568 ਮੀਟਰਕ ਟਨ ਖਰੀਦੀ ਜਾ ਚੁੱਕੀ ਹੈ, ਜੋ ਕਿ ਕਣਕ ਦੀ ਸੰਭਾਵੀ ਆਮਦ ਦਾ 61.68 ਫੀਸਦੀ ਹੈ।

ਬੀਤੀ ਕੱਲ੍ਹ ਤੋਂ ਪਏ ਮੀਂਹ ਕਾਰਨ ਅੱਜ ਕਣਕ ਦੀ ਖਰੀਦ ਅਤੇ ਲਿਫਟਿੰਗ ਵਿਚ ਰੁਕਾਵਟ ਪਈ, ਪਰ ਬਾਅਦ ਦੁਪਹਿਰ ਮੌਸਮ ਸਾਫ ਹੋਣ ਪਿੱਛੋਂ ਜਿੱਥੇ 12645 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ, ਉੱਥੇ ਹੀ 19434 ਮੀਟਰਕ ਟਨ ਕਣਕ ਦੀ ਚੁਕਾਈ ਵੀ ਕੀਤੀ ਗਈ। ਹੁਣ ਤੱਕ ਕੁੱਲ 118308 ਮੀਟਰਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ।

ਕਿਸਾਨਾਂ ਨੂੰ ਸਿੱਧੀ ਅਦਾਇਗੀ ਲਈ ਰਜਿਸਟ੍ਰੇਸ਼ਨ ਪ੍ਰਕਿ੍ਆ ਵਿਚ ਕਿਸਾਨਾਂ ਦੀ ਸਹੂਲਤ ਦੇ ਸਾਰਥਿਕ ਨਤੀਜੇ ਸਾਹਮਣੇ ਆਏ ਹਨ ਅਤੇ ਹੁਣ ਤੱਕ ਕੁੱਲ 196.81 ਕਰੋੜ ਰੁਪੈ ਦੀ ਅਦਾਇਗੀ ਹੋ ਚੁੱਕੀ ਹੈ। ਅੱਜ 23 ਅਪ੍ਰੈਲ ਨੂੰ ਵੀ ਕਿਸਾਨਾਂ ਨੂੰ 50.48 ਕਰੋੜ ਰੁਪੈ ਦੀ ਅਦਾਇਗੀ ਉਨ੍ਹਾਂ ਦੇ ਖਾਤਿਆਂ ਵਿਚ ਕੀਤੀ ਗਈ।