Patiala: ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਵੱਲੋਂ ਪੀ.ਐਚ.ਸੀ ਕੌਲੀ ਦਾ ਕੀਤਾ ਗਿਆ ਦੌਰਾ

January 16, 2026 - PatialaPolitics

Patiala: ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਵੱਲੋਂ ਪੀ.ਐਚ.ਸੀ ਕੌਲੀ ਦਾ ਕੀਤਾ ਗਿਆ ਦੌਰਾ

ਪਟਿਆਲਾ 16 ਜਨਵਰੀ ( ) ਲੋਕਾਂ ਨੂੰ ਮਿਆਰੀ ਸਿਹਤ ਸਹੁਲਤਾਂ ਪ੍ਰਦਾਨ ਕਰਵਾਉਣ ਅਤੇ ਸਰਕਾਰੀ ਹਸਪਤਾਲਾਂ ਵਿੱਚ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੁਲਤਾਂ ਦਾ ਜਾਇਜਾ ਲੈਣ ਲਈ ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਵੱਲੋਂ ਪੀ.ਐਚ.ਸੀ ਕੌਲੀ ਦਾ ਦੌਰਾ ਕੀਤਾ ਗਿਆ। ਦੋਰੇ ਦੋਰਾਣ ਸਭ ਤੋਂ ਪਹਿਲਾ ਉਹਨਾਂ ਵੱਲੋਂ ਸਟਾਫ ਦੀ ਹਾਜਰੀ ਚੈਕ ਕੀਤੀ ਗਈ। ਉਹਨਾਂ ਵੱਖ ਵੱਖ ਬਿਮਾਰੀਆਂ ਦੇ ਇਲਾਜ ਲਈ ਆਏ ਮਰੀਜਾਂ ਨਾਲ ਗੱਲਬਾਤ ਕੀਤੀ ਅਤੇ ਮਰੀਜਾਂ ਤੋਂ ਹਸਪਤਾਲ ਵਿੱਚ ਉਹਨਾਂ ਦੇ ਕੀਤੇ ਜਾ ਰਹੇ ਇਲਾਜ ਬਾਰੇ ਜਾਣਕਾਰੀ ਲਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਗਰਭਵਤੀ ਔਰਤਾਂ ਦੇ ਇਲਾਜ ਵਿੱਚ ਕਿਸੇ ਤਰ੍ਹਾਂ ਦਾ ਵੀ ਮਰੀਜ਼ ਦਾ ਨੁਕਸਾਨ ਨਾ ਹੋਵੇ , ਇਸ ਨੂ਼ੰ ਯਕੀਨੀ ਬਣਾਉਣ ਲਈ ਸਟਾਫ ਨੂੰ ਨਿਰਦੇਸ਼ਤ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਪੀ.ਐਚ.ਸੀ ਦੇ ਐਮਰਜੈਂਸੀ, ਮੇਲ ਫੀਮੇਲ ਵਾਰਡ, ਲੇਬਰ ਰੂਮ, ਲੈਬ, ਬਲਾਕ ਪਬਲਿਕ ਹੇਲਥ ਯੁਨਿਟ, ਕੋਲਡ ਚੈਨ ਪੁੰਆਇਟ, ਆਮ ਆਦਮੀ ਕਲੀਨਿਕ, ਦਫਤਰ ਅਮਲਾ ਅਤੇ ਐਨ.ਐਚ.ਐਮ, ਫਾਰਮੇਸੀ ਆਦਿ ਦਾ ਵੀ ਨਿਰੀਖਣ ਕੀਤਾ। ਉਹਨਾਂ ਐਮਰਜੈਂਸੀ ਵਿੱਚ ਵਰਤਣ ਲਈ ਰੱਖੀਆਂ ਦਵਾਈਆਂ ਦੀ ਐਕਸਪਾਇਰੀ ਮਿਤੀ ਵੀ ਚੈਕ ਕੀਤੀ। ਉਹਨਾਂ ਸਬੰਧਤ ਇੰਚਾਰਜ ਨੂੰ ਕਿਹਾ ਕਿ ਐਮਰਜੈਂਸੀ ਵਿੱਚ ਦਵਾਈਆਂ ਦੀ ਕਿਸੇ ਕਿਸਮ ਦੀ ਘਾਟ ਨਹੀ ਹੋਣੀ ਚਾਹੀਦੀ । ਉਹਨਾਂ ਮੌਕੇ ਤੇ ਮੋਜੂਦ ਮੈਡੀਕਲ ਅਫਸਰਾਂ ਅਤੇ ਸਟਾਫ ਨੂੰ ਮਰੀਜਾਂ ਦੇ ਇਲਾਜ ਵਿੱਚ ਕਿਸੇ ਕਿਸਮ ਦੀ ਕੁਤਾਹੀ ਨਾ ਵਰਤਣ, ਮਰੀਜਾਂ ਦੇ ਲੈਬ ਟੈਸਟ ਅਤੇ ਦਵਾਈਆਂ ਸਰਕਾਰੀ ਹਸਪਤਾਲ ਵਿੱਚ ਹੀ ਦੇਣੀਆਂ ਯਕੀਨੀ ਬਣਾਉਣ, ਡਿਉਟੀ ਦੋਰਾਣ ਸਮੇਂ ਦੀ ਪਾਬੰਦੀ ਅਤੇ ਹਸਪਤਾਲ ਵਿੱਚ ਸਾਫ ਸਫਾਈ ਦਾ ਖਾਸ ਧਿਆਨ ਰੱਖਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ । ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ.ਗੁਰਪ੍ਰੀਤ ਸਿੰਘ ਨਾਗਰਾ ਵੱਲੋਂ ਉਹਨਾਂ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਦਾ ਯਕੀਨ ਵੀ ਦਵਾਇਆ ਗਿਆ।