Patiala Doctor Rubal Sharma died in accident
May 4, 2021 - PatialaPolitics
ਮੌਤੀ ਬਾਗ ਡਿਸਪੈਂਸਰੀ ਵਿੱਚ ਕੰਮ ਕਰਦੇ ਮਿਹਨਤੀ ਤੇਂ ਨੇਕ ਦਿਲ ਡਾਕਟਰ ਰੂਬਲ ਸ਼ਰਮਾ (37 ਸਾਲ) ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਡਾ. ਰੂਬਲ ਸ਼ਰਮਾ ਜੋ ਕਿ ਪਿਛਲੇ 8 ਸਾਲਾਂ ਤੋਂ ਮੌਤੀ ਬਾਗ ਡਿਸਪੈਂਸਰੀ ਵਿੱਚ ਬਤੌਰ ਮੈਡੀਕਲ ਅਫਸਰ ਕੰਮ ਕਰ ਰਹੇ ਸਨ, ਦੀ ਮਿਤੀ 2 ਮਈ ਦੀ ਰਾਤ ਨੂੰ ਪਟਿਆਲਾ ਸ਼ਹਿਰ ਦੇ ਗੁਰਮਤ ਕਾਲਜ ਰੋਡ ਤੇਂ ਸੜਕੀ ਦੁਰਘਟਨਾ ਹੋਣ ਕਾਰਣ ਮੌਤ ਹੋ ਗਈ।ਜਿਹਨਾਂ ਦਾ ਸੰਸਕਾਰ ਬੀਤੇ ਦਿਨੀ ਮੂਣਕ ਜਿਲਾ ਸੰਗਰੂਰ ਵਿਖੇ ਕੀਤਾ ਗਿਆ।ਉਹ ਆਪਣੇ ਪਿਛੇ ਆਪਣੀ ਵਿਧਵਾ ਮਾਤਾ ਜਸਵੀਰ ਕੌਰ (ਰਿਟਾਇਰਡ ਐਲ.ਐਚ.ਵੀ),ਪਤਨੀ ਸ਼ਾਲਿਨੀ ਸ਼ਰਮਾ ਅਤੇ ਡੇਢ ਸਾਲ ਦੀ ਪੁੱਤਰੀ ਸ਼ੁਰਭਾ ਸ਼ਾਲਿਨੀ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦੀ ਬੇਵਕਤੀ ਮੌਤ ਤੇਂ ਗਹਿਰਾ ਦੁਖ ਪ੍ਰਗਟ ਕਰਦੇ ਸਿਵਲ ਸਰਜਨ ਸਤਿੰਦਰ ਸਿੰਘ ਨੇਂ ਕਿਹਾ ਕਿ ਡਾ. ਰੂਬਲ ਸ਼ਰਮਾ ਇੱਕ ਨੇਕ ਦਿਲ ਇਨਸਾਨ ਸਨ ਜੋ ਕਿ ਕਾਫੀ ਮਿਹਨਤ ਅਤੇ ਲਗਨ ਨਾਲ ਆਪਣੀਆਂ ਸੇਵਾਵਾਂ ਵਿਭਾਗ ਨੁੰ ਦੇ ਰਹੇ ਸਨ।ਉਹ ਆਪਣੀ ਡਿੳਟੀ ਬਾਖੁਬੀ ਨਿਭਾ ਰਹੇ ਸਨ ਅਤੇ ਉਹਨਾਂ ਦੀ ਮੌਤ ਨਾਲ ਵਿਭਾਗ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਉਹਨਾਂ ਦੀ ਬੇਵਕਤੀ ਮੌਤ ਤੇਂ ਦੁਖ ਦਾ ਪ੍ਰਗਟਾਵਾ ਕਰਦੇ ਉਹਨਾਂ ਵੱਲੋਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਜੇ ਅਤੇ ਪਿੱਛੇ ਪਰਿਵਾਰ ਨੁੰ ਭਾਣਾ ਮੰਨਣ ਦਾ ਬੱਲ ਬਖਸ਼ੇ।ਇਸ ਮੋਕੇ ਉਹਨਾਂ ਨਾਲ ਸਮੂਹ ਪ੍ਰੋਗਰਾਮ ਅਫਸਰ ਵੀ ਸ਼ਾਮਲ ਸਨ।
Random Posts
Covid on peak,325 case 6 deaths in Patiala 7 April
- Patiala Covid Vaccination Schedule 26 February
Lunar eclipse 2018 in India: Total lunar eclipse, blue moon, supermoon all at same time
Patiala DC reviews ongoing development work
Covid: Punjab Covid restrictions notification 25 January
Punjab cabinet accepts 6th Pay Commission
Punjab CM Channi’s security breached at his son’s wedding,4 suspended
Punjab Municipal Corporation Elections dates to be announced very soon
Patiala Thapar College Accident:FIR against Inspector