14 deaths in Patiala due to Covid 25 April

April 25, 2021 - PatialaPolitics

3352 ਨੇਂ ਲਗਵਾਈ ਕੋਵਿਡ ਵੈਕਸੀਨ

477 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ

ਕੋਵਿਡ ਹਸਪਤਾਲਾ ਵਿੱਚ ਲੋੜ ਅਨੁਸਾਰ ਸੁਵਿਧਾਵਾਂ ਵਿੱਚ ਕੀਤਾ ਜਾ ਰਿਹਾ ਹੈ ਵਾਧਾ: ਸਿਵਲ ਸਰਜਨ

      ਪਟਿਆਲਾ 25 ਅਪ੍ਰੈਲ  (         ) ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਐਤਵਾਰ ਸਰਕਾਰੀ ਛੁੱਟੀ  ਹੋਣ ਦੇ ਬਾਵਜੁਦ ਵੀ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਪ੍ਰੀਕਿਰਿਆ ਆਮ ਵਾਂਗ ਜਾਰੀ ਰਹੀ ਅਤੇ ਅੱਜ ਜਿਲ੍ਹੇ ਵਿੱਚ ਲਗਾਏ ਕੈਂਪਾ, ਸਰਕਾਰੀ ਤੇਂ ਪ੍ਰਾਈਵੇਟ ਹਸਪਤਾਲਾ ਵਿੱਚ ਕੁੱਲ 5953 ਨਾਗਰਿਕਾਂ ਦੇ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ। ਜਿਸ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 1,92,723 ਹੋ ਗਈ ਹੈ।ਜਿਲ੍ਹਾ ਪਟਿਆਲਾ ਵਿੱਚ ਮਿਤੀ 26 ਅਪ੍ਰੈਲ ਦਿਨ ਸੋਮਵਾਰ ਨੂੰ ਲੱਗਣ ਵਾਲੇ ਆਉਟ ਰੀਚ ਕੋਰੋਨਾ ਟੀਕਾਕਰਨ ਕੈਂਪਾਂ ਬਾਰੇ ਜਾਣਕਾਰੀ ਦਿੰਦੇ ਡਾ. ਵੀਨੁੰ ਗੋਇਲ ਨੇਂ ਕਿਹਾ ਕਿ 26 ਅਪ੍ਰੈਲ ਨੂੰ ਪਟਿਆਲਾ ਸ਼ਹਿਰ ਦੇ 4-ਏ ਇੰਡਸਟਰੀਅਲ ਅਸਟੇਟ ਸਾਹਮਣੇ ਡੀ.ਆਈ.ਸੀ ਆਫਿਸ, ਸਮਾਣਾ ਦੇ ਵਾਰਡ ਨੰਬਰ 11 ਮਲਕਾਣਾ ਪੱਤੀ, ਨਾਭਾ ਦੇ ਵਾਰਡ ਨੰਬਰ 03 ਮਹਿਲਾ ਕੱਲਬ ਹਰੀਦਾਸ ਕਲੋਨੀ,ਵਾਰਡ ਨੰਬਰ 19 ਪੁਰਾਣੀ ਸਬਜੀ ਮੰਡੀ, ਕਰਤਾਰ ਐਗਰੋ, ਰਾਜਪੁਰਾ ਦੇ ਵਾਰਡ ਨੰਬਰ 22 ਗੁਰਦੁਆਰਾ ਇਸਲਾਮਪੁਰ, ਵਾਰਡ ਨੰਬਰ 28 ਆਂਗਣਵਾੜੀ ਕੇਂਦਰ ਨਿਉ ਦਸ਼ਮੇਸ਼ ਨਗਰ, ਹਿੰਦੁਸਤਾਨ ਯੂਨੀਲੀਵਰ, ਫੈਕਟਰੀ ਐਸ.ਆਈ.ਈ.ਐਲ.,ਪਾਤੜਾਂ ਦੇ ਵਾਰਡ ਨੰਬਰ 03 ਪਬਲਿਕ ਗਰਲਜ ਸਕੂਲ, ਵਾਰਡ ਨੰਬਰ 7 ਸ਼ਿਵ ਮੰੰਦਰ, ਘਨੌਰ ਦੇ ਵਾਰਡ 19 ਹਿੰਦੁ ਧਰਮਸ਼ਾਲਾ, ਸ਼ੁਤਰਾਣਾ ਦੇ ਕੋਆਪਰੇਟਿਵ ਸੁਸਾਇਟੀ ਫਤਿਹਮਾਜਰਾ, ਮਵੀਕਲਾਂ, ਸਧਾਰਣਪੁਰ, ਦਫਤਰੀ ਵਾਲਾ, ਹਮਝੇੜੀ, ਰਾਧਾਸੁਆਮੀ ਭਵਨ ਬਰਾਸ, ਡਰੋਲੀ, ਸਬ ਸਿਡਰੀ ਸਿਹਤ ਕੇਂਦਰ ਘੱਗਾ, ਭਾਦਸੋਂ ਦੇ ਕੋਆਪਰੇਟਿਵ ਸੁਸਾਇਟੀ ਭੜੀ ਪੜੈਂਚਾ, ਬਾਬਰਪੁਰ, ਵਾਰਡ ਨੰਬਰ 2,3,5, ਦਫਤਰ ਨਗਰ ਪੰਚਾਇਤ, ਰਾਧਾਸੁਆਮੀ ਸਤਸੰਗ ਭਵਨ ਘਨੁੜਕੀ, ਸੀ.ਐਚ.ਸੀ ਭਾਦਸੋਂ, ਬਲਾਕ ਕੌਲੀ ਦੇ ਕੋਆਪਰੇਟਿਵ ਸੁਸਾਇਟੀ ਤਰਖੇੜੀ ਜਟਾਂ, ਰਵੀਦਾਸ ਧਰਮਸ਼ਾਲਾ ਝਿੱਲ, ਦੁਧਨਸਾਂਧਾ ਦੇ ਸੀ.ਡੀ ਸਨੌਰ, ਕੋਆਪਰੇਟਿਵ ਸੁਸਾਇਟੀ ਬਹਿਲ, ਵਿਸ਼ਾਲ ਕਾਰਟੇਜ ਭੁਨਰਹੇੜੀ, ਵਿਸ਼ਾਲ ਪੇਪਰ ਇੰਡਸਟਰੀਜ ਭੁਨਰਹੇੜੀ, ਕਾਲੋਮਾਜਰਾ ਦੇ ਕੋਆਪਰੇਟਿਵ ਸੁਸਾਇਟੀ ਸਹੇੜਾ, ਹਰਪਾਲਪੁਰ ਦੇ ਕੋਆਪਰੇਟਿਵ ਜਾਰੀਕਪੁਰ, ਰਾਧਾਸੁਆਮੀ ਸਤਸੰਗ ਭਵਨ ਘਗਰ ਸਰਾਏ, ਉਂਟਸਰ ਵਿਖੇ ਲਗਾਏ ਜਾਣਗੇ ।ਇਸ ਤੋਂ ਇਲਾਵਾ ਜਿਲ੍ਹੇ ਦੇ 120 ਦੇ ਕਰੀਬ ਪਿੰਡਾਂ ਅਤੇ ਸਰਕਾਰੀ ਹਸਪਤਾਲਾ ਸਮੇਤ ਚੁਨਿੰਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਟੀਕੇ ਲਗਾਏ ਜਾਣਗੇ।

