Patiala Covid Vaccination schedule 2 August
ਮਿਤੀ 02 ਅਗਸਤ ਦਿਨ ਸੋਮਵਾਰ ਨੂੰ ਵੀ ਕੋਵੀਸ਼ੀਲਡ ਕੋਵਿਡ ਵੈਕਸੀਨ ਨਾਲ ਪਟਿਆਲਾ ਸ਼ਹਿਰ ਦੇ ਰਾਜਿੰਦਰਾ ਹਸਪਤਾਲ,ਦਫਤਰ ਜੋੜੀਆਂ ਭੱਟੀਆਂ ਰਾਮਲੀਲਾ ਸਟੇਜ ਅਤੇ ਨਾਭਾ ਦੇ ਮੋਤੀਪੁਰੀ ਮੰਦਰ ਆਦਿ ਵਿਖੇ ਕੋਵਿਡ ਟੀਕਾਕਰਣ ਕੀਤਾ ਜਾਵੇਗਾ ਅਤੇ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁਸਰੀ ਡੋਜ਼ ਵੀ ਲਗਾਈ ਜਾਵੇਗੀ।ਇਸ ਤੋਂ ਇਲਾਵਾ ਮੈਗਾਡਰਾਈਵ ਤਹਿਤ ਕੋਵੈਕਸਿਨ ਕੋਵਿਡ ਵੈਕਸੀਨ ਨਾਲ ਪਟਿਆਲਾ ਸਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਵੀਰ ਹਕੀਕਤ ਰਾਏ ਸਕੂਲ, ਨਾਭਾ ਦੇ ਐਮ.ਪੀ.ਡਬਲਿਉ ਸੈਂਟਰ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਪਟਿਆਲਾ ਸ਼ਹਿਰ, ਰਾਜਪੁਰਾ, ਨਾਭਾ, ਦੇਵੀਗੜ, ਸਨੌਰ ਅਤੇ ਪਾਤੜਾਂ ਦੇ ਰਾਧਾਸੁਆਮੀ ਸਤਸੰਗ ਘਰ ਤੋਂ ਇਲਾਵਾ ਬਲਾਕ ਕੌਲੀ,ਭਾਦਸੋਂ,ਦੁਧਨਸਾਧਾ ਅਤੇ ਹਰਪਾਲਪੂਰ ਆਦਿ ਦੇ ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ।
