Patiala: Mother and son drowned in Bhakra,body found
Patiala: Mother and son drowned in Bhakra,body found
ਭਾਖੜਾ ਨਹਿਰ ਚ ਨਾਰੀਅਲ ਤਾਰਨਗੇ ਮਾਂ-ਪੁੱਤਰ ਨਹਿਰ ਵਿੱਚ ਰੁੜੇ,ਗੋਤਾਖੋਰਾਂ ਨੇ ਮਾਂ ਦੀ ਲਾਸ਼ ਨੂੰ ਕੱਢਿਆ ਬਾਹਰ ਪੁੱਤਰ ਦੀ ਭਾਲ ਜਾਰੀ
ਪਟਿਆਲਾ ਜਿਲਾ ਦੇ ਖਨੌਰੀ ਬਾਰਡਰ ਨਜ਼ਦੀਕ ਪਿੰਡ ਕਲਵਾਣੁ ਦੀ ਭਾਖੜਾ ਨਹਿਰ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ ਜਿਥੇ ਇੱਕ ਮਾਂ-ਪੁੱਤਰ ਭਾਖੜਾ ਨਹਿਰ ਤੇ ਨਾਰੀਅਲ ਤਾਰਨ ਲਈ ਗਏ ਸੀ ਲੇਕਿਨ ਪਾਣੀ ਦਾ ਤੇਜ ਬਹਾਵ ਹੋਣ ਕਾਰਨ ਦੋਵੇ ਮਾਂ-ਪੁੱਤਰ ਭਾਖੜਾ ਨਹਿਰ ਚ ਰੁੜ ਗਏ ਜਿਸ ਦੀ ਜਾਣਕਾਰੀ ਮਿਲਦੀਆਂ ਹੀ ਭੋਲੇ ਸ਼ੰਕਰ ਡਾਈਵਰ ਕਲੱਬ ਦੇ ਗੋਤਾਖੋਰਾਂ ਵੱਲੋਂ ਮਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਤੇ ਉਸਦੇ ਡੇਢ ਸਾਲ ਦੇ ਬਚੇ ਦੀ ਭਾਲ ਜਾਰੀ ਹੈ ਜਿਨ੍ਹਾਂ ਦੀ ਪਹਿਚਾਣ ਗੁਰਪ੍ਰੀਤ ਕੌਰ ਉਮਰ 30 ਸਾਲ ਤੇ ਗੁਰਨਾਜ ਸਿੰਘ ਉਮਰ ਡੇਢ ਸਾਲ ਵੱਜੋਂ ਹੋਈ ਹੈ ਫਿਲਹਾਲ ਬਚੇ ਦੀ ਭਾਲ ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਹੈ

