615 Covid case 16 deaths in Patiala 11 May

May 11, 2021 - PatialaPolitics

6444 ਨੇਂ ਲਗਵਾਈ ਕੋਵਿਡ ਵੈਕਸੀਨ

ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ ਹੋਇਆ ਢਾਈ ਲੱਖ ਤੋਂ ਪਾਰ

615 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ

ਕੋਵਿਡ ਟੈਸਟਿੰਗ ਅਤੇ ਟੀਕਾਕਰਣ ਸਮੇਂ ਦੀ ਲੋੜ ਹੈ : ਸਿਵਲ ਸਰਜਨ

ਪਟਿਆਲਾ, 11 ਮਈ ( ) ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਪ੍ਰੀਕਿਰਿਆ ਤਹਿਤ 6444 ਨਾਗਰਿਕਾਂ ਨੇਂ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 2,56,413 ਹੋ ਗਿਆ ਹੈ।ਉਹਨਾਂ ਕਿਹਾ ਕਿ ਅੱਜ ਜਿਲੇ੍ਹ ਵਿੱਚ 18 ਤੋਂ 44 ਸਾਲ ਦੇ ਉਮਰ ਵਰਗ ਦੇ ਟੀਕਾਕਰਨ ਦੇ ਪਹਿਲੇ ਗੇੜ ਦੇ ਦੂਜੇ ਦਿਨ 350 ਉਸਾਰੀ ਕਾਮਿਆ ਵੱਲੋਂ ਕੋਵਿਡ ਟੀਕਾਕਰਣ ਕਰਵਾਇਆ ਗਿਆ।ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੁੰ ਗੋਇਲ ਨੇਂ ਕਿਹਾ ਕਿ ਮਿਤੀ 12 ਮਈ ਦਿਨ ਬੁੱਧਵਾਰ ਨੁੰ 45 ਸਾਲ ਤੋਂ ਜਿਆਦਾ ਉਮਰ ਦੇ ਨਾਗਰਿਕਾਂ ਨੂੰ ਜਿਲੇ੍ਹ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਂਵਾ ਮਾਤਾ ਕੁਸ਼ਲਿਆ ਹਸਪਤਾਲ, ਰਾਜਿੰਦਰਾ ਹਸਪਤਾਲ, ਤ੍ਰਿਪੜੀ, ਮਾਡਲ ਟਾਉਨ, ਸਮੂਹ ਸਬ ਡਵੀਜਨ ਹਸਪਤਾਲ ਨਾਭਾ, ਸਮਾਣਾ, ਰਾਜਪੁਰਾ, ਸਮੂਹ ਪ੍ਰਾਇਮਰੀ ਸਿਹਤ ਕੇਂਦਰ, ਕਮਿਉਨਿਟੀ ਸਿਹਤ ਕੇਂਦਰ ਅਤੇ ਚੁਨਿੰਦੇ ਤੰਦਰੂਸਤ ਸਿਹਤ ਕੇਂਦਰਾ ਵਿੱਚ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਜਾਣਗੇ।ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਦੇ ਪਟਿਆਲਾ ਸ਼ਹਿਰ ਦੇ ਰਾਧਾਸੁਆਮੀ ਸਤਸੰਗ ਭਵਨ, ਸਰਕਾਰੀ ਐਲੀਮੈਂਟਰੀ ਸਕੂਲ ਰਤਨ ਨਗਰ, ਸਰਕਾਰੀ ਪਾਲੀਟੈਕਨਿਕ ਕਾਲਜ, ਮਿਉਨੀਸੀਪਲ ਕਾਰਪੋਰੇਸ਼ਨ ਦਫਤਰ, ਰਾਜਪੁਰਾ ਅਤੇ ਨਾਭਾ ਦੇ ਰਾਧਾਸੁਆਮੀ ਸਤਸੰਗ ਭਵਨ, ਬਲਾਕ ਕੌਲੀ ਦੇ ਗੁਰੂ ਰਵੀਦਾਸ ਧਰਮਸ਼ਾਲਾ ਝਿੱਲ, ਪਾਤੜਾਂ ਦੇ ਕੋਆਪਰੇਟਿਵ ਸੋਸਾਇਟੀ ਟਰਾਂਸਪੋਰਟ ਨਗਰ ਅਤੇ ਰਾਧਾ ਸੁਆਮੀ ਸਤਸੰਗ ਭਵਨ, ਬਲਾਕ ਹਰਪਾਲਪੁਰ ਦੇ ਟੀ.ਆਈ. ਸਾਇਕਲ ਸੰਧਾਰਸ਼ੀ ਵਿੱਚ ਵੀ ਆਉਟ ਰੀਚ ਕੈਂਪ ਲਗਣਗੇ।