 ਅੱਜ ਜਿਲੇ ਵਿੱਚ 477 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 3163 ਦੇ ਕਰੀਬ ਰਿਪੋਰਟਾਂ ਵਿਚੋਂ 477 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 30493 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 849 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 26715 ਹੋ ਗਈ ਹੈ । ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 3057 ਹੈ। ਜਿਲੇ੍ਹ ਵਿੱਚ 14 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 726 ਹੋ ਗਈ ਹੈ। ਜਿਸ ਵਿਚੋਂ ਆਡਿਟ ਦੋਰਾਣ ਪੰਜ ਮੋਤਾਂ ਨਾਨ ਕੋਵਿਡ ਪਾਈਆਂ ਗਈਆਂ ਹਨ।

        ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 477 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 364, ਨਾਭਾ ਤੋਂ 05, ਰਾਜਪੁਰਾ ਤੋਂ 31, ਸਮਾਣਾ ਤੋਂ 08, ਬਲਾਕ ਭਾਦਸੋ ਤੋਂ 07, ਬਲਾਕ ਕੌਲੀ ਤੋਂ 20, ਬਲਾਕ ਕਾਲੋਮਾਜਰਾ ਤੋਂ 11, ਬਲਾਕ ਸ਼ੁਤਰਾਣਾ ਤੋਂ 13, ਬਲਾਕ ਹਰਪਾਲਪੁਰ ਤੋਂ 07, ਬਲਾਕ ਦੁਧਣਸਾਧਾਂ ਤੋਂ 11 ਕੋਵਿਡ ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 47 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 430 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਜਿਲੇ੍ਹ ਵਿੱਚ ਸਰਕਾਰੀ ਤੇਂ ਪ੍ਰਮਾਨਿਤ ਪ੍ਰਾਈਵੇਟ ਕੋਵਿਡ ਹਸਪਤਾਲਾ ਵਿਚ ਮਰੀਜਾਂ ਦੇ ਵਧਦੇ ਹੋਏ ਦਾਖਲਿਆ ਨੁੰ ਦੇਖਦੇ ਹੋਏ ਹਸਪਤਲਾ’ਚ ਬੈਡਾ, ਵੈਨਟੀਲੇਟਰ ਆਦਿ ਸੁਵਿਧਾਵਾਂ ਵਿਚ ਲੋੜ ਅਨੁਸਾਰ ਵਾਧਾ ਕੀਤਾ ਜਾ ਰਿਹਾ ਹੈ ਤਾਂ ਜੋ ਮਰੀਜਾ ਨੁੰ ਕੋਈ ਪ੍ਰੇਸ਼ਾਨੀ ਨਾ ਆਵੇ। ਉਹਨਾਂ ਕਿਹਾ ਕਿ ਪਟਿਆਲਾ ਵਿਖੇ ਜਿਥੇ ਪਟਿਆਲਾ ਜਿਲ੍ਹਾ ਤੋਂ ਇਲਾਵਾ ਦੁਸਰੇ ਜਿਲਿਆਂ ਦੇ ਮਰੀਜ ਵੀ ਦਾਖਲ ਹੋ ਰਹੇ ਹਨ, ਉਥੇ ਦੁਸਰੇ ਰਾਜਾਂ ਜਿਵੇਂ ਹਰਿਆਣਾ ਅਤੇ ਦਿੱਲ਼ੀ ਤੋਂ ਵੀ  ਮਰੀਜ ਹਸਪਤਾਲਾ ਵਿਚ ਦਾਖਲੇ ਲਈ ਆ ਰਹੇ ਹਨ।ਉਹਨਾਂ ਮੁੜ ਜਨਤਾ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਸਾਵਧਾਨੀਆਂ ਜਿਵੇਂ ਮਾਸਕ ਪਾਉਣਾ, ਵਾਰ ਵਾਰ ਸਾਬਣ ਪਾਣੀ ਨਾਲ ਹੱਥ ਧੋਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ਜਰੂਰ ਅਪਣਾਉਣ, ਇਸ ਤੋਂ ਇਲਾਵਾ 45 ਸਾਲ ਤੋਂ ਜਿਆਦਾ ਉਮਰ ਦੇ ਸਾਰੇ ਨਾਗਗਰਿਕ ਆਪਣਾ ਕੋਵਿਡ ਟੀਕਾਕਰਨ ਜਰੁਰ ਕਰਵਾਉਣ।

ਜਿਲਾ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਪਟਿਆਲਾ ਦੇ ਉਪਕਾਰ ਨਗਰ ਵਿਚ ਲੱਗੀ ਮਾਈਕਰੋਕੰਟੈਨਮੈਂਟ ਏਰੀਏ ਵਿਚੋਂ ਕੋਈ ਨਵਾਂ ਕੇਸ ਨਾ ਆਉਣ ਅਤੇ ਸਮਾਂ ਪੁਰਾ ਹੋਣ ਤੇਂ ਹਟਾ ਦਿਤੀ ਗਈ ਹੈ।

      ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 3218 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 5,19,355 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 30493 ਕੋਵਿਡ ਪੋਜਟਿਵ, 4,85,770 ਨੈਗੇਟਿਵ ਅਤੇ ਲਗਭਗ 2692 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਫੋਟੋ ਕੈਪਸ਼ਨ: ਸਮਾਣਾ ਵਿਖੇ ਕੋਵਿਡ ਸੈਂਪਲ ਲੈਂਦੀ ਸਿਹਤ ਟੀਮ।

            ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ।