Covid and vaccination report of Patiala 20 May

May 20, 2021 - PatialaPolitics

 

ਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ ਹੋਇਆ ਤਿੰਨ ਲੱਖ ਤੋਂ ਪਾਰ

4728 ਨੇ ਲਗਵਾਈ ਕੋਵਿਡ ਵੈਕਸੀਨ

ਬਲੈਕ ਫੰਗਸ ਨੁੰ ਐਲਾਨਿਆ ਨੋਟੀਫਾਈਏਬਲ ਡਸੀਜ

319 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ

ਕੱਲ ਮਿਤੀ 21 ਮਈ ਨੁੰ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਨਹੀ ਹੋਵੇਗਾ ਟੀਕਾਕਰਨ : ਸਿਵਲ ਸਰਜਨ

      ਪਟਿਆਲਾ, 20 ਮਈ (       ) ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ. ਵੀਨੰੁ ਗੋਇਲ ਨੇ ਕਿਹਾ ਕਿ ਅੱਜ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਪ੍ਰੀਕਿਰਿਆ ਤਹਿਤ 4728 ਨਾਗਰਿਕਾਂ ਨੇ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 3,02,826 ਹੋ ਗਿਆ ਹੈ। ਉਹਨਾਂ ਕਿਹਾ ਕਿ ਕੱਲ ਮਿਤੀ 21 ਮਈ ਦਿਨ ਸ਼ੁੱਕਰਵਾਰ ਨੂੰ ਜਿਲੇ ਦੇ 18 ਤੋਂ 44 ਸਾਲ ਦੇ ਨਾਗਰਿਕਾਂ ਜਿਹਨਾਂ ਵਿੱਚ ਹੋਰ ਬਿਮਾਰੀਆਂ ਨਾਲ ਪੀੜਤ, ਸਿਹਤ ਕਾਮਿਆਂ ਦੇ ਪਰਿਵਾਰਕ ਮੈਂਬਰ, ਕੰਸਟਰਕਸ਼ਨ ਵਰਕਰ ਆਦਿ ਸ਼ਾਮਲ ਹਨ, ਲਈ ਪਟਿਆਲਾ ਸ਼ਹਿਰ ਵਿਚ  ਸਰਕਾਰੀ ਗਰਲਜ ਸਕੂਲ ਲੜਕੀਆਂ ਮਾਡਲ ਟਾਉਨ, ਚਿਲਡਰਨ ਮੈਮੋਰੀਅਲ ਸਕੂਲ ਮਾਡਲ ਟਾਉਨ,  ਸਾਂਝਾ ਸਕੂਲ ਤ੍ਰਿਪੜੀ ,ਕਮਿਊਨਿਟੀ ਹਾਲ ਪੁਲਿਸ ਲਾਈਨ, ਐਸ.ਡੀ.ਐਸ.ਈ ਸਕੂਲ ਸਰਹਿੰਦੀ ਗੇਟ, ਵੀਰ ਜੀ ਕਮਿਊਨਿਟੀ ਸੈਂਟਰ ਜ਼ੌੜੀਆਂ ਭੱਠੀਆਂ,ਕਮਿਊਨਿਟੀ ਮੈਡੀਸ਼ਨ ਵਿਭਾਗ ਰਾਜਿੰਦਰਾ ਹਸਪਤਾਲ,ਡੀ.ਐਮ.ਡਬਲਿਊ ਸਕੂਲ, ਨਾਭਾ ਦੇ ਰਿਪੁਦਮਣ ਕਾਲਜ, ਸਮਾਣਾ ਦੇ ਪਬਲਿਕ ਕਾਲਜ, ਅਗਰਵਾਲ ਧਰਮਸ਼ਾਲਾ ਅਤੇ ਰਾਜਪੁਰਾ ਦੇ ਐਨ.ਟੀ.ਸੀ ਸਕੂਲ ਵਿਖੇ ਕੋਵਿਡ ਟੀਕਾਕਰਨ ਦੇ ਕੈਂਪ ਲਗਾਏ ਜਾਣਗੇ। ਕੇਂਦਰੀ ਪੂੁਲ ਤਹਿਤ ਵੈਕਸੀਨ ਪ੍ਰਾਪਤ ਨਾ ਹੋਣ ਕਾਰਣ ਕੱਲ ਮਿਤੀ 21 ਮਈ ਨੂੰ 45 ਸਾਲ ਤੋਂ ਜਿਆਦਾ ਉਮਰ ਵਰਗ ਦੇ ਨਾਗਰਿਕਾਂ ਦਾ ਕੋਵਿਡ ਟੀਕਾਕਰਣ ਨਹੀ ਹੋਵੇਗਾ।ਸਮੂਦਾਇਕ ਸਿਹਤ ਕੇਂਦਰ ਮਾਡਲ ਟਾਉਨ ਵਿਖੇ ਕੋਵੈਕਸੀਨ ਦੀ ਕੇਵਲ ਦੂਜੀ ਡੋਜ ਲਗਾਈ ਜਾਵੇਗੀ