ਅੱਜ ਜਿਲੇ ਵਿੱਚ 615 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 4662 ਦੇ ਕਰੀਬ ਰਿਪੋਰਟਾਂ ਵਿਚੋਂ 615 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 39809 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 521 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 34,356 ਹੋ ਗਈ ਹੈ।ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 4522 ਹੈ।ਜਿਲੇ੍ਹ ਵਿੱਚ 16 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 931 ਹੋ ਗਈ ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 615 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 343, ਨਾਭਾ ਤੋਂ 44, ਰਾਜਪੁਰਾ ਤੋਂ 54, ਸਮਾਣਾ ਤੋਂ 16, ਬਲਾਕ ਭਾਦਸਂੋ ਤੋਂ 25, ਬਲਾਕ ਕੌਲੀ ਤੋਂ 34, ਬਲਾਕ ਕਾਲੋਮਾਜਰਾ ਤੋਂ 23, ਬਲਾਕ ਸ਼ੁਤਰਾਣਾ ਤੋਂ 23, ਬਲਾਕ ਹਰਪਾਲਪੁਰ ਤੋਂ 20, ਬਲਾਕ ਦੁਧਣਸਾਧਾਂ ਤੋਂ 33 ਕੋਵਿਡ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿਚ 50 ਪੋਜਟਿਵ ਕੇਸ ਕੰਟੈਕਟ ਟਰੇਸਿੰਗ ਦੌਰਾਣ ਅਤੇ 588 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਤੇਂ ਫੈਲ ਰਹੀਆਂ ਗਲਤ ਅਫਵਾਹਾਂ ਤੇਂ ਵਿਸ਼ਵਾਸ ਨਾ ਕੀਤਾ ਜਾਵੇ।ਕੋਵਿਡ 19 ਦਾ ਛੇਤੀ ਪਤਾ ਲਗਾਉਣ ਲਈ ਟੈਸਟਿੰਗ ਬਹੁਤ ਜ਼ਰੂਰੀ ਹੈ।ਜੇ ਜਾਂਚ ਸ਼ੁਰੂਆਤੀ ਪੜਾਅ ‘ਤੇ ਕਰਵਾ ਲਈ ਜਾਵੇ ਤਾਂ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਦੁਜੇ ਪਾਸੇ ਟੀਕਾਕਰਨ ਪ੍ਰਤੀਰੋਧਕ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਮੱਹਤਵਪੂਰਨ ਹੈ।ਇਹ ਦੋਵੇਂ ਚੀਜ਼ਾਂ ਸਮੇਂ ਦੀ ਲੋੜ ਹੈ ਅਤੇ ਸਿਹਤ ਵਿਭਾਗ ਇਸ ਤੇਂ ਦਿਨ ਰਾਤ ਕੰਮ ਕਰ ਰਿਹਾ ਹੈ।ਉਹਨਾਂ ਨੇ ਕਿਹਾ ਕਿ ਸਮੇਂ ਸਿਰ ਟੈਸਟ ਕਰਵਾਉਣ ਨਾਲ ਮੌਤ ਦਰ ਵੀ ਘਟੇਗੀ।ਲੋਕ ਜਲਦੀ ਟੈਸਟ ਕਰਵਾਉਣ ਤੋਂ ਝਿਜਕਦੇ ਹਨ।ਜਿਸ ਨਾਲ ਅਜਿਹੇ ਵਿਅਕਤੀਆਂ ਵਿਚ ਬਿਮਾਰੀ ਦੀ ਗੰਭੀਰਤਾ ਹੋ ਜਾਂਦੀ ਹੈ ਅਤੇ ਉਹ ਅਣਜਾਣੇ ਵਿਚ ਇਸ ਦੇ ਫੈਲਣ ਲਈ ਵੀ ਜ਼ਿੰਮੇਵਾਰ ਹੁੰਦੇ ਹਨ।ਇਸ ਲਈ ਜਦੋਂ ਵੀ ਕੋਈ ਕੋਵਿਡ ਲੱਛਣ ਸ਼ੁਰੂ ਹੁੰਦੈ ਜਾਂ ਕਿਸੇ ਲਾਗ ਵਾਲੇ ਵਿਅਕਤੀ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਜਲਦੀ ਜਾਂਚ ਕਰਵਾ ਕੇ ਸਹੀ ਸਮੇਂ ‘ਤੇ ਲੋੜੀਂਦਾ ਇਲਾਜ ਲਿਆ ਜਾਵੇ।ਜਿਸ ਨਾਲ ਬਿਮਾਰੀ ਦੇ ਹੋਰ ਫੈਲਣ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕਰਨ ਦੀ ਅਪੀਲ ਵੀ ਕੀਤੀ।

ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਸਮਾਂ ਪੁਰਾ ਹੋਣ ਅਤੇ ਏਰੀਏ ਵਿਚੋਂ ਕੋਈ ਨਵਾਂ ਕੇਸ ਨਾ ਆਉਣ ਤੇਂ ਚਰਨ ਬਾਗ, ਡੀ.ਐਮ.ਡਬਲਿਉ ਅਤੇ ਅਰਬਨ ਅਸਟੇਟ ਫੇਜ 2 ਵਿੱਚ ਲਗਾਈ ਗਈ ਮਾਈਕਰੋਕੰਟੈਨਮੈਂਟ ਹਟਾ ਦਿਤੀ ਗਈ ਹੈ ਅਤੇ ਜਿਆਦਾ ਪੋਜਟਿਵ ਕੇਸ ਆਉਣ ਤੇਂ ਸਿੱਧੂ ਕਲੋਨੀ ਗੱਲੀ ਨੰਬਰ 2 ਤੇਂ 3 ਵਿੱਚ ਮਾਈਕਰੋ ਕੰਟੈਨਮੈਂਟ ਲਗਾ ਦਿੱਤੀ ਗਈ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4551 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 5,85,598 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 39809 ਕੋਵਿਡ ਪੋਜਟਿਵ, 5,42,316 ਨੈਗੇਟਿਵ ਅਤੇ ਲਗਭਗ 3073 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।