Indian woman Jasmeet Kaur robbed at Madrid’s hotel stranded in Spain

January 28, 2023 - PatialaPolitics

Indian woman Jasmeet Kaur robbed at Madrid’s hotel stranded in Spain

ਸਪੇਨ ਦੀ ਰਾਜਧਾਨੀ ਮੈਡਰਿਡ ਦੇ ਸਭ ਤੋਂ ਵੱਕਾਰੀ ਹੋਟਲਾਂ ਵਿਚੋਂ ਇੱਕ ਹਿਲਟਨ ਹੋਟਲ, ਮੈਡਰਿਡ ਵਿਚ ਲੁਟੇਰਿਆਂ ਵੱਲੋਂ ਇਕ ਔਰਤ ਦਾ ਸਾਰਾ ਸਮਾਨ ਖੋਹ ਲਿਆ ਗਿਆ। ਇਹ ਔਰਤ ਭਾਰਤੀ ਸੀ ਤੇ ਹੁਣ ਉਹ ਬਿਨਾਂ ਪਾਸਪੋਰਟ ਦੇ ਵਿਦੇਸ਼ ਵਿਚ ਫਸ ਗਈ ਹੈ। ਪੀੜਤਾ ਦੀ ਪਛਾਣ ਜਸਮੀਤ ਕੌਰ (49) ਵਾਸੀ ਨੋਇਡਾ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ, ਜੋ ਕਿ ਮੈਡਰਿਡ ਵਿਖੇ ਕਾਰੋਬਾਰੀ ਯਾਤਰਾ ‘ਤੇ ਸੀ, ਜਿੱਥੇ ਲੁਟੇਰਿਆਂ ਨੇ ਉਸ ‘ਤੇ ਹਮਲਾ ਵੀ ਕੀਤਾ। ਜਿਸ ਤੋਂ ਬਾਅਦ ਔਰਤ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸੰਦੇਸ਼ ਵਿਚ, ਉਸ ਨੇ ਆਪਬੀਤੀ ਨੂੰ ਬਿਆਨ ਕੀਤਾ।

ਵੀਡੀਓ ਵਿਚ ਔਰਤ ਨੇ ਦੋਸ਼ ਲਗਾਇਆ ਕਿ ਇਸ ਦੁੱਖ ਦੀ ਘੜੀ ਵਿਚ ਕੋਈ ਵੀ ਉਸ ਦੀ ਮਦਦ ਨਹੀਂ ਕਰ ਰਿਹਾ। ਉਹ ਆਪਣੀਆਂ ਸ਼ਿਕਾਇਤਾਂ ਲਈ ਦਰ-ਦਰ ਭਟਕ ਰਹੀ ਹੈ ਪਰ ਅਧਿਕਾਰੀ ਇਸ ਨੂੰ ਨਜ਼ਰਅੰਦਾਜ਼ ਕਰ ਰਹੇ ਹਨ, ਕਿਤੇ ਸੁਣਵਾਈ ਨਹੀਂ ਹੋ ਰਹੀ ਹੈ। ਉਸ ਨੇ ਅੱਗੇ ਕਿਹਾ ਕਿ ਸਪੇਨ ਵਿਚ ਭਾਰਤੀ ਦੂਤਘਰ ਕਈ ਦਿਨਾਂ ਤੋਂ ਉਸ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ।