Covid and vaccination report of Patiala 2 February 2021

February 2, 2021 - PatialaPolitics

55 ਸਿਹਤ ਸਟਾਫ ਵੱਲੋ ਕੋਵੀਸ਼ੀਲਡ ਕੋਵਿਡ ਵੈਕਸੀਨ ਦਾ ਟੀਕਾ ਲਗਵਇਆ

ਜਿਲੇ ਵਿੱਚ 21 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਪਟਿਆਲਾ, 2 ਫਰਵਰੀ ( ) ਕੋਵਿਡ ਟੀਕਾਕਰਨ ਮੁਹਿੰਮ ਦੋਰਾਣ ਅੱਜ 55 ਸਿਹਤ ਸਟਾਫ ਵੱਲੋ ਕੋਵੀਸ਼ੀਲਡ ਕੋਵਿਡ ਵੈਕਸੀਨ ਦਾ ਟੀਕਾ ਲਗਵਇਆ ਗਿਆ। ਜਾਣਕਾਰੀ ਦਿੰਦੇੇੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲਾ ਟੀਕਕਾਕਰਣ ਅਫਸਰ ਡਾ. ਵੀਨੁੰ ਗੋਇਲ ਨੇ ਦੱਸਿਆਂ ਕਿ ਅੱਜ ਜਿਲੇ ਦੇ 5 ਸਰਕਾਰੀ ਹਸਪਤਾਲਾ ਵਿੱਚ ਕੁੱਲ 55 ਸਿਹਤ ਸਟਾਫ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ ।

ਜਿਲੇ ਵਿੱਚ 21 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਜਿਲੇ ਵਿੱਚ ਪ੍ਰਾਪਤ 743 ਦੇ ਕਰੀਬ ਰਿਪੋਰਟਾਂ ਵਿਚੋਂ 21 ਕੋਵਿਡ ਪੋਜੀਟਿਵ ਪਾਏ ਗਏ ਹਨ ,ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 16,407 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 16 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 15,754 ਹੋ ਗਈ ਹੈ। ਅੱਜ ਜਿਲੇ ਵਿੱਚ ਇਕ ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਕਾਰਣ, ਇਸ ਸਮੇਂ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 505 ਹੋ ਗਈ ਹੈ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 148 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 21 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 15, ਰਾਜਪੁਰਾ ਤੋਂ 02, ਬਲਾਕ ਕੌਲੀ ਤੋਂ 02, ਬਲਾਕ ਹਰਪਾਲਪੁਰ ਤੋਂ 01 ਅਤੇ ਬਲਾਕ ਸ਼ੁਤਰਾਣਾ ਤੋਂ 01 ਕੇਸ ਰਿਪੋਰਟ ਹੋਏ ਹਨ। ਇਹਨਾਂ 21 ਪੋਜਟਿਵ ਕੇਸਾਂ ਵਿਚੋਂ 4 ਪੋਜਟਿਵ ਕੇਸ ਦੇ ਸੰਪਰਕ ਵਚ ਆਉਣ ਅਤੇ 17 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਮਰੀਜ ਹਨ। ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਗੁਰੂ ਨਾਨਕ ਨਗਰ, ਨਿਊ ਪ੍ਰੋਫੈਸਰ ਕਲੌਨੀ, ਮਾਡਲ ਟਾਊਂਨ, ਚਰਨ ਬਾਗ,ਗੁਰਬਖਸ਼ ਕਲੌਨੀ,ਸਮਾਣੀਆਂ ਗੇਟ, ਰਾਜਪੁਰਾ ਦੇ ਗੁਰੂ ਨਾਨਕ ਮੁਹੱਲਾ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ। ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਅੱਜ ਜਿਲੇ ਵਿੱਚ 01 ਕੋਵਿਡ ਪੋਜਟਿਵ ਕੇਸ ਦੀ ਮੌਤ ਹੋਣ ਕਾਰਣ ਹੁਣ ਤੱਕ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਗਿਣਤੀ 505 ਹੋ ਗਈ ਹੈ।ਦੁੱਧਣ ਸਾਧਾਂ ਬਲਾਕ ਦੇ ਪਿੰਡ ਖਾਲਸਪੁਰ ਦਾ ਰਹਿਣ ਵਾਲਾ 65 ਸਾਲ ਪੁਰਸ਼ ਜੋ ਕਿ ਹਾਈਪਰਟੈਂਸ਼ਨ ਦੀ ਬੀਮਾਰੀ ਦਾ ਮਰੀਜ ਸੀ ਅਤੇ ਪਟਿਆਲਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਸੀ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1020 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲੇ੍ਹ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 3,23,092 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 16,407 ਕੋਵਿਡ ਪੋਜਟਿਵ, 3,05,173 ਨੈਗੇਟਿਵ ਅਤੇ ਲੱਗਭਗ 1112 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।