687 covid case in Patiala 6 January
January 6, 2022 - PatialaPolitics
687 covid case in Patiala 6 January
ਜਿਲ੍ਹੇ ਵਿੱਚ 687 ਕੋਵਿਡ ਕੇਸ ਹੋਏ ਰਿਪੋਰਟ।
ਕੋਵਿਡ ਦੇ ਵੱਧਦੇ ਕੇਸਾਂ ਨੂੰ ਦੇਖਦੇ ਹੋਏ ਕੋਵਿਡ ਟੀਕਾਕਰਨ ਵਿੱਚ ਆਈ ਤੇਜੀ।
ਕੋਵਿਡ ਟੀਕਾਕਰਨ ਕੈੰਪਾਂ ਵਿੱਚ 16717 ਨਾਗਰਿਕਾਂ ਨੇ ਕਰਵਾਇਆ ਕੋਵਿਡ ਟੀਕਾਕਰਨ।
ਕੱਲ ਦਿਨ ਸ਼ੁੱਕਰਵਾਰ ਨੂੰ ਕੋਵੀਸ਼ੀਲਡ ਅਤੇ ਕੋਵੈਕਸੀਨ ਨਾਲ ਹੋਵੇਗਾ ਕੋਵਿਡ ਵੈਕਸੀਨ ਟੀਕਾਕਰਨ : ਸਿਵਲ ਸਰਜਨ।
ਪਟਿਆਲਾ 06 ਜਨਵਰੀ ( ) ਸਿਵਲ ਸਰਜਨ ਡਾ.ਪ੍ਰਿੰਸ ਸੋਢੀ ਨੇ ਦੱਸਿਆ ਕਿ ਅੱਜ ਜਿਲੇ ਵਿੱਚ ਪ੍ਰਾਪਤ 2332 ਕੋਵਿਡ ਰਿਪੋਰਟਾਂ ਵਿਚੋਂ 687 ਕੇਸ ਕੋਵਿਡ ਪੋਜੀਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ ਪਟਿਆਲਾ ਸ਼ਹਿਰ ਨਾਲ 579, ਸਮਾਣਾ 17, ਨਾਭਾ 19, ਰਾਜਪੁਰਾ 04, ਬਲਾਕ ਭਾਦਸੋਂ ਤੋਂ 12,ਬਲਾਕ ਕੋਲੀ 22, ਬਲਾਕ ਕਾਲੋਮਾਜਰਾ 08 ਬਲਾਕ ਹਰਪਾਲਪੁਰ 12, ਬਲਾਕ ਸ਼ੁਤਰਾਣਾਂ 04 ਅਤੇ ਬਲਾਕ ਦੁਧਨਸਾਧਾਂ ਨਾਲ 10 ਕੇਸ ਸਬੰਧਤ ਹਨ। ਜਿਸ ਨਾਲ ਜਿਲੇ੍ਹ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ 51160 ਹੋ ਗਈ ਹੈ ਅਤੇ ਮਿਸ਼ਨ ਫਹਿਤ ਤਹਿਤ 14 ਮਰੀਜ਼ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47691 ਹੋ ਗਈ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 2103 ਹੋ ਗਈ ਹੈ , ਜਿਨ੍ਹਾਂ ਵਿੱਚੋਂ 44 ਮਰੀਜ਼ ਇਸ ਸਮੇਂ ਵੱਖ-ਵੱਖ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ। ਅੱਜ ਜਿਲੇ੍ਹ ਵਿੱਚ 01 ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਕਾਰਣ ਮੌਤਾਂ ਦੀ ਕੁੱਲ ਗਿਣਤੀ 1366 ਹੋ ਗਈ ਹੈ। ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ ਜਿਆਦਾਤਰ ਪੋਜਟਿਵ ਕੇਸ ਵਿਦਿਆ ਨਗਰਾ , ਰੋਜ਼ ਐਵੀਨਿਊ,ਅਰਬਨ ਅਸਟੇਟ ਫੇਸ-2, ਯਾਦਵਿੰਦਰਾ ਇਨਕਲੇਵ, ਗੁਰੂ ਨਾਨਕ ਨਗਰ , ਭਾਰਤ ਨਗਰ, ਨਾਗਰਾ ਇੰਨਕਲੇਵ, ਮੋਤੀ ਬਾਗ ,ਅਨੰਦ ਨਗਰ ਬੀ, ਅਜੀਤ ਨਗਰ, ਨਿਉ ਲਾਲ ਬਾਗ, ਐਸ.ਐਸ.ਟੀ. ਨਗਰ, ਮਜੀਠੀਆਂ ਅੇਨਕਲੇਵ, ਸਰਕਾਰੀ ਮੈਡੀਕਲ ਕਾਲਜ, ਲੈਹਿਲ ,ਮਾਡਲਟਾਊਂਨ, ਆਦਿ ਏਰੀਏ ਵਿਚੋਂ ਪਾਏ ਗਏ ਹਨ।
ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਐਨ. ਆਈ. ਐਸ. ਪਟਿਆਲਾ ਅਤੇ ਚਰਨ ਬਾਗ ਪਟਿਆਲਾ ਦੇ ਏਰੀਏ ਵਿੱਚ ਜ਼ਿਆਦਾ ਕੇਸ ਪਾਜੇਟਿਵ ਆਉਣ ਕਾਰਨ ਕੰਟੇਂਨਮੈਂਟ ਜ਼ੋਨ ਘੋਸ਼ਿਤ ਕੀਤਾ ਗਿਆ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2411 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 11,07,902 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ ਜਿਲ੍ਹਾ ਪਟਿਆਲਾ ਦੇ 51,160 ਕੋਵਿਡ ਪੋਜਟਿਵ,10,54,968 ਨੈਗੇਟਿਵ ਅਤੇ ਲਗਭਗ 1774 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।