          ਅੱਜ ਜਿਲੇ ਵਿੱਚ 325 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ।ਸਿਵਲ ਸਰਜਨ  ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 4638 ਦੇ ਕਰੀਬ ਰਿਪੋਰਟਾਂ ਵਿਚੋਂ 325 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 43861 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 498 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 39,087 ਹੋ ਗਈ ਹੈ।ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 3704 ਹੈ।ਜਿਲੇ੍ਹ ਵਿੱਚ 09 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 1070 ਹੋ ਗਈ ਹੈ।

        ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆਂ ਕਿ ਇਹਨਾਂ 325 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 130, ਨਾਭਾ ਤੋਂ 29, ਰਾਜਪੁਰਾ ਤੋਂ 29, ਸਮਾਣਾ ਤੋਂ 15, ਬਲਾਕ ਭਾਦਸਂੋ ਤੋਂ 29, ਬਲਾਕ ਕੌਲੀ ਤੋਂ 35, ਬਲਾਕ ਕਾਲੋਮਾਜਰਾ ਤੋਂ 9, ਬਲਾਕ ਸ਼ੁਤਰਾਣਾ ਤੋਂ 19, ਬਲਾਕ ਹਰਪਾਲਪੁਰ ਤੋਂ 13, ਬਲਾਕ ਦੁਧਣਸਾਧਾਂ ਤੋਂ 17 ਕੋਵਿਡ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿਚ 65 ਪੋਜਟਿਵ ਕੇਸ ਕੰਟੈਕਟ ਟਰੇਸਿੰਗ ਦੌਰਾਣ ਅਤੇ 260

 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਉਹਨਾਂ ਕਿਹਾ ਕਿ ਜਿਲੇ੍ਹ ਵਿੱਚ ਹੁਣ ਤੱਕ ਬਲੈਕ ਫੰਗਸ ਦੇ 8 ਸ਼ਕੀ ਕੇਸ ਸਾਹਮਣੇ ਆ ਚੁੱਕੇ ਹਨ ਅਤੇ ਸਿਹਤ ਵਿਭਾਗ ਵੱਲੋਂ ਬਲੈਕ ਫੰਗਸ ਨੂੰ ਨੋਟੀਫਾਈਏਬਲ ਡਸੀਜ ਘੋਸ਼ਿਤ ਕੀਤਾ ਗਿਆ ਹੈੇ।ਇਸ ਦੇ ਐਪੀਡੇਮਿਕ ਡਸੀਜ ਦੇ ਤੋਰ ਤੇਂ ਨੋਟੀਫਾਈ ਹੋਣ ਕਾਰਣ ਪੰਜਾਬ ਸਰਕਾਰ ਵੱਲੋ ਇਸ ਦੇ ਨਿਰੀਖਣ ਅਤੇ ਇਲਾਜ ਸਬੰਧੀ ਭਾਰਤ ਸਰਕਾਰ ਵੱਲੋਂ ਦਿੱਤੇ ਨਿਰਦੇਸ਼ਾ ਦੀ ਪਾਲਣਾ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।ਇਸ ਸਬੰਧੀ ਜਿਲੇ੍ਹ ਦੇ ਪ੍ਰਾਈਵੇਟ ਹਸਪਤਾਲਾ ਦੇ ਡਾਕਟਰਾਂ ਨੂੰ ਕੋਵਿਡ 19 ਦੇ ਮਰੀਜ ਜੋ ਕਿ ਇਲਾਜ ਅਧੀਨ ਹਨ ਜਾਂ ਕੋਵਿਡ ਤੋਂ ਠੀਕ ਹੋ ਗਏ ਹਨ,ਉਹਨਾਂ ਵਿੱਚ ਬਲੈਕ ਫੰਗਸ ਦੇ ਲੱਛਣ ਪਾਏ ਜਾਣ ਤੇਂ ਸ਼ਕੀ ਅਤੇ ਕੰਫਰਮ ਕੇਸਾਂ ਦੀ ਜਾਣਕਾਰੀ ਦਫਤਰ ਸਿਵਲ ਸਰਜਨ ਵਿਖੇ ਆਈ.ਡੀ.ਐਸ.ਪੀ. ਸ਼ਾਖਾ ਨੁੰ ਈਮੇਲ idsp_patiala@yahoo.com ਰਾਹੀ ਭੇਜਣੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।ਉਹਨਾਂ ਆਮ ਜਨਤਾ ਨੂੰ ਅਪੀਲ਼ ਕੀਤੀ ਕਿ ਇਸ ਬਿਮਾਰੀ ਸਬੰਧੀ ਗੈਰ ਪ੍ਰਮਾਣਿਤ ਜਾਣਕਾਰੀ ਜਾਂ ਝੁਠੀਆਂ ਅਫਵਾਹਾਂ ਨਾ ਫੈਲਾਉਣ।ਅਜਿਹਾ ਕਰਨਾ ਦੰਡਨੀਆਂ ਅਪਰਾਧ ਹੈ ਅਤੇ ਅਜਿਹੇ ਅਨਸਰਾਂ ਵਿਰੁੱਧ ਐਪਡੈਮਿਕ ਡਸੀਜ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।ਬਲੈਕ ਫੰਗਸ ਬਿਮਾਰੀ ਬਾਰੇ ਜਾਣਕਾਰੀ ਦਿੰਦੇੇ ਉਹਨਾਂ ਕਿਹਾ ਕਿ ਨਾਰਮਲ ਸਮੇਂ ਵਿੱਚ ਵੀ ਇਸ ਬਿਮਾਰੀ ਦੇ ਕਣ ਹਵਾ ਵਿੱਚ ਮੋਜੂਦ ਹੁੰਦੇ ਹਨ।ਤੰਦਰੁਸਤ ਵਿਅਕਤੀ ਨੁੰ ਇਹ ਨੁਕਸਾਨ ਨਹੀ ਕਰਦੇ ਪ੍ਰੰਤੁ ਕੋਵਿਡ ਦੇ ਇਲਾਜ ਦੋਰਾਣ ਇਮਉਨਿਟੀ ਕਮਜੋਰ ਹੋਣ ਅਤੇ ਸ਼ੁਗਰ ਦੇ ਮਰੀਜਾਂ ਵਿਚ ਸ਼ੁਗਰ ਦੇ ਬੇਕਾਬੁ ਹੋਣ ਤੇਂ ਇਹ ਸ਼ਰੀਰ ਵਿੱਚ ਘਰ ਕਰ ਜਾਂਦੀ ਹੈ।ਇਸ ਦੇ ਲੱਛਣਾਂ ਵੱਜੋ ਨੱਕ ਅਤੇ ਅੱਖਾਂ ਦੇ ਆਸ ਪਾਸ ਕਾਲਾਪਣ ਹੋਣਾ, ਸ਼ੋਜਿਸ਼, ਨੱਕ ਚੋਂ ਕਾਲਾ ਰੇਸ਼ਾ ਜਾਂ ਕਾਲਾ ਪਾਣੀ ਦਾ ਵਗਣਾ,ਨਿਗ੍ਹਾ ਚ ਫਰਕ ਪੈਣਾ, ਦੰਦਾ ਦਾ ਦਰਦ ਹੋਣਾ ਵਰਗੀਆਂ ਨਿਸ਼ਾਨੀਆਂ ਸਾਹਮਣੇ ਆਉਂਦੀਆ ਹਨ।ਜਲਦੀ ਲੱਛਣਾਂ ਦੀ ਪਹਿਚਾਨ ਹੋਣ ਤੇਂ ਇਲਾਜ ਸੰਭਵ ਹੈ।

        ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿ ਪਟਿਆਲਾ ਸ਼ਹਿਰ ਦੇ ਹਰਿੰਦਰ ਨਗਰ ਅਤੇ ਸਿੱਧੂ ਕਲੌਨੀ ਵਿੱਚ ਲਗਾਈ ਮਾਈਕਰੋ ਕੰਟੇਨਮੈਂਟ ਏਰੀਏ ਵਿੱਚੋਂ ਕੋਈ ਨਵਾਂ ਕੇਸ ਨਾ ਆਉਣ ਅਤੇ ਸਮਾਂ ਪੂਰਾ ਹੋਣ ਕਾਰਣ ਹਟਾ ਦਿਤੀ ਗਈ ਹੈ।

       ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4565 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 6,23,662 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 43861 ਕੋਵਿਡ ਪੋਜਟਿਵ 5,76,745 ਨੈਗੇਟਿਵ ਅਤੇ ਲਗਭਗ 2656 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।