Covid Report Patiala 17 May

May 17, 2021 - PatialaPolitics

8617 ਨੇ ਲਗਵਾਈ ਕੋਵਿਡ ਵੈਕਸੀਨ

ਵੈਕਸੀਨ ਦੀ ਸਪਲਾਈ ਘੱਟ ਹੋਣ ਕਾਰਣ ਕੱਲ ਮਿਤੀ 18 ਮਈ ਨੂੰ ਕੇਵਲ 18 ਤੋਂ 44 ਸਾਲ ਦੇ ਨਾਗਰਿਕਾਂ ਦਾ ਦੋ ਥਾਂਵਾ ਤੇਂ ਹੀ ਹੋਵੇਗਾ ਕੋਵਿਡ ਟੀਕਾਕਰਣ।

ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਵਿੱਚ ਲਗੇਗੀ ਕੋਵੈਕਸੀਨ ਦਵਾਈ ਦਾ ਦੂਜਾ ਟੀਕਾ

401 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ: ਸਿਵਲ ਸਰਜਨ

ਪਟਿਆਲਾ, 17 ਮਈ ( ) ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੰੁ ਗੋਇਲ ਨੇਂ ਕਿਹਾ ਕਿ ਅੱਜ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਪ੍ਰੀਕਿਰਿਆ ਤਹਿਤ 8617 ਨਾਗਰਿਕਾਂ ਨੇਂ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 2,88,203 ਹੋ ਗਿਆ ਹੈ।ਉਹਨਾਂ ਕਿਹਾ ਕਿ ਅਜੇ ਵੀ ਕੇਂਦਰੀ ਪੂਲ ਦੀ ਵੈਕਸੀਨ ਦੀ ਸਪਲਾਈ ਨਾ ਮਿਲਣ ਕਾਰਣ ਮਿਤੀ 18 ਮਈ ਦਿਨ ਮੰਗਲਵਾਰ ਨੂੰ ਵੀ ਜਿਲੇ ਵਿੱਚ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵਿਡ ਟੀਕਾਕਰਣ ਨਹੀ ਹੋਵੇਗਾ ਜਦਕਿ ਸਟੇਟ ਪੂਲ ਦੀ ਸਪਲਾਈ ਵੀ ਘੱਟ ਹੋਣ ਕਾਰਣ 18 ਤੋਂ 44 ਸਾਲ ਤੱਕ ਦੇ ਨਾਗਰਿਕਾਂ ਦਾ ਕੋਵਿਡ ਟੀਕਾਕਰਣ ਕੇਵਲ ਸਰਕਾਰੀ ਸੀਨੀਅਰ ਸੈਕੰਡਰੀ ਸਕੁਲ ਮਾਡਲ ਟਾਉਨ ਅਤੇ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਹੀ ਹੋਵੇਗਾ। ਉਹਨਾਂ ਕਿਹਾ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਵਿਖੇ ਉਹਨਾਂ ਨਾਗਰਿਕਾਂ ਦੇ ਕੋਵੈਕਸੀਨ ਦੀ ਦੁਸਰੀ ਡੋਜ ਵੀ ਲਗਾਈ ਜਾਵੇਗੀ, ਜਿਹਨਾਂ ਨਾਗਰਿਕਾਂ ਦੇ ਕੋਵੈਕਸੀਨ ਦਵਾਈ ਦਾ ਪਹਿਲਾ ਟੀਕਾ ਲਗੇ ਨੁੰ ਮਹੀਨਾ ਹੋ ਚੁੱਕਾ ਹੈ।ਡਾ. ਸਤਿੰਦਰ ਸਿੰਘ ਨੇਂ ਕਿਹਾ ਵੈਕਸੀਨ ਦੀ ਪ੍ਰਾਪਤੀ ਲਈ ਸਟੇਟ ਪੱਧਰ ਦੇ ਅਧਿਕਾਰੀਆਂ ਨਾਲ ਤਾਲਮੇਲ ਲਗਾਤਾਰ ਜਾਰੀ ਹੈ ਅਤੇ ਸਟੇਟ ਤੋਂ ਵੈਕਸੀਨ ਪ੍ਰਾਪਤ ਹੋਣ ਤੇਂ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਆਮ ਵਾਂਗ ਜਲਦ ਸ਼ੁਰੂ ਕਰ ਦਿਤਾ ਜਾਵੇਗਾ।ਉਹਨਾਂ ਲੋਕਾਂ ਦਾ ਕੋਵਿਡ ਵੈਕਸੀਨੇਸ਼ਨ ਕਰਵਾਉਣ ਲਈ ਦਿਖਾਏ ਜਾ ਰਹੇ ਉਤਸ਼ਾਹ ਲਈ ਧੰਨਵਾਦ ਕੀਤਾ।

ਅੱਜ ਜਿਲੇ ਵਿੱਚ 401 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ।ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 3465 ਦੇ ਕਰੀਬ ਰਿਪੋਰਟਾਂ ਵਿਚੋਂ 401 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 42674 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 544 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 37,522 ਹੋ ਗਈ ਹੈ।ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 4126 ਹੈ।ਜਿਲੇ੍ਹ ਵਿੱਚ 11 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 1026 ਹੋ ਗਈ ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆਂ ਕਿ ਇਹਨਾਂ 401 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 188, ਨਾਭਾ ਤੋਂ 21, ਰਾਜਪੁਰਾ ਤੋਂ 44, ਸਮਾਣਾ ਤੋਂ 17, ਬਲਾਕ ਭਾਦਸਂੋ ਤੋਂ 31, ਬਲਾਕ ਕੌਲੀ ਤੋਂ 38, ਬਲਾਕ ਕਾਲੋਮਾਜਰਾ ਤੋਂ 20, ਬਲਾਕ ਸ਼ੁਤਰਾਣਾ ਤੋਂ 13, ਬਲਾਕ ਹਰਪਾਲਪੁਰ ਤੋਂ 07, ਬਲਾਕ ਦੁਧਣਸਾਧਾਂ ਤੋਂ 19 ਕੋਵਿਡ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿਚ 69 ਪੋਜਟਿਵ ਕੇਸ ਕੰਟੈਕਟ ਟਰੇਸਿੰਗ ਦੌਰਾਣ ਅਤੇ 332 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।ਉਹਨਾਂ ਕਿਹਾ ਕਿ ਹੁਣ ਪਿੰਡਾਂ ਵਿਚੋਂ ਜਿਆਦਾ ਪੋਜਟਿਵ ਕੇਸ ਰਿਪੋਰਟ ਹੋਣ ਕਾਰਣ ਉੱਚ ਅਧਿਕਾਰੀਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੇਂਡੁ ਖੇਤਰ ਵਿੱਚ ਕੋਵਿਡ ਸੈਂਪਲਿੰਗ ਵਧਾਉਣ ਤੇਂ ਜੋਰ ਦਿੱਤਾ ਜਾ ਰਿਹਾ ਹੈ।ਜਿਸ ਲਈ ਸਮੁਹ ਸੀਨੀਅਰ ਮੈਡੀਕਲ ਅਫਸਰਾਂ ਨੁੰ ਦਿਸ਼ਾ ਨਿਰਦੇਸ ਦਿੱਤੇ ਜਾ ਚੁੱਕੇ ਹਨ ।ਉਹਨਾਂ ਪਿੰਡਾਂ ਵਿੱਚ ਰਹਿ ਰਹੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੋਵਿਡ ਸੈਂਪਲਿੰਗ ਵਿੱਚ ਸਿਹਤ ਵਿਭਾਗ ਦਾ ਵੱਧ ਤੋਂ ਵੱਧ ਸਹਿਯੋਗ ਦੇਣ ਅਤੇ ਝੋਲਾ ਝਾਪ ਡਾਕਟਰਾਂ ਦੇ ਚੱਕਰਾ ਵਿੱਚ ਪੇ ਕੇ ਆਪਣੀ ਜਾਨ ਨੂੰ ਖਤਰੇ ਵਿੱਚ ਨਾ ਪਾਉਣ, ਬਲਕਿ ਕੋਵਿਡ ਲੱਛਣ ਹੋਣ ਤੇਂ ਤੁਰੰਤ ਕੋਵਿਡ ਜਾਂਚ ਕਰਾਉਣ ਤਾਂ ਜੋ ਗਾਈਲਾਈਨ ਅਨੁਸਾਰ ਉਹਨਾਂ ਦਾ ਇਲਾਜ ਕੀਤਾ ਜਾ ਸਕੇ।

ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਬਲਾਕ ਭਾਦਸੋਂ ਦੇ ਸਰਹੰਦ ਰੋਡ ਤੋਂ ਸ਼ੀਤਲਾ ਮਾਤਾ ਮੰਦਰ ਤੱਕ ਦੇ ਏਰੀਏ, ਪਿੰਡ ਅਜਨੋਦਾ, ਬਲਾਕ ਕੋਲ਼ੀ ਦੇ ਪਿੰਡ ਧਬਲਾਨ ਅਤੇ ਬਲਾਕ ਕਾਲੋਮਾਜਰਾ ਦੇ ਪਿੰਡ ਮੰਡਵਾਲ ਵਿਚੋਂ ਜਿਆਦਾ ਪੋਜਟਿਵ ਕੇਸ ਆਉਣ ਤੇਂ ਮਾਈਕਰੋਕੰਨਟੈਨਮੈਂਟ ਲਗਾ ਦਿੱਤੀ ਗਈ ਹੈ ਅਤੇ ਬਲਾਕ ਭਾਦਸੋਂ ਦੇ ਹੀ ਪਿੰਡ ਲੋਟ ਵਿੱਚ ਬੀਤੇ ਦਿਨੀ ਲਗਾਈ ਮਾਈਕਰੋਕੰਟੈਨਮੈਂਟ ਨੁੰ ਕੰਟੈਕਟ ਟਰੇਸਿੰਗ ਦੋਰਾਣ ਇਲਾਕੇ ਵਿਚੋਂ ਹੁਣ ਤੱਕ 21 ਪੋਜਟਿਵ ਕੇਸ ਆਉਣ ਤੇਂ ਵੱਡੀ ਕੰਟੈਨਮੈਂਟ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।ਇਸ ਦੇ ਨਾਲ ਹੀ ਪਟਿਆਲਾ ਸ਼ਹਿਰ ਦੇ ਆਨੰਦ ਨਗਰ ਬੀ ਗੱਲੀ ਨੰਬਰ 30 ਅਤੇ ਘੁੰਮਣ ਨਗਰ ਗੱਲੀ ਨੰਬਰ 6 ਵਿੱਚ ਮਾਈਕਰੋ ਕੰਟੈਨਮੈਂਟ ਕੋਈ ਨਵਾਂ ਕੇਸ ਨਾ ਆਉਣ ਅਤੇ ਸਮਾਂ ਪੂਰਾ ਹੋਣ ਕਾਰਨ ਹਟਾ ਦਿੱਤੀ ਗਈ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4707 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 6,10,107 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 42,674 ਕੋਵਿਡ ਪੋਜਟਿਵ, 5,64,547 ਨੈਗੇਟਿਵ ਅਤੇ ਲਗਭਗ 2886 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।